DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Millionaire Beggar- ‘ਭਿਖਾਰੀ ਮੁਕਤ’ ਸ਼ਹਿਰ ’ਚੋਂ ਲੱਭਾ ਲੱਖਪਤੀ ਮੰਗਤਾ

ਲੋਕਾਂ ਨੂੰ ਦਿੰਦਾ ਸੀ ਵਿਆਜੀ ਪੈਸਾ; ਕਾਰ ’ਚ ਬੈਠ ਕੇ ਜਾਂਦਾ ਸੀ ਭੀਖ ਮੰਗਣ

  • fb
  • twitter
  • whatsapp
  • whatsapp
featured-img featured-img
ਲੱਖਪਤੀ ਭਿਖਾਰੀ ਦੀ ਤਸਵੀਰ । ਫੋਟੋ; ਇੰਡੀਆ ਲਾਈਵ/ਐਕਸ
Advertisement

ਇੰਦੌਰ ਵਿੱਚ ਇੱਕ ਭਿਖਾਰੀ ਲੱਖਾਂ ਦੀ ਜਾਇਦਾਦ ਦਾ ਮਾਲਕ ਹੈ। 50 ਸਾਲਾ ਵਿਅਕਤੀ ਜਿਸ ਨੂੰ ਕੋਹੜ ਹੈ ਅਤੇ ਜੋ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ, ਉਹ ਸ਼ੁਰੂਆਤੀ ਜਾਂਚ ਵਿੱਚ ਲੱਖਪਤੀ ਨਿਕਲਿਆ ਹੈ। ਅਧਿਕਾਰੀਆਂ ਮੁਤਾਬਕ ਇਸ ਵਿਅਕਤੀ ਕੋਲ ਤਿੰਨ ਪੱਕੇ ਮਕਾਨ, ਇੱਕ ਕਾਰ ਅਤੇ ਤਿੰਨ ਆਟੋ ਰਿਕਸ਼ਾ ਹਨ, ਜਿਨ੍ਹਾਂ ਨੂੰ ਉਸ ਨੇ ਕਿਰਾਏ ’ਤੇ ਦਿੱਤਾ ਹੋਇਆ ਹੈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਦਿਨੇਸ਼ ਮਿਸ਼ਰਾ ਨੇ ਦੱਸਿਆ ਕਿ ਆਮ ਲੋਕਾਂ ਦੀ ਸੂਚਨਾ ’ਤੇ ਸਰਾਫ਼ਾ ਇਲਾਕੇ ਤੋਂ ਇਸ ਭਿਖਾਰੀ ਨੂੰ ਬਚਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਵਿਅਕਤੀ ਕੋਲ ਤਿੰਨ ਮੰਜ਼ਿਲਾਂ ਇਮਾਰਤ ਸਮੇਤ ਤਿੰਨ ਘਰ ਹਨ। ਇਸ ਤੋਂ ਇਲਾਵਾ ਉਹ ਕਾਰ ਵਿੱਚ ਬੈਠ ਕੇ ਭੀਖ ਮੰਗਣ ਜਾਂਦਾ ਸੀ, ਜਿਸ ਲਈ ਉਸ ਨੇ ਡਰਾਈਵਰ ਵੀ ਰੱਖਿਆ ਸੀ। ਇਹ ਵਿਅਕਤੀ ਵ੍ਹੀਲ-ਚੇਅਰ ’ਤੇ ਬੈਠ ਕੇ ਭੀਖ ਮੰਗਦਾ ਸੀ ਅਤੇ ਸਾਲ 2021-22 ਤੋਂ ਇਸ ਪਾਸੇ ਸਰਗਰਮ ਸੀ।

Advertisement

ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੇ ਸਰਾਫ਼ਾ ਇਲਾਕੇ ਦੇ ਲੋਕਾਂ ਨੂੰ ਚਾਰ ਤੋਂ ਪੰਜ ਲੱਖ ਰੁਪਏ ਵਿਆਜੀ ਦਿੱਤੇ ਹੋਏ ਸਨ। ਉਹ ਰੋਜ਼ਾਨਾ ਵਿਆਜ ਵਸੂਲਦਾ ਸੀ ਤੇ ਉਸ ਨੂੰ ਰੋਜ਼ਾਨਾ ਲਗਪਗ 1,000 ਤੋਂ 2,000 ਰੁਪਏ ਦੀ ਕਮਾਈ ਸੀ। ਭੀਖ ਮੰਗ ਕੇ 400 ਤੋਂ 500 ਰੁਪਏ ਦੀ ਦਿਹਾੜੀ ਵੱਖਰੀ ਬਣਾਉਂਦਾ ਸੀ।

Advertisement

ਜ਼ਿਲ੍ਹਾ ਕੁਲੈਕਟਰ ਸ਼ਿਵਮ ਵਰਮਾ ਨੇ ਕਿਹਾ ਕਿ ਇੰਦੌਰ ਨੂੰ ‘ਭਿਖਾਰੀ ਮੁਕਤ ਸ਼ਹਿਰ’ ਐਲਾਨਿਆ ਗਿਆ ਹੈ ਅਤੇ ਕਿਸੇ ਵੀ ਭਿਖਾਰੀ ਦੀ ਸੂਚਨਾ ਮਿਲਣ ’ਤੇ ਤੁਰੰਤ ਉਸ ਦੇ ਮੁੜਵਸੇਬੇ ਲਈ ਚਾਰਾਜੋਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੂਰੀ ਜਾਂਚ ਤੋਂ ਬਾਅਦ ਇਸ ਲੱਖਪਤੀ ਮੰਗਤੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਭਿਖਾਰੀਆਂ ਨੂੰ ਬਚਾਉਣ ਵਾਲੀ ਐਨਜੀਓ ‘ਪ੍ਰਵੇਸ਼’ ਦੀ ਪ੍ਰਧਾਨ ਰੂਪਾਲੀ ਜੈਨ ਨੇ ਕਿਹਾ ਕਿ ਇਸ ਮਾਮਲੇ ਨੂੰ ਮਾਨਵੀ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਉਨ੍ਹਾਂ ਮੁਤਾਬਕ, ਇਹ ਵਿਅਕਤੀ ਪਹਿਲਾਂ ਮਿਸਤਰੀ ਵਜੋਂ ਕੰਮ ਕਰਦਾ ਸੀ, ਪਰ ਕੋਹੜ ਹੋਣ ਮਗਰੋਂ ਕੰਮ ਨਾ ਕਰ ਸਕਣ ਕਰਕੇ ਭੀਖ ਮੰਗਣ ਲੱਗਾ ਸੀ।

Advertisement
×