DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Karan Aujla Goa: ਕਰਨ ਔਜਲਾ ਤੇ ਅਰਿਜੀਤ ਸਿੰਘ ਗੋਆ ਦੇ ਸੰਗੀਤ ਸਮਾਗਮ ’ਚ ਦੇਣਗੇ ਪੇਸ਼ਕਾਰੀ

ਦੋ ਰੋਜ਼ਾ ਸਮਾਗਮ 29 ਤੇ 30 ਦਸੰਬਰ ਨੂੰ ਵਾਗਾਟੋਰ ’ਚ ਹੋਵੇਗਾ; 30 ਤੋਂ ਵੱਧ ਕਲਾਕਾਰ ਲੈਣਗੇ ਹਿੱਸਾ

  • fb
  • twitter
  • whatsapp
  • whatsapp
Advertisement

Karan Aujla Goa:ਪੰਜਾਬੀ ਗਾਇਕ ਕਰਨ ਔਜਲਾ ਅਤੇ ਗਾਇਕ ਅਰਿਜੀਤ ਸਿੰਘ ਗੋਆ ਵਿੱਚ ਹੋਣ ਵਾਲੇ ਸੰਗੀਤ ਮੇਲੇ ‘ਹੋਮ’ ਵਿਚ ਖਿੱਚ ਦਾ ਕੇਂਦਰ ਹੋਣਗੇ। ਦੋ ਰੋਜ਼ਾ ਸੰਗੀਤ ਮੇਲਾ 29 ਅਤੇ 30 ਦਸੰਬਰ ਨੂੰ ਗੋਆ ਦੇ ਤੱਟਵਰਤੀ ਖੇਤਰ ਵਾਗਾਟੋਰ ਵਿੱਚ ਕਰਵਾਇਆ ਜਾਵੇਗਾ। ਇਸ ਮੇਲੇ ਰਾਹੀਂ ਲਗਪਗ ਦੋ ਸਾਲਾਂ ਦੇ ਵਕਫ਼ੇ ਮਗਰੋਂ ਗੋਆ ਵਿੱਚ ਵੱਡੇ ਪੱਧਰ ’ਤੇ ਸੰਗੀਤ ਮੇਲਿਆਂ ਦੀ ਵਾਪਸੀ ਹੋਵੇਗੀ। ਇਸ ਦਾ ਪ੍ਰਬੰਧ ਟੀਮ ਇਨੋਵੇਸ਼ਨ ਵੱਲੋਂ ਗੋਆ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਇਸ ਮੇਲੇ ਵਿੱਚ 30 ਤੋਂ ਵੱਧ ਕਲਾਕਾਰ ਵੱਖ-ਵੱਖ ਸੰਗੀਤਕ ਸ਼ੈਲੀਆਂ ਵਿੱਚ ਪੇਸ਼ਕਾਰੀਆਂ ਕਰਨਗੇ। ਕਰਨ ਔਜਲਾ ਪਹਿਲੀ ਵਾਰ ਗੋਆ ਵਿੱਚ ਟਿਕਟਾਂ ਰਾਹੀਂ ਦਾਖ਼ਲੇ ਵਾਲੇ ਜਨਤਕ ਸੰਗੀਤ ਸਮਾਗਮ ਵਿੱਚ ਪੇਸ਼ਕਾਰੀ ਦੇਣਗੇ, ਜਦਕਿ ਅਰਿਜੀਤ ਸਿੰਘ ਲੰਮੇ ਵਕਫ਼ੇ ਮਗਰੋਂ ਗੋਆ ਪਰਤਣਗੇ। ਦੋਵੇਂ ਗਾਇਕ ਪਹਿਲੀ ਵਾਰ ਇਸ ਤਰ੍ਹਾਂ ਦੇ ਸੰਗੀਤ ਮੇਲੇ ਵਿੱਚ ਇਕੱਠੇ ਮੁੱਖ ਕਲਾਕਾਰਾਂ ਵਜੋਂ ਪੇਸ਼ ਹੋਣਗੇ।

Advertisement

ਅਰਿਜੀਤ ਸਿੰਘ ਨੇ ਕਿਹਾ ਕਿ ਸੰਗੀਤ ਲੋਕਾਂ ਨੂੰ ਇਕੱਠੇ ਕਰਨ ਦਾ ਆਪਣਾ ਵਿਲੱਖਣ ਢੰਗ ਰੱਖਦਾ ਹੈ ਅਤੇ ਅਜਿਹੇ ਸਮਾਗਮ ਦਾ ਹਿੱਸਾ ਬਣਨਾ ਖ਼ਾਸ ਅਹਿਸਾਸ ਹੈ। ਕਰਨ ਔਜਲਾ ਨੇ ਕਿਹਾ ਕਿ ਦੁਨੀਆ ਵਿੱਚ ਭਾਰਤੀ ਸੰਗੀਤ ਦੀ ਪਛਾਣ ਤੇਜ਼ੀ ਨਾਲ ਬਦਲ ਰਹੀ ਹੈ ਅਤੇ ‘ਹੋਮ’ ਵਰਗੇ ਵੱਡੇ ਮੰਚ ’ਤੇ ਪੇਸ਼ਕਾਰੀ ਦੇਣਾ ਉਨ੍ਹਾਂ ਲਈ ਉਤਸ਼ਾਹਜਨਕ ਹੈ।

Advertisement

ਮੇਲੇ ਵਿੱਚ ਜਸਲੀਨ ਰੌਇਲ, ਡੀ ਜੇ ਚੇਤਸ ਅਤੇ ਕਿੰਗ ਸਮੇਤ ਕਈ ਕਲਾਕਾਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜੈਸਮੀਨ ਵਾਲੀਆ, ਅਲੀ ਮਰਚੈਂਟ, ਬੰਜਾਰੇ, ਲੀਜੋ ਅਤੇ ਮਾਲਵਿਕਾ ਮਨੋਜ ਵੀ ਪੇਸ਼ਕਾਰੀ ਦੇਣਗੇ। ਇਲੈਕਟ੍ਰਾਨਿਕ ਅਤੇ ਸੁਤੰਤਰ ਸੰਗੀਤ ਨਾਲ ਜੁੜੇ ਕਲਾਕਾਰ ਵੀ ਇਸ ਮੇਲੇ ਦਾ ਹਿੱਸਾ ਹੋਣਗੇ।

ਪ੍ਰਬੰਧਕਾਂ ਮੁਤਾਬਕ ਮੇਲੇ ਦੇ ਮੰਚ ਅਤੇ ਸਜਾਵਟ ਨੂੰ ਨਿਓਨ ਰੌਸ਼ਨੀਆਂ ਵਾਲੀ ਦਿੱਖ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਭਾਰਤੀ ਕਲਾਕਾਰਾਂ ਨੂੰ ਵੱਡਾ ਮੰਚ ਦੇਣ ਦੇ ਨਾਲ ਗੋਆ ਵਿੱਚ ਸੰਗੀਤ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਵੀ ਹੈ।

Advertisement
×