Orca Attack Video: ਕਿਲਰ ਵ੍ਹੇਲ Orca ਦਾ ਹੈਰਾਨ ਕਰਨ ਵਾਲਾ ਵਿਹਾਰ; Sharp-tail Sunfish ਨੂੰ ਟੁਕੜੇ-ਟੁਕੜੇ ਕਰਨ ਵਾਲੀ ਵੀਡੀਓ ਵਾਇਰਲ
Killer Whale Attack: ਵਿਗਿਆਨੀਆਂ ਵੱਲੋਂ ਖੋਜ; ਭਾਰੀ ਮੱਛੀ ਨੂੰ ਸ਼ਿਕਾਰ ਬਣਾਉਣ ਜਾਂ ਮਨੋਰੰਜਨ ਨਾਲ ਜੁੜੀ ਗਤੀਵਿਧੀ ਹੋ ਸਕਦੀ ਹੈ ਹਮਲੇ ਦਾ ਕਾਰਨ
Whale Attack Video: ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕਿਲਰ ਵ੍ਹੇਲ (Orca) ਦੂਜੀ ਮੱਛੀ ਨੂੰ ਟੱਕਰ ਮਾਰ ਕੇ ਉਸ ਦੇ ਕਈ ਟੁਕੜੇ ਕਰ ਦਿੰਦੀ ਹੈ। ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਓਰਕਾ ਮੱਛੀਆਂ ਨੂੰ ਬਹੁਤ ਤੇਜ਼ੀ ਨਾਲ ਟੱਕਰ ਮਾਰ ਕੇ ਦੂਜੀ ਮੱਛੀ ਦੇ ਹਜ਼ਾਰਾਂ ਟੁਕੜੇ ਕਰ ਵਿੱਚ ਦਿੰਦੀ ਹੈ।
ਜਾਣਕਾਰੀ ਅਨੁਸਾਰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ’ਤੇ ਇਸ ਵ੍ਹੇਲ ਓਰਕਾ (Orca) ਦੀਆਂ ਕੁਝ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਓਰਕਾ ਵੱਲੋਂ ਇੱਕ ਵਿਸ਼ਾਲ ਮੱਛੀ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ ਕਿ ਉਹ ਮੱਛੀ ਟੁਕੜੇ ਟੁਕੜੇ ਹੋ ਜਾਂਦੀ ਹੈ।
ਇਸ ਘਟਨਾ ਨਾਲ ਜੁੜੀ ਵਿਸਤ੍ਰਿਤ ਜਾਣਕਾਰੀ ਇਸ ਤਰ੍ਹਾਂ ਹੈ: ਸਮੁੰਦਰੀ ਜੀਵ ਵਿਗਿਆਨੀਆਂ ਦੀ ਇੱਕ ਟੀਮ ਨੇ ਇਸ ਅਨੋਖੇ ਵਰਤਾਰੇ ਦੀ ਸਟੱਡੀ ਕਰਕੇ ਇਸ ਨੂੰ ਫਰੰਟੀਅਰਜ਼ ਇਨ ਇਥੋਲੋਜੀ (Frontiers in Ethology) ਨਾਮਕ ਵਿਗਿਆਨਕ ਜਰਨਲ ਵਿੱਚ 23 ਜੁਲਾਈ 2026 ਨੂੰ ਪ੍ਰਕਾਸ਼ਿਤ ਕੀਤਾ ਹੈ, ਜਿਸ ਤੋਂ ਬਾਅਦ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਫੈਲ ਗਈ।
View this post on Instagram
ਕਿੱਥੇ ਵਾਪਰੀ ਘਟਨਾ
ਇਹ ਘਟਨਾ ਮੈਕਸਿਕੋ ਦੇ ਗਲਫ਼ ਆਫ਼ ਕੈਲੀਫੋਰਨੀਆ (Gulf of California) ਵਿੱਚ ਵਾਪਰੀ ਹੈ।
ਇਹ ਪਤਾ ਲੱਗਿਆ ਹੈ ਕਿ ਓਰਕਾ ਨੇ 'ਸ਼ਾਰਪ-ਟੇਲ ਸਨਫਿਸ਼' (Sharp-tail Sunfish / Masturus lanceolatus) ਨਾਮਕ ਬਹੁਤ ਵੱਡੀ, ਭਾਰੀ ਅਤੇ ਜੈਲੇਟਿਨ ਵਰਗੇ ਸਰੀਰ ਵਾਲੀ ਮੱਛੀ ਨੂੰ ਆਪਣਾ ਸ਼ਿਕਾਰ ਬਣਾਇਆ।
ਕਿਵੇਂ ਕੀਤਾ ਹਮਲਾ (ਰੈਮ-ਟੂ-ਫਰੈਗਮੈਂਟ ਤਕਨੀਕ):
ਸਭ ਤੋਂ ਪਹਿਲਾਂ ਇੱਕ ਓਰਕਾ ਨੇ ਉਸ ਮੱਛੀ ਨੂੰ ਪੂਛ ਜਾਂ ਖੰਭ ਤੋਂ ਫੜ ਕੇ ਪਾਣੀ ਵਿੱਚ ਸਥਿਰ ਰੱਖਿਆ।
ਇਸ ਤੋਂ ਬਾਅਦ ਦੂਜੀ ਓਰਕਾ ਨੇ ਇੱਕ ਟੋਰਪੀਡੋ (ਮਿਜ਼ਾਈਲ) ਵਾਂਗ ਬਹੁਤ ਤੇਜ਼ ਰਫ਼ਤਾਰ ਨਾਲ ਆ ਕੇ ਮੱਛੀ ਨੂੰ ਜ਼ੋਰਦਾਰ ਟੱਕਰ ਮਾਰੀ।
ਇਸ ਟੱਕਰ ਕਾਰਨ ਮੱਛੀ ਦਾ ਰਬੜ ਵਰਗਾ ਸਰੀਰ ਪਲ ਭਰ ਵਿੱਚ ਹਜ਼ਾਰਾਂ ਟੁਕੜੇ ਹੋ ਗਿਆ।
ਵਿਗਿਆਨੀਆਂ ਦਾ ਕੀ ਕਹਿਣਾ ਹੈ?
ਸਮੁੰਦਰੀ ਜੀਵ ਵਿਗਿਆਨੀਆਂ (Marine Biologists) ਨੇ ਇਸ ਵਰਤਾਰੇ ਬਾਰੇ ਦੱਸਿਆ ਹੈ ਕਿ ਓਰਕਾ ਆਪਣੇ ਸ਼ਿਕਾਰ ਨੂੰ ਸੋਧਣ ਲਈ ਅਜਿਹੇ ਤਰੀਕੇ ਵਰਤਦੀਆਂ ਹਨ:
ਭੋਜਨ ਨੂੰ ਸੌਖਾ ਬਣਾਉਣਾ: ਕਿਉਂਕਿ ਸਨਫਿਸ਼ ਦਾ ਭਾਰ ਲਗਪਗ 2,000 ਕਿਲੋਗ੍ਰਾਮ ਤੱਕ ਹੋ ਸਕਦਾ ਹੈ, ਇਸ ਲਈ ਇਸ ਨੂੰ ਸਾਬਤ ਖਾਣਾ ਮੁਸ਼ਕਿਲ ਹੁੰਦਾ ਹੈ। ਇਸ ਨੂੰ ਟੁਕੜਿਆਂ ਵਿੱਚ ਵੰਡਣ ਨਾਲ ਛੋਟੀਆਂ ਓਰਕਾ ਜਾਂ ਬੱਚਿਆਂ ਲਈ ਇਸ ਨੂੰ ਖਾਣਾ ਬਹੁਤ ਆਸਾਨ ਹੋ ਜਾਂਦਾ ਹੈ।
ਖੇਡਣਾ (Playful Behavior): ਵਿਗਿਆਨੀ ਇਹ ਵੀ ਮੰਨਦੇ ਹਨ ਕਿ ਓਰਕਾ ਆਪਣੀ ਬੁੱਧੀ ਲਈ ਜਾਣੀਆਂ ਜਾਂਦੀਆਂ ਹਨ ਅਤੇ ਉਹ ਅਕਸਰ ਮਨੋਰੰਜਨ ਲਈ ਵੀ ਅਜਿਹਾ ਕਰਦੀਆਂ ਹਨ ਜਿਵੇਂ ਕੋਈ ਬੱਚਾ ਖਿਡੌਣੇ ਨਾਲ ਖੇਡਦਾ ਹੈ।

