DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

PESB 12th Result: ਕਦੇ ਟਿਊਸ਼ਨ ਨਹੀਂ ਰੱਖੀ, ਪਾਇਲਟ ਬਣਨਾ ਚਾਹੁੰਦੀ ਹੈ ਬਾਰ੍ਹਵੀਂ ਦੀ ਟੌਪਰ ਸੁਪਨੀਤ ਕੌਰ

PESB 12th Result: ਮਾਨਸਾ ਦੇ ਪਿੰਡ ਉਭਾ ਵਿੱਚ ਪਡ਼੍ਹਦੀ ਵਿਦਿਆਰਥਣ ਖੇਡਾਂ ’ਚ ਵੀ ਮੋਹਰੀ; ਤੀਜੇ ਸਥਾਨ ’ਤੇ ਆਈ ਲੁਧਿਆਣਾ ਦੀ ਦਿਵਾਂਸ਼ੀ ਨੇ ਪ੍ਰਾਪਤੀ ਦਾ ਸਿਹਰਾ ਅਨੁਸ਼ਾਸਨ ਅਤੇ ਅਧਿਆਪਕਾਂ ਨੂੰ ਦਿੱਤਾ

  • fb
  • twitter
  • whatsapp
  • whatsapp
featured-img featured-img
ਗੁਰੂਕੁਲ ਅਕੈਡਮੀ ਉਭਾ ਵਿਖੇ ਸੁਪਨੀਤ ਕੌਰ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ।ਫੋਟੋ:ਮਾਨ
Advertisement

PESB 12th Result: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਸੂਬੇ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਉਭਾ ਦੀ ਸੁਪਨੀਤ ਕੌਰ ਭਵਿੱਖ ਵਿੱਚ ਪਾਇਲਟ ਬਣਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਉਸ ਦੇ ਦਸਵੀਂ ਦੀ ਪ੍ਰੀਖਿਆ ਵਿੱਚ 95 ਪ੍ਰਤੀਸ਼ਤ ਅੰਕ ਆਏ ਸਨ। ਸੁਪਨੀਤ ਕੌਰ ਤਲਵਾਰਬਾਜ਼ੀ ਦੀ ਵੀ ਚੋਟੀ ਦੀ ਖਿਡਾਰਨ ਹੈ।

ਗੁਰੂਕੁਲ ਅਕੈਡਮੀ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਪੁਰਵਾ ਅਤੇ ਸੁਭਾਸ਼ ਬਿੱਟੂ ਨੇ ਇਸ ਹੋਣਹਾਰ ਵਿਦਿਆਰਥੀ ਦਾ ਸਨਮਾਨ ਕੀਤਾ। ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਸੁਪਨੀਤ ਦੇ ਪਿਤਾ ਰਾਜ ਸਿੰਘ ਪਿੰਡ ਉੱਭਾ ਵਿੱਚ ਇੱਕ ਅਕਾਦਮੀ ਚਲਾਉਂਦੇ ਹਨ। ਉਹ ਆਪਣੀ ਬੱਚੀ ਦੀ ਪ੍ਰਾਪਤੀ ਦਾ ਸਿਹਰਾ ਉਸ ਦੀ ਮਿਹਨਤ ਅਤੇ ਸਕੂਲ ਅਧਿਆਪਕਾਂ ਦੀ ਸੁਚੱਜੀ ਅਗਵਾਈ ਨੂੰ ਦਿੰਦੇ ਹਨ। ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਧੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਚੰਗਾ ਮੁਕਾਮ ਹਾਸਲ ਕਰ ਰਹੀ ਹੈ।
 ਸਾਲ 2025 ਵਿੱਚ ਜੰਮੂ-ਕਸ਼ਮੀਰ ਵਿੱਚ ਹੋਈ ਕੌਮੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਸੁਪਨੀਤ ਨੇ ਮੈਡਲ ਜਿੱਤਿਆ ਸੀ, ਜਿਸ ਲਈ ਉਸ ਨੂੰ ਰਾਜ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।

ਪਿਤਾ ਰਾਜ ਸਿੰਘ ਨੇ ਦੱਸਿਆ ਕਿ ਸੁਪਨੀਤ ਨੇ ਕਦੇ ਟਿਊਸ਼ਨ ਨਹੀਂ ਰੱਖੀ। ਉਸ ਨੇ ਦਿਨ-ਰਾਤ ਮਿਹਨਤ ਕਰਕੇ ਅੱਵਲ ਆਉਣ ਦਾ ਟੀਚਾ ਪੂਰਾ ਕੀਤਾ। ਸੁਪਨੀਤ ਦੀ ਮਾਤਾ ਇੱਕ ਆਂਗਨਵਾੜੀ ਵਰਕਰ ਹੈ। ਮਾਪੇ ਇਸ ਗੱਲੋਂ ਖ਼ੁਸ਼ ਹਨ ਕਿ ਉਨ੍ਹਾਂ ਦੀ ਧੀ ਨੇ ਘਰ ਦੇ ਸਾਧਾਰਨ ਹਾਲਾਤ ਦੇ ਬਾਵਜੂਦ ਵੱਡੀ ਪ੍ਰਾਪਤੀ ਕੀਤੀ ਹੈ। ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਵੀ ਸੁਪਨੀਤ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ।

Advertisement

ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਭਰ ’ਚੋਂ ਮੋਹਰੀ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਦੇ ਘਰ ਜਾ ਕੇ ਉਸ ਦਾ ਵਿਸ਼ੇਸ਼ ਸਨਮਾਨ ਕਰਨਗੇ।

PESB 12th Result:  ਅਧਿਆਪਕਾਂ ਵੱਲੋਂ ਕਰਵਾਈ ਤਿਆਰੀ ਕਾਰਨ ਹੋਈ ਕਾਮਯਾਬਸੁਹਾਨੀ ਚੌਹਾਨ: ਸੁਹਾਨੀ ਚੌਹਾਨ

Advertisement

ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਲੁਧਿਆਣਾ ਦੇ ਬੀ ਸੀ ਐਮ ਫੋਕਲ ਪੁਆਇੰਟ ਦੀ ਸੁਹਾਨੀ ਚੌਹਾਨ ਅਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੀ ਦਿਵਾਂਸ਼ੀ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 12ਵੀਂ ਜਮਾਤ ਦੇ ਨਤੀਜੇ ਵਿੱਚ ਲੁਧਿਆਣਾ ਦੇ ਵਿਦਿਆਰਥੀਆਂ ਨੇ ਆਪਣਾ ਦਬਦਬਾ ਕਾਇਮ ਰੱਖਿਆ ਹੈ।
ਸੁਹਾਨੀ ਆਪਣੇ ਪਿੰਡ ਯੂ ਪੀ ਵਿੱਚ ਕਿਸੇ ਵਿਆਹ ਸਮਾਗਮ ਵਿੱਚ ਗਈ ਹੋਈ ਹੈ, ਇਸ ਲਈ ਉਸ ਨਾਲ ਰਾਬਤਾ ਨਹੀਂ ਹੋ ਸਕਿਆ। ਵਨੀਤ ਜੌਹਰ ਅਤੇ ਨੀਤੂ ਜੌਹਰ ਦੀ ਧੀ ਦਿਵਾਂਸ਼ੀ ਇਸ ਪ੍ਰਾਪਤੀ ਦਾ ਸਿਹਰਾ ਟਾਈਮ ਟੇਬਲ ਬਣਾ ਕੇ ਪੜ੍ਹਾਈ ਕਰਨ ਅਤੇ ਅਧਿਆਪਕਾਂ ਵੱਲੋਂ ਕਰਵਾਈ ਤਿਆਰੀ ਦੇ ਸਿਰ ਬੰਨ੍ਹਿਆ। ਉਸ ਨੇ ਕਿਹਾ ਕਿ ਮੈਰਿਟ ’ਚ ਆਉਣ ਦੀ ਉਮੀਦ ਤਾਂ ਸੀ ਪਰ ਸੂਬੇ ਵਿੱਚੋਂ ਤੀਜੇ ਸਥਾਨ ਆਉਣ ’ਤੇ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਜਾਣਕਾਰੀ ਅਨੁਸਾਰ ਤੀਜੇ ਸਥਾਨ ’ਤੇ ਰਹਿਣ ਵਾਲੀ ਦਿਵਾਂਸ਼ੀ ਦੇ ਨਵੀਤ ਜੌਹਰ ਪਾਈਵੇਟ ਕੰਪਨੀ ਵਿੱਚ ਮਾਰਕੀਟਿੰਗ ਮੈਨੇਜਰ ਹਨ। ਉਸ ਦੇ ਮਾਤਾ ਇੱਕ ਪ੍ਰਾਈਵੇਟ ਸਕੂਲ ਵਿੱਚ ਕੁਆਡੀਨੇਟਰ ਹਨ। ਦਿਵਾਂਸ਼ੀ ਦਾ ਕਹਿਣਾ ਹੈ ਕਿ ਉਹ ਸਾਫਟਵੇਅਰ ਇੰਜੀਨੀਅਰ ਬਨਣਾ ਚਾਹੁੰਦੀ ਹੈ ਅਤੇ ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ

PESB 12th Result: ਸੁਪਨੀਤ ਨੂੰ ਮੁਫ਼ਤ ਪੜ੍ਹਾਉਣ ਦਾ ਐਲਾਨ ਕੀਤਾ

ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਜੋ ਉਭਾ ਪਿੰਡ ਦੇ ਜੰਮਪਲ ਹਨ, ਨੇ ਐਲਾਨ ਕੀਤਾ ਕਿ ਪੰਜਾਬ ਭਰ ’ਚੋਂ ਪਹਿਲੇ ਨੰਬਰ ਉਤੇ ਆਈ ਸੁਪਨੀਤ ਕੌਰ ਨੂੰ ਕਾਲਜ ਵਿੱਚ ਮੁਫ਼ਤ ਪੜ੍ਹਾਇਆ ਜਾਵੇਗਾ। ਉਸ ਦੀ ਰਿਹਾਇਸ਼, ਕਿਤਾਬਾਂ ਅਤੇ ਹੋਰ ਲੋੜਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

Advertisement
×