DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ranjit Kaur Bhabi FIR: ਸੋਸ਼ਲ ਮੀਡੀਆ ਇਨਫ਼ਲੂਐਂਸਰ ‘ਭਾਬੀ ਚੁੱਮੇਵਾਲੀ’ ’ਤੇ FIR ਦਰਜ; ਨਿਹੰਗ ਸਿੰਘ ਵੱਲੋਂ ਲੁਧਿਆਣਾ ’ਚ ਸ਼ਿਕਾਇਤ

ਅਸ਼ਲੀਲਤਾ ਫੈਲਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਗੰਭੀਰ ਦੋਸ਼; ਆਈ.ਟੀ. ਐਕਟ ਤਹਿਤ ਮਾਮਲਾ ਦਰਜ, ‘ਭਾਬੀ ਚੁੱਮੇਵਾਲੀ’ ਨੇ ਵੀ ਦਿੱਤੀ ਖੁੱਲ੍ਹੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਸੋਸ਼ਲ ਮੀਡੀਆ ਇਨਫ਼ਲੂਐਂਸਰ ‘ਭਾਬੀ ਚੁੱਮੇਵਾਲੀ’ ’ਤੇ ਐੱਫ.ਆਈ.ਆਰ. ਦਰਜ; ਨਿਹੰਗ ਸਿੰਘ ਵੱਲੋਂ ਲੁਧਿਆਣਾ ’ਚ ਸ਼ਿਕਾਇਤ
Advertisement

ਸੋਸ਼ਲ ਮੀਡੀਆ ਇਨਫ਼ਲੂਐਂਸਰ ਰਣਜੀਤ ਕੌਰ ਉਰਫ਼ ‘ਭਾਬੀ ਚੁੱਮੇਵਾਲੀ’ ਅਤੇ ਉਸ ਦੇ ਪਤੀ ਜਿੰਦਾ ਹੰਸ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਲੁਧਿਆਣਾ ਪੁਲੀਸ ਨੇ ਇੱਕ ਨਿਹੰਗ ਸਿੰਘ ਦੀ ਸ਼ਿਕਾਇਤ 'ਤੇ ਦੋਵਾਂ ਖ਼ਿਲਾਫ਼ ਆਈ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨਿਹੰਗ ਮਨਪ੍ਰੀਤ ਸਿੰਘ ਖ਼ਾਲਸਾ ਦਾ ਦੋਸ਼ ਹੈ ਕਿ ਉਕਤ ਇਨਫ਼ਲੂਐਂਸਰ ਸੋਸ਼ਲ ਮੀਡੀਆ ’ਤੇ ਅਸ਼ਲੀਲ ਸਮੱਗਰੀ (ਕੰਟੈਂਟ) ਅਪਲੋਡ ਕਰ ਰਹੀ ਹੈ, ਜਿਸ ਦਾ ਸਮਾਜ ਅਤੇ ਬੱਚਿਆਂ ਦੀ ਮਾਨਸਿਕਤਾ 'ਤੇ ਬੇਹੱਦ ਨਕਾਰਾਤਮਕ ਅਸਰ ਪੈ ਰਿਹਾ ਹੈ।

ਥਾਣਾ ਮੋਤੀ ਨਗਰ ਦੇ ਐੱਸ.ਐੱਚ.ਓ. (SHO) ਭੂਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਰਾਤ ਕਰੀਬ 9:40 ਵਜੇ ਰਣਜੀਤ ਕੌਰ ਅਤੇ ਉਸ ਦੇ ਪਤੀ ਖ਼ਿਲਾਫ਼ ਆਈ.ਟੀ. ਐਕਟ ਦੀ ਧਾਰਾ 67 ਅਤੇ 67(ਏ) ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਐੱਫ.ਆਈ.ਆਰ. (FIR) ਵਿੱਚ ਲਗਾਏ ਗਏ ਸਾਰੇ ਦੋਸ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ, 'ਭਾਬੀ ਚੁੱਮੇਵਾਲੀ' ਨੇ ਵੀ ਨਿਹੰਗ ਸਿੰਘ ਨੂੰ ਖੁੱਲ੍ਹੀ ਧਮਕੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਵੀ ਨਿਹੰਗ ਦੇ ਖ਼ਿਲਾਫ਼ ਕਈ ਸਬੂਤ ਹਨ, ਜਿਨ੍ਹਾਂ ਨੂੰ ਉਹ ਜਲਦੀ ਹੀ ਮੀਡੀਆ ਸਾਹਮਣੇ ਰੱਖ ਕੇ ਉਸ ਦੇ ਕਾਰਨਾਮਿਆਂ ਨੂੰ ਉਜਾਗਰ ਕਰਨਗੇ।

Advertisement

ਐੱਫ.ਆਈ.ਆਰ. ਵਿੱਚ ਨਿਹੰਗ ਸਿੰਘ ਵੱਲੋਂ ਲਗਾਏ ਗਏ ਦੋਸ਼

ਨਿਹੰਗ ਮਨਪ੍ਰੀਤ ਸਿੰਘ ਨੇ ਆਪਣੀ ਲਿਖਤੀ ਸ਼ਿਕਾਇਤ ਵਿੱਚ ਰਣਜੀਤ ਕੌਰ ਅਤੇ ਉਸ ਦੇ ਪਤੀ 'ਤੇ ਸਮਾਜ ਵਿੱਚ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਵੀਡੀਓਜ਼ ਵਿੱਚ ਵਰਤੀ ਜਾਂਦੀ ਭਾਸ਼ਾ ਬੇਹੱਦ ਮੰਦਭਾਗੀ ਹੈ। ਉਨ੍ਹਾਂ ਮਹਿਲਾ ਦੇ ਪਹਿਰਾਵੇ ਅਤੇ ਸਰੀਰਕ ਪ੍ਰਦਰਸ਼ਨ ’ਤੇ ਵੀ ਸਖ਼ਤ ਇਤਰਾਜ਼ ਜਤਾਇਆ।

Advertisement

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਰਣਜੀਤ ਕੌਰ ਆਪਣੀਆਂ ਵੀਡੀਓਜ਼ ਵਿੱਚ ਇਹ ਦਾਅਵਾ ਕਰਦੀ ਹੈ ਕਿ ਉਸ ਨੂੰ ਅਜਿਹੇ ਕੱਪੜੇ ਪਹਿਨਣ ਅਤੇ ਸ਼ਬਦਾਵਲੀ ਵਰਤਣ ਦਾ ਅਧਿਕਾਰ ਖ਼ੁਦ ਪੁਲੀਸ ਅਫ਼ਸਰਾਂ ਨੇ ਦਿੱਤਾ ਹੈ, ਜੋ ਪ੍ਰਸ਼ਾਸਨ ਦੇ ਨਾਂ ਦੀ ਗ਼ਲਤ ਵਰਤੋਂ ਹੈ।

ਸ਼ਿਕਾਇਤ ਵਿੱਚ ਕੁਝ ਖ਼ਾਸ ਵੀਡੀਓਜ਼ ਦਾ ਹਵਾਲਾ ਦਿੰਦੇ ਹੋਏ 'ਅੱਖ ਚੁੱਮੇ' ਵਰਗੇ ਸੰਵਾਦਾਂ (ਡਾਇਲਾਗ) ਅਤੇ ਗ਼ਲਤ ਇਸ਼ਾਰਿਆਂ ਨੂੰ ਮਰਿਆਦਾ ਦੇ ਖ਼ਿਲਾਫ਼ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੱਡਾ ਦੋਸ਼ ਲਗਾਉਂਦਿਆਂ ਨਿਹੰਗ ਸਿੰਘ ਨੇ ਕਿਹਾ ਕਿ ਉਕਤ ਜੋੜੇ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਘਰ ਵਿੱਚ ਸ਼ਿਵਲਿੰਗ ਸਥਾਪਤ ਕੀਤਾ ਹੋਇਆ ਹੈ ਅਤੇ ਉੱਥੇ ਗ਼ੈਰ-ਵਾਜਿਬ ਤਰੀਕੇ ਨਾਲ ਡਮਰੂ ਵਜਾ ਕੇ ‘ਬਾਂਦਰ-ਬਾਂਦਰੀ ਦਾ ਨਾਚ’ ਕਰਦੇ ਹਨ, ਜਿਸ ਨਾਲ ਹਿੰਦੂ ਭਾਈਚਾਰੇ ਦਾ ਅਪਮਾਨ ਹੋਇਆ ਹੈ।

ਦੋਸ਼ ਹੈ ਕਿ ਉਹ ਉਸੇ ਸਥਾਨ ’ਤੇ ਮੀਟ ਆਦਿ ਬਣਾ ਕੇ ਵੀ ਖਾਂਦੇ ਹਨ। ਸ਼ਿਕਾਇਤ ਦੇ ਆਖ਼ਰੀ ਹਿੱਸੇ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਵੱਲੋਂ ਵਿਸ਼ੇਸ਼ ਤੌਰ ’ਤੇ ਨਿਹੰਗ ਜਥੇਬੰਦੀਆਂ ਖ਼ਿਲਾਫ਼ ਵੀ ਬੇਹੱਦ ਆਪੱਤੀਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।

ਪੀੜਤ ਜੋੜੇ ਦਾ ਪੱਖ: ‘ਸਮਾਂ ਆਉਣ ’ਤੇ ਪੇਸ਼ ਕਰਾਂਗੇ ਸਬੂਤ’

‘ਭਾਬੀ ਚੁੱਮੇਵਾਲੀ’ ਰਣਜੀਤ ਕੌਰ ਅਤੇ ਉਸ ਦੇ ਪਤੀ ਜਿੰਦਾ ਹੰਸ ਨੇ ਇੱਕ ਵੀਡੀਓ ਜਾਰੀ ਕਰਕੇ ਨਿਹੰਗ ਸਿੰਘਾਂ ’ਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਨਿਹੰਗ ਮਨਪ੍ਰੀਤ ਸਿੰਘ ਖ਼ਿਲਾਫ਼ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਚੁੱਕੇ ਹਨ, ਪਰ ਪੁਲੀਸ ਨੇ ਅਜੇ ਤੱਕ ਉਸ 'ਤੇ ਪਰਚਾ ਦਰਜ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਨਿਹੰਗ ਮਨਪ੍ਰੀਤ ਸਿੰਘ ਦੇ ਖ਼ਿਲਾਫ਼ ਕਈ ਠੋਸ ਸਬੂਤ ਹਨ, ਜਿਨ੍ਹਾਂ ਦਾ ਖ਼ੁਲਾਸਾ ਉਹ ਜਲਦੀ ਹੀ ਕਰਨਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਫ਼ਰੀਦਕੋਟ ਤੋਂ ਆਏ ਨਿਹੰਗ ਜੱਥੇ ਨੇ ਲੁਧਿਆਣਾ ਸਥਿਤ ਭਾਬੀ ਚੁੱਮੇਵਾਲੀ ਦੇ ਘਰ ਜਾ ਕੇ ਹੰਗਾਮਾ ਵੀ ਕੀਤਾ ਸੀ।

Advertisement
×