DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pulitzer Prize: ਦੋ ਭਾਰਤੀ ਪੱਤਰਕਾਰ Anand RK ਅਤੇ Suparna Sharma ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ

‘ਡਿਜੀਟਲ ਅਰੈਸਟ’ ਦੇ ਖ਼ਤਰਿਆਂ ਨੂੰ ਉਜਾਗਰ ਕਰਨ ਲਈ ਮਿਲਿਆ ਸਨਮਾਨ

  • fb
  • twitter
  • whatsapp
  • whatsapp
featured-img featured-img
ਭਾਰਤੀ ਪੱਤਰਕਾਰ Anand RK ਅਤੇ Suparna Sharma ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ।
Advertisement

Pulitzer Prize: ਦੋ ਭਾਰਤੀ ਪੱਤਰਕਾਰਾਂ, ਆਨੰਦ ਆਰਕੇ ( Anand RK) ਅਤੇ ਸੁਪਰਨਾ ਸ਼ਰਮਾ (Suparna Sharma) ਨੇ ਡਿਜੀਟਲ ਨਿਗਰਾਨੀ ਅਤੇ ਸਾਈਬਰ ਧੋਖਾਧੜੀ ਵਰਗੇ ਗੰਭੀਰ ਵਿਸ਼ਿਆਂ ’ਤੇ ਸ਼ਾਨਦਾਰ ਕੰਮ ਕਰਨ ਲਈ ਪੱਤਰਕਾਰੀ ਦੇ ਖੇਤਰ ਦਾ ਸਭ ਤੋਂ ਉੱਚਾ ਸਨਮਾਨ ‘ਪੁਲਿਤਜ਼ਰ ਪੁਰਸਕਾਰ’ ਜਿੱਤ ਲਿਆ ਹੈ। ਸੋਮਵਾਰ ਨੂੰ ਐਲਾਨੇ ਗਏ ਇਨ੍ਹਾਂ ਇਨਾਮਾਂ ਵਿੱਚ ਦੋਵਾਂ ਨੂੰ ‘ਇਲਸਟ੍ਰੇਟਿਡ ਰਿਪੋਰਟਿੰਗ ਅਤੇ ਕਮੈਂਟਰੀ’ ਸ਼੍ਰੇਣੀ ਵਿੱਚ ਜੇਤੂ ਐਲਾਨਿਆ ਗਿਆ।

ਇਸ ਰਿਪੋਰਟ ਲਈ ਮਿਲਿਆ ਪੁਲਿਤਜ਼ਰ ਪੁਰਸਕਾਰ 

ਉਨ੍ਹਾਂ ਨੇ ਇਹ ਪੁਰਸਕਾਰ ਬਲੂਮਬਰਗ ਦੀ ਆਪਣੀ ਸਾਥੀ ਪੱਤਰਕਾਰ ਨਤਾਲੀ ਓਬੀਕੋ ਪੀਅਰਸਨ ਨਾਲ ਸਾਂਝਾ ਕੀਤਾ ਹੈ। ਪੁਲਿਤਜ਼ਰ ਕਮੇਟੀ ਅਨੁਸਾਰ, ਉਨ੍ਹਾਂ ਦੀ ਪੁਰਸਕਾਰ ਜੇਤੂ ਰਿਪੋਰਟ ‘trAPPed’ (ਟ੍ਰੈਪਡ) ਭਾਰਤ ਵਿੱਚ ਇੱਕ ਨਿਊਰੋਲੋਜਿਸਟ ਦੀ ਸੱਚੀ ਕਹਾਣੀ ’ਤੇ ਅਧਾਰਤ ਹੈ, ਜਿਸ ਨੂੰ ਉਸਦੇ ਫੋਨ ਰਾਹੀਂ ‘ਡਿਜੀਟਲ ਅਰੈਸਟ’ (ਗੈਰ-ਕਾਨੂੰਨੀ ਡਿਜੀਟਲ ਬੰਦੀ) ਦੇ ਜਾਲ ਵਿੱਚ ਫਸਾਇਆ ਗਿਆ ਸੀ। ਰਿਪੋਰਟ ਵਿੱਚ ਸ਼ਬਦਾਂ ਅਤੇ ਚਿੱਤਰਾਂ (Visuals) ਦੇ ਸੁਮੇਲ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਅੱਜ ਦੇ ਦੌਰ ਵਿੱਚ ਸਾਈਬਰ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

Advertisement

ਕੋਲੰਬੀਆ ਯੂਨੀਵਰਸਿਟੀ ਦੁਆਰਾ ਦਿੱਤੇ ਜਾਣ ਵਾਲੇ ਇਹ ਪੁਰਸਕਾਰ ਪੱਤਰਕਾਰੀ, ਸਾਹਿਤ ਅਤੇ ਸੰਗੀਤ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਸਭ ਤੋਂ ਉੱਚੇ ਮਾਨਤਾ ਪ੍ਰਾਪਤ ਸਨਮਾਨ ਮੰਨੇ ਜਾਂਦੇ ਹਨ। ਭਾਰਤੀ ਪੱਤਰਕਾਰਾਂ ਦੀ ਇਸ ਪ੍ਰਾਪਤੀ ਨੇ ਕੌਮਾਂਤਰੀ ਪੱਧਰ ’ਤੇ ਭਾਰਤੀ ਪੱਤਰਕਾਰੀ ਦੇ ਮਿਆਰ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ।

Advertisement

Advertisement
×