DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Power Nap:ਦੁਪਹਿਰ ਵੇਲੇ ਥੋੜੀ ਦੇਰ ਦੀ ਨੀਂਦ ਸਿੱਖਣ ਸਮਰੱਥਾ ਵਧਾਉਂਦੀ ਹੈ: ਅਧਿਐਨ

‘ਦੁਪਹਿਰ ਦੀ ਨੀਂਦ ਵੀ ਦਿਮਾਗ਼ ’ਤੇ ਉਹੀ ਅਸਰ ਪਾਉਂਦੀ ਹੈ ਜੋ ਰਾਤ ਦੀ ਨੀਂਦ ਤੋਂ ਬਾਅਦ ਦੇਖਿਆ ਜਾਂਦਾ ਹੈ’

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਦਿਮਾਗ ਨੂੰ ਚੁਸਤ ਰੱਖਣ ਲਈ ਤੇ ਆਰਾਮ ਦੇਣ ਲਈ ਰਾਤ ਦੀ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ। ਇੱਕ ਅਧਿਐਨ ਮੁਤਾਬਕ ਦੁਪਹਿਰ ਦੀ ਥੋੜੀ ਦੇਰ ਦੀ ਨੀਂਦ ਵੀ ਕਾਫੀ ਕਾਰਗਰ ਸਾਬਤ ਹੁੰਦੀ ਹੈ। ਦੁਪਹਿਰ ਦੀ ਨੀਂਦ ਵੀ ਦਿਮਾਗ਼ ’ਤੇ ਉਹੀ ਅਸਰ ਪਾਉਂਦੀ ਹੈ ਜੋ ਆਮ ਤੌਰ ’ਤੇ ਰਾਤ ਦੀ ਪੂਰੀ ਨੀਂਦ ਤੋਂ ਬਾਅਦ ਵੇਖਿਆ ਜਾਂਦਾ ਹੈ। ਇਹ ਗੱਲ ਜਰਮਨੀ ਦੀ ਯੂਨੀਵਰਸਿਟੀ ਆਫ਼ ਫ੍ਰਾਇਬਰਗ ਅਤੇ ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ਆਫ਼ ਜਿਨੀਵਾ ਵੱਲੋਂ ਕੀਤੇ ਗਏ ਨਵੇਂ ਅਧਿਐਨ ਵਿੱਚ ਸਾਹਮਣੇ ਆਈ ਹੈ।

ਖੋਜਕਰਤਾਵਾਂ ਅਨੁਸਾਰ ਦਿਨ ਭਰ ਦਿਮਾਗ਼ ਲਗਾਤਾਰ ਸਰਗਰਮ ਰਹਿੰਦਾ ਹੈ। ਨਵੇਂ ਵਿਚਾਰ, ਜਾਣਕਾਰੀਆਂ ਅਤੇ ਅਨੁਭਵ ਨਰਵ ਸੈੱਲਾਂ ਦਰਮਿਆਨ ਸੰਪਰਕਾਂ (ਸਿਨੈਪਸ) ਨੂੰ ਮਜ਼ਬੂਤ ਕਰਦੇ ਹਨ, ਜੋ ਸਿੱਖਣ ਲਈ ਜ਼ਰੂਰੀ ਹੁੰਦੇ ਹਨ। ਮਜ਼ਬੂਤ ​​ਸਿਨੈਪਟਿਕ ਕੁਨੈਕਸ਼ਨ ਸਿੱਖਣ ਦੀਆਂ ਪ੍ਰਕਿਰਿਆਵਾਂ ਲਈ ਮਹੱਤਵਪੂਰਨ ਹਨ ਪਰ ਇਹ ਸੈਚੁਰੇਸ਼ਨ ਦਾ ਕਾਰਨ ਵੀ ਬਣ ਸਕਦੇ ਹਨ, ਜਿਸ ਨਾਲ ਦਿਮਾਗ ਦੀ ਹੋਰ ਸਿੱਖਣ ਦੀ ਸਮਰੱਥਾ ਘੱਟ ਜਾਂਦੀ ਹੈ। ਟੀਮ ਮੁਤਾਬਕ ਨੀਂਦ ਮਹੱਤਵਪੂਰਨ ਜਾਣਕਾਰੀ ਨੂੰ ਬਿਨਾਂ ਗੁਆਏ ਦਿਮਾਗੀ ਗਤੀਵਿਧੀਆਂ ਨੂੰ ਕਾਬੂ ਕਰਨ ਵਿੱਚ ਮਦਦ ਕਰਦੀ ਹੈ।

Advertisement

ਅਧਿਐਨ ਦੇ ਮੁੱਖ ਲੇਖਕ ਡਾ. ਕ੍ਰਿਸਟੋਫ਼ ਨਿਸਨ ਨੇ ਦੱਸਿਆ ਕਿ “ਇਸ ਅਧਿਐਨ ਨਾਲ ਸਾਬਤ ਹੁੰਦਾ ਹੈ ਕਿ ‘ਸਿਨੈਪਟਿਕ ਰੀਸੈੱਟ’ ਸਿਰਫ਼ ਦੁਪਹਿਰ ਦੀ ਨੀਂਦ ਨਾਲ ਵੀ ਹੋ ਸਕਦਾ ਹੈ, ਜਿਸ ਨਾਲ ਯਾਦਾਂ ਬਣਾਉਣ ਲਈ ਥਾਂ ਬਣਦੀ ਹੈ।” ਉਨ੍ਹਾਂ ਕਿਹਾ ਕਿ ਥੋੜੀ ਦੇਰ ਦੀ ਨੀਂਦ ਵੀ ਦਿਮਾਗ਼ ਦੀ ਨਵੀਂ ਜਾਣਕਾਰੀ ਸੰਭਾਲਣ ਦੀ ਸਮਰੱਥਾ ਨੂੰ ਵਧਾਉਂਦੀ ਹੈ।

Advertisement

ਅਧਿਐਨ ਦੌਰਾਨ 20 ਸਿਹਤਮੰਦ ਨੌਜਵਾਨਾਂ ’ਤੇ ਪਰਖ ਕੀਤੀ ਗਈ। ਕੁਝ ਨੇ ਲਗਪਗ 45 ਮਿੰਟ ਦੀ ਦੁਪਹਿਰ ਦੀ ਨੀਂਦ ਲਈ, ਜਦਕਿ ਹੋਰ ਜਾਗਦੇ ਰਹੇ। ਖੋਜ ਲਈ ਟੀਐੱਮਐੱਸ ਅਤੇ ਈਈਜੀ ਵਰਗੀਆਂ ਗੈਰ-ਹਾਨੀਕਾਰਕ ਤਕਨੀਕਾਂ ਵਰਤੀਆਂ ਗਈਆਂ।

ਨਤੀਜਿਆਂ ਮੁਤਾਬਕ, ਨੀਂਦ ਤੋਂ ਬਾਅਦ ਦਿਮਾਗ਼ ਵਿੱਚ ਸਿਨੈਪਟਿਕ ਸੰਪਰਕਾਂ ਦੀ ਕੁੱਲ ਤਾਕਤ ਘੱਟ ਗਈ ਤੇ ਨਵੇਂ ਸੰਪਰਕ ਬਣਾਉਣ ਦੀ ਸਮਰੱਥਾ ਵਧ ਪਾਈ ਗਈ। ਇਹ ਅਧਿਐਨ ‘ਨਿਊਰੋਇਮੇਜ’ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ।

Advertisement
×