DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੈਸ਼ਨਲ ਅਵਾਰਡ ਜੇਤੂ ਮਲਿਆਲਮ Actor Salim Kumar ਦਾ 56 ਸਾਲ ਦੀ ਉਮਰ 'ਚ ਦੇਹਾਂਤ

ਨੈਸ਼ਨਲ ਫ਼ਿਲਮ ਐਵਾਰਡ ਜੇਤੂ ਮਲਿਆਲਮ ਅਦਾਕਾਰ ਸਲੀਮ ਕੁਮਾਰ ਦਾ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ (ਕਾਰਡੀਅਕ ਅਰੈਸਟ) ਕਾਰਨ ਦੇਹਾਂਤ ਹੋ ਗਿਆ ਹੈ। ਉਹ 56 ਸਾਲਾਂ ਦੇ ਸਨ। ਸ਼ਨਿੱਚਰਵਾਰ ਨੂੰ ਤਬੀਅਤ ਜ਼ਿਆਦਾ ਵਿਗੜਨ ਤੋਂ ਬਾਅਦ ਇਸ ਦਿੱਗਜ...

  • fb
  • twitter
  • whatsapp
  • whatsapp
featured-img featured-img
ਨੈਸ਼ਨਲ ਫ਼ਿਲਮ ਐਵਾਰਡ ਜੇਤੂ ਮਲਿਆਲਮ ਅਦਾਕਾਰ ਸਲੀਮ ਕੁਮਾਰ। ਫਾਈਲ ਫੋਟੋ
Advertisement

ਨੈਸ਼ਨਲ ਫ਼ਿਲਮ ਐਵਾਰਡ ਜੇਤੂ ਮਲਿਆਲਮ ਅਦਾਕਾਰ ਸਲੀਮ ਕੁਮਾਰ ਦਾ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ (ਕਾਰਡੀਅਕ ਅਰੈਸਟ) ਕਾਰਨ ਦੇਹਾਂਤ ਹੋ ਗਿਆ ਹੈ। ਉਹ 56 ਸਾਲਾਂ ਦੇ ਸਨ। ਸ਼ਨਿੱਚਰਵਾਰ ਨੂੰ ਤਬੀਅਤ ਜ਼ਿਆਦਾ ਵਿਗੜਨ ਤੋਂ ਬਾਅਦ ਇਸ ਦਿੱਗਜ ਅਦਾਕਾਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਮਲਿਆਲਮ ਫ਼ਿਲਮ ਇੰਡਸਟਰੀ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ। ਸਲੀਮ ਕੁਮਾਰ ਲੰਮੇ ਸਮੇਂ ਤੋਂ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ, ਜਿਨ੍ਹਾਂ ਵਿੱਚ ਲਿਵਰ ਸਿਰੋਸਿਸ, ਗੁਰਦੇ (ਕਿਡਨੀ) ਦੀ ਬੀਮਾਰੀ ਅਤੇ ਫੇਫੜਿਆਂ ਦੀ ਗੰਭੀਰ ਬੀਮਾਰੀ (COPD) ਸ਼ਾਮਲ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਲਿਵਰ ਟਰਾਂਸਪਲਾਂਟ ਵੀ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਸੁਨੀਤਾ ਅਤੇ ਦੋ ਬੱਚੇ ਹਨ।

ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਆਉਂਦੇ ਹੀ ਫ਼ਿਲਮੀ ਜਗਤ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਸੋਗ ਦੇ ਸੰਦੇਸ਼ ਆਉਣੇ ਸ਼ੁਰੂ ਹੋ ਗਏ। ਦਿੱਗਜ ਅਦਾਕਾਰ ਮਮੂਟੀ ਨੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਕੇ ਸਲੀਮ ਕੁਮਾਰ ਨੂੰ ਯਾਦ ਕੀਤਾ। ਕੇਰਲ ਦੇ ਮੁੱਖ ਮੰਤਰੀ ਵੀ. ਡੀ. ਸਤੀਸ਼ਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਲੀਮ ਕੁਮਾਰ ਸਿਰਫ਼ ਇੱਕ ਫ਼ਿਲਮੀ ਸਿਤਾਰਾ ਨਹੀਂ, ਸਗੋਂ ਇੱਕ ਭਰਾ ਅਤੇ ਪਰਿਵਾਰਕ ਮੈਂਬਰ ਵਾਂਗ ਸਨ, ਜਿਨ੍ਹਾਂ ਨੇ ਗ਼ਰੀਬੀ ਵਿੱਚੋਂ ਉੱਠ ਕੇ ਭਾਰਤੀ ਸਿਨੇਮਾ ਦੇ ਸਿਖਰ ਨੂੰ ਛੂਹਿਆ।

Advertisement

ਸਲੀਮ ਕੁਮਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਿਮਿਕਰੀ ਕਲਾਕਾਰ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ਉਹ ਮਲਿਆਲਮ ਸਿਨੇਮਾ ਦਾ ਇੱਕ ਅਹਿਮ ਹਿੱਸਾ ਬਣ ਗਏ। ਉਨ੍ਹਾਂ ਨੇ 300 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਸਾਲ 2010 ਵਿੱਚ ਆਈ ਫ਼ਿਲਮ 'ਅਦਾਮਿੰਤੇ ਮਾਕਨ ਅਬੂ' ਵਿੱਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦਾ 'ਨੈਸ਼ਨਲ ਫ਼ਿਲਮ ਐਵਾਰਡ' ਅਤੇ 'ਕੇਰਲ ਸਟੇਟ ਫ਼ਿਲਮ ਐਵਾਰਡ' ਮਿਲਿਆ ਸੀ। ਉਨ੍ਹਾਂ ਦੀ ਇੱਕ ਫ਼ਿਲਮ ਤਾਂ ਆਸਕਰ ਨਾਮਜ਼ਦਗੀ ਦੇ ਪੜਾਅ ਤੱਕ ਵੀ ਪਹੁੰਚੀ ਸੀ।

Advertisement

Advertisement
×