DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਸਟਾਗ੍ਰਾਮ ਤੋਂ ਇਸ਼ਕ: ਪੂਜਾ ਬਣੀ ‘ਲਾੜਾ’, ਕਾਜਲ ‘ਲਾੜੀ’; ਗੈਸ ਚੁੱਲ੍ਹੇ ਦੁਆਲੇ ਲਏ ਫੇਰੇ

ਲੜਕੀਆਂ ਨੇ ਆਪਸੀ ਸਹਿਮਤੀ ਨਾਲ ਕਰਵਾਇਆ ਸਮਲਿੰਗੀ ਵਿਆਹ

  • fb
  • twitter
  • whatsapp
  • whatsapp
featured-img featured-img
Viral Video/X
Advertisement
ਬਿਹਾਰ ਦੇ ਸੁਪੌਲ ਜ਼ਿਲ੍ਹੇ ਤੋਂ ਇੱਕ ਅਨੋਖੀ ਅਤੇ ਚਰਚਿਤ ਘਟਨਾ ਸਾਹਮਣੇ ਆਈ ਹੈ। ਤ੍ਰਿਵੇਣੀਗੰਜ ਸਬ-ਡਵੀਜ਼ਨ ਦੇ ਨਗਰ ਕੌਂਸਲ ਖੇਤਰ ਦੇ ਵਾਰਡ ਨੰਬਰ 18 ਵਿੱਚ ਰਹਿਣ ਵਾਲੀਆਂ ਦੋ ਮੁਟਿਆਰਾਂ ਨੇ ਆਪਸੀ ਸਹਿਮਤੀ ਨਾਲ ਸਮਲਿੰਗੀ ਵਿਆਹ ਕਰ ਲਿਆ ਹੈ। ਇਸ ਵਿਆਹ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।
ਦੋਵਾਂ ਮੁਟਿਆਰਾਂ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਹੋਈ ਸੀ। ਹੌਲੀ-ਹੌਲੀ ਗੱਲਬਾਤ ਦੋਸਤੀ ਵਿੱਚ ਬਦਲ ਗਈ ਅਤੇ ਫਿਰ ਇਹ ਰਿਸ਼ਤਾ ਪ੍ਰੇਮ ਸਬੰਧਾਂ ਵਿੱਚ ਤਬਦੀਲ ਹੋ ਗਿਆ। ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਸਮਝਣ ਅਤੇ ਨਾਲ ਰਹਿਣ ਤੋਂ ਬਾਅਦ ਦੋਵਾਂ ਨੇ ਉਮਰ ਭਰ ਸਾਥ ਨਿਭਾਉਣ ਦਾ ਫੈਸਲਾ ਕੀਤਾ।
ਮੰਗਲਵਾਰ ਦੇਰ ਰਾਤ ਦੋਵੇਂ ਮੁਟਿਆਰਾਂ ਤ੍ਰਿਵੇਣੀਗੰਜ ਮੇਲਾ ਗਰਾਊਂਡ ਸਥਿਤ ਇੱਕ ਮੰਦਰ ਵਿੱਚ ਪਹੁੰਚੀਆਂ, ਜਿੱਥੇ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕੀਤਾ ਗਿਆ। ਦੱਸਿਆ ਗਿਆ ਕਿ ਦੋਵਾਂ ਨੇ ਗੈਸ ਚੁੱਲ੍ਹੇ ਦੇ ਚਾਰੇ ਪਾਸੇ ਸੱਤ ਫੇਰੇ ਲੈ ਕੇ ਇੱਕ-ਦੂਜੇ ਦਾ ਹੱਥ ਫੜਿਆ। ਉਸ ਸਮੇਂ ਮੰਦਰ ਵਿੱਚ ਬਹੁਤ ਘੱਟ ਲੋਕ ਮੌਜੂਦ ਸਨ। ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਮੁਟਿਆਰਾਂ ਪਿਛਲੇ ਦੋ ਮਹੀਨਿਆਂ ਤੋਂ ਵਾਰਡ 18 ਵਿੱਚ ਕਿਰਾਏ ਦੇ ਕਮਰੇ ਵਿੱਚ ਇਕੱਠੀਆਂ ਰਹਿ ਰਹੀਆਂ ਸਨ ਅਤੇ ਇੱਕੋ ਮਾਲ ਵਿੱਚ ਕੰਮ ਕਰਦੀਆਂ ਹਨ।
 ਬੁੱਧਵਾਰ ਸਵੇਰੇ ਜਦੋਂ ਉਹ ਵਿਆਹ ਤੋਂ ਬਾਅਦ ਕਮਰੇ ਵਿੱਚ ਵਾਪਸ ਆਈਆਂ ਤਾਂ ਮੁਹੱਲੇ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜੋ ਤੇਜ਼ੀ ਨਾਲ ਵਾਇਰਲ ਹੋ ਗਈ। ਨਵ-ਵਿਆਹੀਆਂ ਮੁਟਿਆਰਾਂ ਦੀ ਪਛਾਣ ਮਧੇਪੁਰਾ ਜ਼ਿਲ੍ਹੇ ਦੇ ਮੁਰਲੀਗੰਜ ਦੀ ਰਹਿਣ ਵਾਲੀ ਪੂਜਾ ਗੁਪਤਾ (21) ਅਤੇ ਸ਼ੰਕਰਪੁਰ ਥਾਣਾ ਖੇਤਰ ਦੀ ਕਾਜਲ ਕੁਮਾਰੀ (18) ਵਜੋਂ ਹੋਈ ਹੈ।
ਦੋਵਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਲਿਆ ਹੈ ਅਤੇ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦੀਆਂ ਹਨ। ਪੂਜਾ ‘ਲਾੜਾ’ ਬਣੀ ਅਤੇ ਕਾਜਲ ‘ਲਾੜੀ’। ਇਸ ਘਟਨਾ ਨੂੰ ਲੈ ਕੇ ਇਲਾਕੇ 'ਚ ਰਲਵੀਂ-ਮਿਲਵੀਂ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਕੁਝ ਲੋਕ ਇਸ ਨੂੰ ਨਿੱਜੀ ਆਜ਼ਾਦੀ ਦਾ ਮਾਮਲਾ ਦੱਸ ਰਹੇ ਹਨ, ਜਦਕਿ ਕੁਝ ਇਸ ਨੂੰ ਸਮਾਜਿਕ ਪਰੰਪਰਾਵਾਂ ਦੇ ਉਲਟ ਮੰਨ ਰਹੇ ਹਨ। ਫਿਲਹਾਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Advertisement
×