DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਟਲੀ ਦੇ ਗੁਰਦੁਆਰਾ ਸਾਹਿਬ 'ਚ ਹੋਏ ਤਜ਼ਰਬੇ ਬਾਰੇ ਭਾਰਤੀ ਯਾਤਰੀ ਦੀ Video Viral

ਇਟਲੀ ਦੇ ਫੋਂਡੀ (Fondi) ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਹੋਏ ਸੁਖਾਵੇਂ ਤਜ਼ਰਬੇ ਬਾਰੇ ਇੱਕ ਭਾਰਤੀ ਯਾਤਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਨਿਸ਼ਕਾਮ ਸੇਵਾ ਅਤੇ ਧਾਰਮਿਕ ਸਾਂਝ ਵੱਲ ਲੋਕਾਂ ਦਾ ਧਿਆਨ ਖਿੱਚ ਰਹੀ ਹੈ।...

  • fb
  • twitter
  • whatsapp
  • whatsapp
Advertisement

ਇਟਲੀ ਦੇ ਫੋਂਡੀ (Fondi) ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਹੋਏ ਸੁਖਾਵੇਂ ਤਜ਼ਰਬੇ ਬਾਰੇ ਇੱਕ ਭਾਰਤੀ ਯਾਤਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਨਿਸ਼ਕਾਮ ਸੇਵਾ ਅਤੇ ਧਾਰਮਿਕ ਸਾਂਝ ਵੱਲ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਯਾਤਰੀ ਇਹ ਦਾਅਵਾ ਕਰ ਰਿਹਾ ਹੈ ਕਿ ਉਹ ਜਲਵਾਯੂ ਤਬਦੀਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਆਪਣੇ ਨਿੱਜੀ ਮਿਸ਼ਨ 'ਤੇ ਨਿਕਲਿਆ ਹੋਇਆ ਹੈ। ਇਸ ਮਿਸ਼ਨ ਦੇ ਤਹਿਤ ਉਸ ਨੇ ਪਿਛਲੇ 18 ਮਹੀਨਿਆਂ ਦੌਰਾਨ 20 ਦੇਸ਼ਾਂ ਵਿੱਚ ਲਗਪਗ 12,000 ਕਿਲੋਮੀਟਰ ਦੀ ਪੈਦਲ ਯਾਤਰਾ ਪੂਰੀ ਕੀਤੀ ਹੈ।

Advertisement

ਯਾਤਰੀ ਨੇ ਦੱਸਿਆ ਕਿ ਉਸ ਦੀ ਇਹ ਯਾਤਰਾ ਮਾਲਟਾ ਤੋਂ ਸ਼ੁਰੂ ਹੋਈ ਸੀ, ਜਦੋਂ ਉਹ ਦੇਰ ਰਾਤ ਇਟਲੀ ਦੇ ਫੋਂਡੀ ਸ਼ਹਿਰ ਪਹੁੰਚਿਆ, ਤਾਂ ਉੱਥੋਂ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਉਸ ਨੂੰ ਰਹਿਣ ਲਈ ਜਗ੍ਹਾ ਦਿੱਤੀ ਗਈ ਅਤੇ ਖਾਣਾ (ਲੰਗਰ) ਵੀ ਛਕਾਇਆ ਗਿਆ।

Advertisement

ਯਾਤਰੀ ਨੇ ਦਾਅਵਾ ਕੀਤਾ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚਿਆ ਤਾਂ ਮੁੱਖ ਗੇਟ 'ਤੇ ਕੋਈ ਨਹੀਂ ਸੀ, ਜਿਸ ਤੋਂ ਬਾਅਦ ਉਸ ਨੇ ਉੱਥੇ ਲਿਖੇ ਇੱਕ ਫ਼ੋਨ ਨੰਬਰ 'ਤੇ ਸੰਪਰਕ ਕੀਤਾ। ਫ਼ੋਨ ਕਰਨ ਦੇ ਮਹਿਜ਼ ਪੰਜ ਮਿੰਟਾਂ ਦੇ ਅੰਦਰ ਇੱਕ ਸੇਵਾਦਾਰ ਨੇ ਆ ਕੇ ਉਸ ਨੂੰ ਅੰਦਰ ਬੁਲਾਇਆ। ਉਸ ਨੇ ਅੱਗੇ ਦੱਸਿਆ ਕਿ ਉੱਥੇ ਉਸ ਨੂੰ ਰਹਿਣ ਲਈ ਜਗ੍ਹਾ ਅਤੇ ਲੰਗਰ ਦਿੱਤਾ ਗਿਆ ਅਤੇ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਉਸ ਦੇ ਧਰਮ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ।

ਯਾਤਰੀ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ, “ਜਿਵੇਂ ਹੀ ਉਨ੍ਹਾਂ (ਸੇਵਾਦਾਰ) ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ, ਤਾਂ ਮੈਨੂੰ ਸਿਰਫ਼ ਇੱਕੋ ਗੱਲ ਪੁੱਛੀ ਕਿ ਕੀ ਮੈਂ ਪ੍ਰਸ਼ਾਦ (ਖਾਣਾ) ਛਕਿਆ ਹੈ।”

ਯਾਤਰੀ ਨੇ ਸਿੱਖ ਧਰਮ ਦੀ ਲੰਗਰ ਪਰੰਪਰਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਹ ਇੱਕ ਅਜਿਹੀ ਭਾਈਚਾਰਕ ਰਸੋਈ ਹੈ, ਜਿੱਥੇ ਧਰਮ, ਦੇਸ਼, ਜਾਤ ਜਾਂ ਪਿਛੋਕੜ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਮੁਫ਼ਤ ਭੋਜਨ ਛਕਾਇਆ ਜਾਂਦਾ ਹੈ।

ਉਸ ਨੇ ਅੱਗੇ ਕਿਹਾ ਕਿ ਕਈ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਉਸ ਦੇ ਅਨੁਭਵ ਹਮੇਸ਼ਾ ਬਹੁਤ ਵਧੀਆ ਅਤੇ ਮਦਦ ਕਰਨ ਵਾਲੇ ਰਹੇ ਹਨ।

ਇਸ ਵੀਡੀਓ ਨੇ ਇੰਟਰਨੈੱਟ 'ਤੇ ਕਾਫ਼ੀ ਚਰਚਾ ਛੇੜ ਦਿੱਤੀ ਹੈ। ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਦੇਖ ਕੇ ਗੁਰੂ ਘਰ ਵਿੱਚ ਬਰਾਬਰਤਾ, ਨਿਸ਼ਕਾਮ ਸੇਵਾ ਅਤੇ ਭਾਈਚਾਰਕ ਸਾਂਝ ਦੇ ਉੱਚੇ ਮੁੱਲਾਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕਰ ਰਹੇ ਹਨ।

Advertisement
×