DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਮੇਰਾ ਸਤਿਕਾਰ ਹਮੇਸ਼ਾ ਤੁਹਾਡੇ ਨਾਲ’; ਮੁੰਬਈ ਦੇ ਮੀਂਹ ਵਿੱਚ ਵੀ ‘ਜਲਸਾ’ ਦੇ ਬਾਹਰ ਡਟੇ ਪ੍ਰਸ਼ੰਸਕਾਂ ਨੂੰ ਦੇਖ ਭਾਵੁਕ ਹੋਏ ਅਮਿਤਾਭ ਬੱਚਨ

ਪੰਜ ਦਹਾਕਿਆਂ ਤੋਂ ਚੱਲ ਰਹੀ ਰੀਤ; ਬਿੱਗ ਬੀ ਨੇ ਆਪਣੀ ‘ਐਕਸਟੈਂਡਡ ਫੈਮਿਲੀ’ ਦਾ ਦਿਲੋਂ ਕੀਤਾ ਧੰਨਵਾਦ

  • fb
  • twitter
  • whatsapp
  • whatsapp
Advertisement

ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮੁੰਬਈ ਵਿੱਚ ਪੈ ਰਹੇ ਭਾਰੀ ਮੀਂਹ ਦੇ ਬਾਵਜੂਦ ਉਨ੍ਹਾਂ ਦੇ ਨਿਵਾਸ ਅਸਥਾਨ ‘ਜਲਸਾ’ ਦੇ ਬਾਹਰ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਇਕੱਠੇ ਹੋਏ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਭਾਵੁਕ ਹੁੰਦਿਆਂ ਬੱਚਨ ਨੇ ਕਿਹਾ, ‘ਇਹ ਮੇਰੇ ਦਿਲ ਨੂੰ ਡੂੰਘਾਈ ਤੱਕ ਛੂਹਣ ਵਾਲਾ ਪਲ ਹੈ।’ ਸਿਨੇਮਾ ਜਗਤ ਵਿੱਚ ਪੰਜ ਦਹਾਕਿਆਂ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੇ ਅਮਿਤਾਭ ਬੱਚਨ ਹਰ ਐਤਵਾਰ ਆਪਣੇ ਘਰ ਦੇ ਬਾਹਰ ਪ੍ਰਸ਼ੰਸਕਾਂ ਨੂੰ ਮਿਲਣ ਲਈ ਆਉਂਦੇ ਹਨ। ਇਹ ਇੱਕ ਅਜਿਹੀ ਰੀਤ ਹੈ ਜਿਸ ਨੂੰ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਿਭਾਉਂਦੇ ਆ ਰਹੇ ਹਨ।

ਖ਼ਰਾਬ ਮੌਸਮ ਵੀ ਨਾ ਡੱਕ ਸਕਿਆ ਚਾਹਵਾਨਾਂ ਦੇ ਕਦਮ

ਮੁੰਬਈ ਵਿੱਚ ਇਸ ਵੇਲੇ ਮੌਨਸੂਨ ਪੂਰੇ ਜੋਬਨ 'ਤੇ ਹੈ ਅਤੇ ਭਾਰੀ ਬਾਰਸ਼ ਹੋ ਰਹੀ ਹੈ। ‘ਸ਼ੋਲੇ’ ਫ਼ਿਲਮ ਦੇ ਅਦਾਕਾਰ ਨੇ ਸੋਮਵਾਰ ਨੂੰ ਆਪਣੇ ਨਿੱਜੀ ਬਲੌਗ ’ਤੇ ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ ਕਿ ਚਾਹੇ ਅੰਨ੍ਹੇਵਾਹ ਮੀਂਹ ਪਵੇ ਜਾਂ ਕੜਾਕੇ ਦੀ ਠੰਢ ਹੋਵੇ, ਉਨ੍ਹਾਂ ਦੇ ਚਾਹਵਾਨ ਹਰ ਖ਼ਰਾਬ ਮੌਸਮ ਦਾ ਸਾਹਮਣਾ ਕਰਦੇ ਹੋਏ ਉੱਥੇ ਪਹੁੰਚਦੇ ਹਨ ਅਤੇ ਉਨ੍ਹਾਂ ਦੀ ਉਡੀਕ ਕਰਦੇ ਹਨ।

Advertisement

ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਅਮਿਤਾਭ ਬੱਚਨ ਚਿੱਟੇ ਰੰਗ ਦੇ ਕੁੜਤੇ-ਪਜਾਮੇ ਅਤੇ ਵੇਸਟਕੋਟ (ਜੈਕਟ) ਵਿੱਚ ਹੱਥ ਜੋੜ ਕੇ ਪ੍ਰਸ਼ੰਸਕਾਂ ਦਾ ਅਭਿਨੰਦਨ ਕਰਦੇ ਹੋਏ ਨਜ਼ਰ ਆ ਰਹੇ ਹਨ। ਅਮਿਤਾਭ ਬੱਚਨ ਨੇ ਕਿਹਾ, “ ਇੱਕ ਵਾਰ ਹੱਥ ਹਿਲਾਉਣਾ, ਹੱਥ ਜੋੜਨੇ... ਕੁਝ ਆਟੋਗ੍ਰਾਫ਼ ਸਾਈਨ ਕਰਨੇ... ਅਤੇ ਉਹ ਇੰਨੀ ਮੁਸ਼ਕਿਲ ਸਹਿ ਕੇ ਵੀ ਮੁਸਕਰਾਉਂਦੇ ਹੋਏ ਪਰਤ ਜਾਂਦੇ ਹਨ... ਮੇਰਾ ਸਤਿਕਾਰ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ। ਉਹ ਮੌਸਮ ਦੀ ਪਰਵਾਹ ਕੀਤੇ ਬਿਨਾਂ ਆਉਂਦੇ ਹਨ — ਮੀਂਹ ਹੋਵੇ, ਧੁੱਪ ਹੋਵੇ ਜਾਂ ਸਿਆਲ.. ਅਤੇ ਉਹੀ ਪੁਰਾਣਾ ਜੋਸ਼.. ਇਹ ਮੇਰੇ ਲਈ ਬਹੁਤ ਭਾਵੁਕ ਕਰਨ ਵਾਲਾ ਹੈ।”

Advertisement

ਪ੍ਰਸ਼ੰਸਕਾਂ ਨੂੰ ਮੰਨਦੇ ਹਨ ਆਪਣਾ ਵਿਸਤਾਰਿਤ ਪਰਿਵਾਰ (EF)

ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿਣ ਵਾਲੇ ਬਿੱਗ ਬੀ ਆਪਣੇ ਪ੍ਰਸ਼ੰਸਕਾਂ ਨੂੰ ਅਕਸਰ 'EF' ਕਹਿ ਕੇ ਸਬੋਧਨ ਕਰਦੇ ਹਨ, ਜਿਸਦਾ ਮਤਲਬ ਹੈ Extended Family (ਵਿਸਤਾਰਿਤ ਪਰਿਵਾਰ)। ਜੇਕਰ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ, ਤਾਂ ਅਮਿਤਾਭ ਬੱਚਨ ਜਲਦੀ ਹੀ ਸੁਪਰਹਿੱਟ ਫ਼ਿਲਮ ‘ਕਲਕੀ 2898 AD’ ਦੇ ਅਗਲੇ ਹਿੱਸੇ (sequel) ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਫ਼ਿਲਮ 'ਸੈਕਸ਼ਨ 84' ਵਿੱਚ ਡਾਇਨਾ ਪੈਂਟੀ ਅਤੇ ਨਿਮਰਤ ਕੌਰ ਦੇ ਨਾਲ ਮੁੱਖ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ।

Advertisement
×