DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਕਾਟਲੈਂਡ ’ਚ ਗੂੰਜਿਆ ਪੰਜਾਬੀ ਸਿੰਘ ਦਾ ਨਾਂ: ਸਕਾਟਿਸ਼ ਬੈਂਡ ਦੇ ਇਤਿਹਾਸ ’ਚ ਪਹਿਲੀ ਵਾਰ ‘ਦਸਤਾਰਧਾਰੀ’ ਅਫ਼ਸਰ ‘ਸੁਖਵਿੰਦਰ ਸੂਕੀ’ ਨੇ ਸਾਂਭੀ ਕਮਾਨ

‘ਰੌਇਲ ਐਡਿਨਬਰਗ ਮਿਲਟਰੀ ਟੈਟੂ 2026’ ’ਚ ਬੈਂਡ ਦੀ ਅਗਵਾਈ ਕਰਨ ਵਾਲੇ ਪਹਿਲੇ ਦਸਤਾਰਧਾਰੀ ‘ਡਰੱਮ ਮੇਜਰ’ ਬਣੇ ਸੁਖਵਿੰਦਰ ‘ਸੂਕੀ’ ਸਿੰਘ

  • fb
  • twitter
  • whatsapp
  • whatsapp
featured-img featured-img
ਸਕਾਟਿਸ਼ ਬੈਂਡ ਦੇ ਇਤਿਹਾਸ ’ਚ ਪਹਿਲੀ ਵਾਰ ਦਸਤਾਰਧਾਰੀ’ ਅਫ਼ਸਰ ‘ਸੁਖਵਿੰਦਰ ਸੂਕੀ’ ਨੇ ਸਾਂਭੀ ਕਮਾਨ
Advertisement

ਕੈਨੇਡਾ ਦੇ ਵੈਨਕੂਵਰ ਪੁਲੀਸ ਵਿਭਾਗ (VPD) ਦੇ ਸਿੱਖ ਪੁਲੀਸ ਕਾਂਸਟੇਬਲ ਸੁਖਵਿੰਦਰ “ਸੂਕੀ” ਸਿੰਘ ਸੰਗਰ ਨੇ ਸਕਾਟਲੈਂਡ ਦੇ ਇਤਿਹਾਸਕ ਐਡਿਨਬਰਗ ਕੈਸਲ ਵਿਖੇ ਕਰਵਾਏ ‘ਰੌਇਲ ਐਡਿਨਬਰਗ ਮਿਲਟਰੀ ਟੈਟੂ 2026’ ਦੌਰਾਨ ਨਵਾਂ ਇਤਿਹਾਸ ਸਿਰਜਿਆ ਹੈ। ਉਹ ‘ਵੈਨਕੂਵਰ ਪੁਲੀਸ ਪਾਈਪ ਬੈਂਡ’ ਦੀ ਅਗਵਾਈ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ‘ਡਰੱਮ ਮੇਜਰ’ ਬਣ ਗਏ ਹਨ।

ਅਗਸਤ 2026 ਵਿੱਚ ਕਰਵਾਏ ਗਏ ਇਸ ਵੱਕਾਰੀ ਸਮਾਗਮ ਦੇ ‘ਏ ਕਾਲ ਟੂ ਗੈਦਰ’ (A Call to Gather) ਪ੍ਰੋਡਕਸ਼ਨ ਦੌਰਾਨ ਸੁਖਵਿੰਦਰ ਸਿੰਘ ਨੇ ਬੈਂਡ ਦੀ ਅਗਵਾਈ ਕੀਤੀ। ਇਸ ਇਤਿਹਾਸਕ ਪੇਸ਼ਕਾਰੀ ਦੌਰਾਨ ਉਨ੍ਹਾਂ ਨੇ ਬੈਂਡ ਦੀ ਪਰੰਪਰਾਗਤ ਸਕਾਟਿਸ਼ ਪੋਸ਼ਾਕ (ਰੌਇਲ ਸਟੂਅਰਟ ਟਾਰਟਨ ਕਿਲਟ) ਦੇ ਨਾਲ਼ ਉਚੇਚੇ ਤੌਰ ’ਤੇ ਤਿਆਰ ਕੀਤੀ ਗਈ ਸ਼ਾਨਦਾਰ ਦਸਤਾਰ ਸਜਾਈ ਹੋਈ ਸੀ, ਜਿਸ ਨੇ ਦੁਨੀਆ ਭਰ ਦੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

Advertisement

ਸੁਖਵਿੰਦਰ ਸਿੰਘ ਦੀ ਇਹ ਪ੍ਰਾਪਤੀ ਸਿੱਖ ਪਛਾਣ ਅਤੇ ਸਕਾਟਿਸ਼ ਪਾਈਪ-ਬੈਂਡ ਦੀਆਂ ਅਮੀਰ ਵਿਰਾਸਤਾਂ ਦੇ ਸੁਮੇਲ ਦੀ ਇੱਕ ਵਿਲੱਖਣ ਮਿਸਾਲ ਬਣ ਕੇ ਸਾਹਮਣੇ ਆਈ ਹੈ। ਵਿਸ਼ਵ ਦੇ ਸਭ ਤੋਂ ਵੱਡੇ ਸੱਭਿਆਚਾਰਕ ਅਤੇ ਮਿਲਟਰੀ ਮੰਚਾਂ ਵਿੱਚੋਂ ਇੱਕ ’ਤੇ ਉਨ੍ਹਾਂ ਦੀ ਦਸਤਾਰਧਾਰੀ ਮੌਜੂਦਗੀ ਨੇ ਕੌਮਾਂਤਰੀ ਪੱਧਰ ’ਤੇ ਸਿੱਖ ਪਛਾਣ, ਵਿਭਿੰਨਤਾ ਅਤੇ ਸਮੂਲੀਅਤ (diversity and inclusion) ਨੂੰ ਇੱਕ ਨਵੀਂ ਉੱਚਾਈ ਦਿੱਤੀ ਹੈ।

Advertisement

ਜ਼ਿਕਰਯੋਗ ਹੈ ਕਿ ‘ਵੈਨਕੂਵਰ ਪੁਲੀਸ ਪਾਈਪ ਬੈਂਡ’ ਕੈਨੇਡਾ ਦੀਆਂ ਸਭ ਤੋਂ ਪੁਰਾਣੀਆਂ ਅਤੇ ਨਾਮਵਰ ਸੰਸਥਾਵਾਂ ਵਿੱਚੋਂ ਇੱਕ ਹੈ। ਵੈਨਕੂਵਰ ਪੁਲੀਸ ਵਿੱਚ ਸੇਵਾ ਨਿਭਾਉਣ ਦੇ ਨਾਲ-ਨਾਲ ਬੈਂਡ ਵਿੱਚ ‘ਡਰੱਮ ਮੇਜਰ’ ਵਜੋਂ ਸੁਖਵਿੰਦਰ ਸਿੰਘ ਦੀ ਇਸ ਇਤਿਹਾਸਕ ਭੂਮਿਕਾ ਨੇ ਵਿਸ਼ਵ ਭਰ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ।

Advertisement
×