Kapil Sharma ਦੇ ਸ਼ੋਅ 'ਚ ਨਜ਼ਰ ਆਉਣਗੇ ਸਮੈ ਰੈਨਾ ਅਤੇ ਰਣਵੀਰ ਅਲਾਹਾਬਾਦੀਆ ! ਪੋਸਟਰ ਰਿਲੀਜ਼
ਕਪਿਲ ਸ਼ਰਮਾ ਨੇ ਵਰਲਡ ਲਾਫਟਰ ਡੇਅ (World Laughter Day) ਦੇ ਮੌਕੇ 'ਤੇ ਨੈੱਟਫਲਿਕਸ (Netflix) ਦੇ ਸ਼ੋਅ "The Great Indian Kapil Show" ਲਈ ਇੱਕ ਖਾਸ ਐਪੀਸੋਡ ਦਾ ਐਲਾਨ ਕੀਤਾ ਹੈ। ਇਸ ਐਪੀਸੋਡ ਵਿੱਚ ਕਪਿਲ ਦੇ ਨਾਲ ਮਸ਼ਹੂਰ ਇਨਫਲੂਐਂਸਰ ਸਮੈ ਰੈਨਾ (Samay...
ਕਪਿਲ ਸ਼ਰਮਾ ਨੇ ਵਰਲਡ ਲਾਫਟਰ ਡੇਅ (World Laughter Day) ਦੇ ਮੌਕੇ 'ਤੇ ਨੈੱਟਫਲਿਕਸ (Netflix) ਦੇ ਸ਼ੋਅ "The Great Indian Kapil Show" ਲਈ ਇੱਕ ਖਾਸ ਐਪੀਸੋਡ ਦਾ ਐਲਾਨ ਕੀਤਾ ਹੈ। ਇਸ ਐਪੀਸੋਡ ਵਿੱਚ ਕਪਿਲ ਦੇ ਨਾਲ ਮਸ਼ਹੂਰ ਇਨਫਲੂਐਂਸਰ ਸਮੈ ਰੈਨਾ (Samay Raina) ਅਤੇ ਰਣਵੀਰ ਅਲਾਹਾਬਾਦੀਆ (Ranveer Allahbadia) ਨਜ਼ਰ ਆਉਣਗੇ। 2 ਮਈ ਨੂੰ ਸਟ੍ਰੀਮ ਹੋਣ ਵਾਲੇ ਇਸ ਐਪੀਸੋਡ ਵਿੱਚ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ 'TGIKS News Debate' ਨਾਮ ਦੇ ਹਿੱਸੇ ਵਿੱਚ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਨੂੰ ਹਸਾਉਣਗੇ।
ਕਪਿਲ ਸ਼ਰਮਾ ਨੇ ਦੱਸਿਆ ਕਿ ਦਰਸ਼ਕਾਂ ਦੇ ਪਿਆਰ ਨੂੰ ਦੇਖਦੇ ਹੋਏ ਉਨ੍ਹਾਂ ਨੇ ਵਰਲਡ ਲਾਫਟਰ ਡੇਅ 'ਤੇ ਕੁਝ ਨਵਾਂ ਅਤੇ ਮਨੋਰੰਜਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੈ ਅਤੇ ਰਣਵੀਰ ਦੇ ਆਉਣ ਨਾਲ ਇਹ ਜਸ਼ਨ ਹੋਰ ਵੀ ਮਜ਼ੇਦਾਰ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਮੈ ਰੈਨਾ ਦੇ ਯੂਟਿਊਬ ਸ਼ੋਅ ‘India's Got Latent’ ਵਿੱਚ ਕੁਝ ਟਿੱਪਣੀਆਂ ਕਾਰਨ ਵਿਵਾਦ ਹੋਇਆ ਸੀ ਅਤੇ ਕਈ FIR ਵੀ ਦਰਜ ਹੋਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਸੀ। ਹੁਣ ਇਹ ਸਾਰੇ ਮਿਲ ਕੇ ਇਸ ਖਾਸ ਦਿਨ 'ਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।

