ਅਦਾਲਤ ਵਿੱਚ ਬਾਂਦਰ ਨੇ 2 ਲੱਖ ਰੁਪਏ ਨਾਲ ਭਰਿਆ ਬੈਗ ਖੋਹਿਆ; ਰੁੱਖ ਤੋਂ ਨੋਟਾਂ ਦੀ ਕੀਤੀ ਬਾਰਿਸ਼
ਇੱਥੋਂ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਇੱਕ ਬਾਂਦਰ ਨੇ ਇੱਕ ਵਿਅਕਤੀ ਕੋਲੋਂ ਲਗਪਗ 2 ਲੱਖ ਰੁਪਏ ਦੇ ਨੋਟਾਂ ਵਾਲਾ ਬੈਗ ਖੋਹ ਲਿਆ। ਇਸ ਤੋਂ ਬਾਅਦ ਉਹ ਇੱਕ ਰੁੱਖ 'ਤੇ ਚੜ੍ਹ ਗਿਆ ਅਤੇ ਬੈਗ ਨੂੰ ਪਾੜ ਦਿੱਤਾ, ਜਿਸ ਦੇ ਚਲਦਿਆਂ ਰੁੱਖ...
ਇੱਥੋਂ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਇੱਕ ਬਾਂਦਰ ਨੇ ਇੱਕ ਵਿਅਕਤੀ ਕੋਲੋਂ ਲਗਪਗ 2 ਲੱਖ ਰੁਪਏ ਦੇ ਨੋਟਾਂ ਵਾਲਾ ਬੈਗ ਖੋਹ ਲਿਆ। ਇਸ ਤੋਂ ਬਾਅਦ ਉਹ ਇੱਕ ਰੁੱਖ 'ਤੇ ਚੜ੍ਹ ਗਿਆ ਅਤੇ ਬੈਗ ਨੂੰ ਪਾੜ ਦਿੱਤਾ, ਜਿਸ ਦੇ ਚਲਦਿਆਂ ਰੁੱਖ ਤੋਂ ਨੋਟਾਂ ਦੀ ਬਾਰਿਸ਼ ਹੋਣ ਲੱਗੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ।
ਐਡਵੋਕੇਟ ਸੋਹਨਪਾਲ ਮੁਤਾਬਕ, ਰਵਿੰਦਰ ਨਾਂ ਦਾ ਵਿਅਕਤੀ ਸ਼ਨਿੱਚਰਵਾਰ ਨੂੰ ਸਟੈਂਪ ਪੇਪਰ ਖਰੀਦਣ ਜਾ ਰਿਹਾ ਸੀ ਅਤੇ ਉਸ ਕੋਲ ਇੱਕ ਬੈਗ ਵਿੱਚ ਤਕਰੀਬਨ 2 ਲੱਖ ਰੁਪਏ ਸਨ। ਉਸ ਦੇ ਨਾਲ ਉਸ ਦਾ ਸਾਥੀ ਆਮਿਰ ਵੀ ਸੀ। ਇਸੇ ਦੌਰਾਨ ਬਾਂਦਰ ਨੇ ਅਚਾਨਕ ਬੈਗ ਖੋਹ ਲਿਆ ਅਤੇ ਅਦਾਲਤ ਦੇ ਅੰਦਰ ਇੱਕ ਰੁੱਖ 'ਤੇ ਚੜ੍ਹ ਗਿਆ।
ਉਸ ਨੇ ਦੱਸਿਆ ਕਿ ਬਾਂਦਰ ਨੇ ਬੈਗ ਨੂੰ ਪਾੜ ਦਿੱਤਾ ਅਤੇ ਨੋਟਾਂ ਨੂੰ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਰੁੱਖ ਦੇ ਹੇਠਾਂ ਇਕੱਠੇ ਹੋ ਗਏ ਅਤੇ ਜ਼ਮੀਨ 'ਤੇ ਨੋਟ ਡਿੱਗਦੇ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਖਿੱਲਰੇ ਹੋਏ ਪੈਸੇ ਇਕੱਠੇ ਕੀਤੇ ਅਤੇ ਰਵਿੰਦਰ ਨੂੰ ਵਾਪਸ ਕਰਨ ਵਿੱਚ ਮਦਦ ਕੀਤੀ।
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ, ਨੋਟਾਂ ਦੇ ਕਿਸੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

