DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Musician A R Rahman ਦਾ ਵੱਡਾ ਫ਼ੈਸਲਾ: ਵੀਰਾ ਰਾਜਾ ਵੀਰਾ ਗੀਤ ਲਈ Junior Dagar Brothers ਨੂੰ ਦੇਣਗੇ ਕ੍ਰੈਡਿਟ

SC ਨੇ ਹੱਲ ਕੀਤਾ ਵਿਵਾਦ; 5 ਹਫ਼ਤਿਆਂ ਅੰਦਰ OTT ਅਤੇ ਸੋਸ਼ਲ ਮੀਡੀਆ ’ਤੇ ਬਦਲਿਆ ਜਾਵੇਗਾ ਨਾਮ

  • fb
  • twitter
  • whatsapp
  • whatsapp
Advertisement

ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਸਹਿਮਤੀ ਜਤਾਈ ਹੈ ਕਿ ਉਹ ਆਪਣੀ ਫ਼ਿਲਮ ਪੋਨੀਯਿਨ ਸੇਲਵਨ-2 (PS-2) ਦੇ ਪ੍ਰਸਿੱਧ ਗੀਤ ਵੀਰਾ ਰਾਜਾ ਵੀਰਾ ਲਈ Junior Dagar Brothers ਨੂੰ ਕ੍ਰੈਡਿਟ ਦੇਣਗੇ।

ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਰਹਿਮਾਨ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦੱਸਿਆ ਕਿ ਹੁਣ ਗੀਤ ਦੇ ਕ੍ਰੈਡਿਟ ਵਿੱਚ ਲਿਖਿਆ ਜਾਵੇਗਾ ਕਿ ਇਹ ਰਚਨਾ ਡਾਗਰਬਾਣੀ ਪਰੰਪਰਾ ਦੇ ਧਰੁਪਦ ਤੋਂ ਪ੍ਰੇਰਿਤ ਹੈ, ਜਿਸ ਨੂੰ ਸਵਰਗੀ ਉਸਤਾਦ ਨਾਸਿਰ ਫੈਯਾਜ਼ੂਦੀਨ ਡਾਗਰ ਅਤੇ ਉਸਤਾਦ ਨਾਸਿਰ ਜ਼ਹੀਰੂਦੀਨ ਡਾਗਰ (ਜੂਨੀਅਰ ਡਗਰ ਬ੍ਰਦਰਜ਼) ਨੇ ਸ਼ਿਵ ਸਤੂਤੀ ਵਜੋਂ ਰਿਕਾਰਡ ਕੀਤਾ ਸੀ।

Advertisement

ਅਦਾਲਤ ਨੇ ਇਸ ਮਾਮਲੇ ਨੂੰ ਸੁਲਝਾਉਂਦਿਆਂ ਨਿਰਦੇਸ਼ ਦਿੱਤੇ ਹਨ ਕਿ ਅਗਲੇ ਪੰਜ ਹਫ਼ਤਿਆਂ ਦੇ ਅੰਦਰ ਸਾਰੇ ਓ.ਟੀ.ਟੀ. (OTT) ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ ’ਤੇ ਇਹ ਬਦਲਾਅ ਦਿਖਾਈ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਰਹਿਮਾਨ ਨੂੰ ਹਾਈਕੋਰਟ ਵੱਲੋਂ ਤੈਅ ਕੀਤੇ 2 ਕਰੋੜ ਰੁਪਏ ਰਜਿਸਟਰਾਰ ਜਨਰਲ ਕੋਲ ਜਮ੍ਹਾ ਕਰਵਾਉਣ ਦੇ ਵੀ ਹੁਕਮ ਦਿੱਤੇ ਹਨ।

Advertisement

ਜ਼ਿਕਰਯੋਗ ਹੈ ਕਿ ਧਰੁਪਦ ਗਾਇਕ ਉਸਤਾਦ ਫੈਯਾਜ਼ ਵਸੀਫੂਦੀਨ ਡਾਗਰ ਨੇ ਦਿੱਲੀ ਹਾਈਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਰਚਨਾ ’ਤੇ ਡਾਗਰ ਬ੍ਰਦਰਜ਼ ਦੇ ਕਾਪੀਰਾਈਟ ਦਾ ਕੋਈ ਪੁਖ਼ਤਾ ਸਬੂਤ ਨਹੀਂ ਹੈ। ਹੁਣ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਸੰਗੀਤ ਜਗਤ ਦੀਆਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।

Advertisement
×