DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਆਈ (AI) ਕਾਰਨ ਖੁੱਸੀ ਨੌਕਰੀ; 18 ਸਾਲਾ ਗ੍ਰਾਫਿਕ ਡਿਜ਼ਾਈਨਰ ਚੋਰੀ ਦੇ ਦੋਸ਼ ’ਚ ਸਹੇਲੀ ਸਮੇਤ ਗ੍ਰਿਫ਼ਤਾਰ

 'ਬੰਟੀ ਔਰ ਬਬਲੀ' ਫਿਲਮ ਤੋਂ ਪ੍ਰੇਰਿਤ ਸੀ ਜੋੜੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕਾਰਨ ਆਪਣੀ ਨੌਕਰੀ ਗੁਆਉਣ ਦਾ ਦਾਅਵਾ ਕਰਨ ਵਾਲੇ ਇੱਕ 18 ਸਾਲਾ ਗ੍ਰਾਫਿਕ ਡਿਜ਼ਾਈਨਰ ਨੂੰ ਉਸ ਦੀ ਡਾਕਟਰੀ ਦੀ ਤਿਆਰੀ ਕਰ ਰਹੀ ਸਹੇਲੀ ਸਮੇਤ 16 ਲੱਖ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) ਸ਼੍ਰੀਕ੍ਰਿਸ਼ਨ ਲਾਲਚੰਦਾਨੀ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਨੌਜਵਾਨ ਜੋੜੀ ਨੇ ਪੁਲੀਸ ਨੂੰ ਦੱਸਿਆ ਕਿ ਉਹ 2005 ਦੀ ਫਿਲਮ 'ਬੰਟੀ ਔਰ ਬਬਲੀ' ਤੋਂ ਪ੍ਰੇਰਿਤ ਸਨ।

ਉਨ੍ਹਾਂ ਨੇ ਕਥਿਤ ਤੌਰ 'ਤੇ 22 ਦਸੰਬਰ ਦੀ ਰਾਤ ਨੂੰ ਇੰਦੌਰ ਦੇ ਰਾਊ ਥਾਣਾ ਖੇਤਰ ਦੀ ਇੱਕ ਦੁਕਾਨ ਤੋਂ 16.17 ਲੱਖ ਰੁਪਏ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਚੋਰੀ ਕੀਤੇ ਸਨ। ਪੁਲਹਸ ਨੇ ਭੋਪਾਲ ਤੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰਾ ਚੋਰੀ ਹੋਇਆ ਸਾਮਾਨ ਬਰਾਮਦ ਕਰ ਲਿਆ ਹੈ। ਡੀਸੀਪੀ ਅਨੁਸਾਰ ਮੁਲਜ਼ਮ ਨੌਜਵਾਨ ਇੱਕ ਆਈਟੀ ਕੰਪਨੀ ਵਿੱਚ ਪਾਰਟ-ਟਾਈਮ ਗ੍ਰਾਫਿਕ ਡਿਜ਼ਾਈਨਰ ਵਜੋਂ ਕੰਮ ਕਰਦਾ ਸੀ, ਪਰ ਕੰਪਨੀ ਵੱਲੋਂ ਏਆਈ ਤਕਨੀਕ ਅਪਣਾਉਣ ਕਾਰਨ ਉਸ ਦੀ ਨੌਕਰੀ ਚਲੀ ਗਈ, ਜਿਸ ਕਾਰਨ ਉਸ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਸੀ।

Advertisement

ਆਰਥਿਕ ਪੱਖੋਂ ਕਮਜ਼ੋਰ ਪਿਛੋਕੜ ਵਾਲੇ ਇਨ੍ਹਾਂ ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਚੋਰੀ ਦੇ ਗਹਿਣੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਖਰੀਦਦਾਰ ਉਨ੍ਹਾਂ ਨੂੰ ਬੱਚੇ ਸਮਝ ਕੇ ਸਹੀ ਕੀਮਤ ਨਹੀਂ ਦੇ ਰਹੇ ਸਨ, ਇਸ ਲਈ ਉਨ੍ਹਾਂ ਨੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਇਨ੍ਹਾਂ ਨੂੰ ਵੇਚਣ ਦਾ ਫੈਸਲਾ ਕੀਤਾ ਸੀ।

Advertisement

Advertisement
×