DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਰੀ ਸ਼ਕਤੀ ਦਾ ਦਮ: CRPF ਦੀ ਮਹਿਲਾ ਅਧਿਕਾਰੀ ਨੇ ਪਹਿਲੀ ਵਾਰ ਕੀਤੀ ਮਰਦਾਂ ਦੇ ਦਸਤੇ ਦੀ ਅਗਵਾਈ

ਜੰਮੂ-ਕਸ਼ਮੀਰ ਦੀ ਧੀ ਸਿਮਰਨ ਬਾਲਾ ਨੇ ਕਰਤੱਵਯਾ ਪੱਥ ’ਤੇ ਰਚਿਆ ਇਤਿਹਾਸ

  • fb
  • twitter
  • whatsapp
  • whatsapp
Advertisement

ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਕਰਤੱਵਯਾ ਪੱਥ ’ਤੇ ਉਸ ਸਮੇਂ ਇਤਿਹਾਸ ਰਚਿਆ ਗਿਆ ਜਦੋਂ CRPF ਦੀ 26 ਸਾਲਾ ਅਸਿਸਟੈਂਟ ਕਮਾਂਡੈਂਟ ਸਿਮਰਨ ਬਾਲਾ ਨੇ ਦੇਸ਼ ਦੇ ਸਭ ਤੋਂ ਵੱਡੇ ਅਰਧ-ਸੈਨਿਕ ਬਲ ਦੇ 147 ਪੁਰਸ਼ ਜਵਾਨਾਂ ਦੇ ਦਸਤੇ ਦੀ ਅਗਵਾਈ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮਹਿਲਾ ਅਧਿਕਾਰੀ ਨੇ ਪੂਰੀ ਤਰ੍ਹਾਂ ਮਰਦਾਂ ’ਤੇ ਅਧਾਰਤ CRPF ਦਸਤੇ ਨੂੰ ਕਮਾਂਡ ਦਿੱਤੀ।

‘ਦੇਸ਼ ਕੇ ਹਮ ਹੈਂ ਰਕਸ਼ਕ’ ਦੀ ਧੁਨ ’ਤੇ ਮਾਰਚ ਕਰਦੇ ਹੋਏ ਇਸ ਦਸਤੇ ਨੇ ਸਭ ਦਾ ਮਨ ਮੋਹ ਲਿਆ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੀ ਰਹਿਣ ਵਾਲੀ ਸਿਮਰਨ ਬਾਲਾ, ਆਪਣੇ ਜ਼ਿਲ੍ਹੇ ਦੀ ਪਹਿਲੀ ਮਹਿਲਾ ਅਧਿਕਾਰੀ ਹੈ ਜੋ CRPF ਵਿੱਚ ਭਰਤੀ ਹੋਈ ਹੈ।

Advertisement

ਸਿਮਰਨ ਦਾ ਪਿਛੋਕੜ ਵੀ ਬਹਾਦਰੀ ਨਾਲ ਭਰਿਆ ਹੈ ਉਸਦਾ ਪਿੰਡ ਨੌਸ਼ਹਿਰਾ ਭਾਰਤ-ਪਾਕਿਸਤਾਨ ਕੰਟਰੋਲ ਰੇਖਾ (LoC) ਤੋਂ ਮਹਿਜ਼ 11 ਕਿਲੋਮੀਟਰ ਦੂਰ ਹੈ, ਜਿੱਥੇ ਉਸਨੇ ਬਚਪਨ ਤੋਂ ਹੀ ਗੋਲੀਬਾਰੀ ਅਤੇ ਚੁਣੌਤੀਆਂ ਨੂੰ ਦੇਖਿਆ ਹੈ।

Advertisement

ਫੌਜੀ ਪਰਿਵਾਰ ਨਾਲ ਸਬੰਧਤ ਸਿਮਰਨ ਅਪ੍ਰੈਲ 2025 ਵਿੱਚ ਫੋਰਸ ਵਿੱਚ ਸ਼ਾਮਲ ਹੋਈ ਸੀ ਅਤੇ ਵਰਤਮਾਨ ਵਿੱਚ ਛੱਤੀਸਗੜ੍ਹ ਵਿੱਚ ਨਕਸਲ ਵਿਰੋਧੀ ਆਪਰੇਸ਼ਨਾਂ ਲਈ ਤਾਇਨਾਤ ‘ਬਸਤਰੀਆ’ ਬਟਾਲੀਅਨ ਵਿੱਚ ਸੇਵਾ ਨਿਭਾ ਰਹੀ ਹੈ। ਉਸਨੇ ਇਸ ਮੌਕੇ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਪਰੇਡ ਦੀ ਅਗਵਾਈ ਕਰਨਾ ਉਸ ਲਈ ਬਹੁਤ ਮਾਣ ਵਾਲੀ ਗੱਲ ਹੈ।

Advertisement
×