DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਅੰਦਰ ਜਾਏਗਾ ਤੋ ਬਾਹਰ ਨਹੀਂ ਆਏਗਾ, ਆਪਣੀ ਔਕਾਤ ਮੇਂ ਰਹਿ...’: Indias Got Latent ਵਿੱਚ ਓਰੀ vs ਸਮੈ ਰੈਨਾ; ਮਜ਼ਾਕ-ਮਜ਼ਾਕ ਵਿੱਚ ਹੋਈ ਬਹਿਸ !

ਸ਼ੋਅ ਦੌਰਾਨ ਮਜ਼ਾਕ-ਮਜ਼ਾਕ ਵਿੱਚ ਭਿੜੇ ਦੋਵੇਂ ਸਿਤਾਰੇ; ਓਰੀ ਨੇ ਸਮੇਂ ਨੂੰ ਦਿੱਤੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ।
Advertisement

ਮਸ਼ਹੂਰ ਕਾਮੇਡੀਅਨ ਸਮੇਂ ਰੈਨਾ ਦੇ ਚਰਚਿਤ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ (Season 2) ਦਾ ਨਵਾਂ ਐਪੀਸੋਡ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਛਾ ਗਿਆ ਹੈ। ਇਸ ਵਾਰ ਸ਼ੋਅ ਦੇ ਜੱਜਿੰਗ ਪੈਨਲ ਵਿੱਚ ਸੋਸ਼ਲ ਮੀਡੀਆ ਸਨਸਨੀ ਓਰੀ (Orry), ਅਰਚਨਾ ਪੂਰਨ ਸਿੰਘ, ਨਿਸ਼ਾਂਤ ਸੂਰੀ ਅਤੇ ਸ਼ੇਰੋਨ ਵਰਮਾ ਨਜ਼ਰ ਆਏ। ਐਪੀਸੋਡ ਦੌਰਾਨ ਸ਼ੋਅ ਦੇ ਹੋਸਟ ਸਮੇਂ ਰੈਨਾ ਅਤੇ ਓਰੀ ਵਿਚਾਲੇ ਹੋਈ ਤਿੱਖੀ ਅਤੇ ਮਜ਼ੇਦਾਰ ਬਹਿਸ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਗੱਲਬਾਤ ਇੰਨੀ ਵਧ ਗਈ ਕਿ ਓਰੀ ਨੇ ਮਜ਼ਾਕ-ਮਜ਼ਾਕ ਵਿੱਚ ਸਮੈ ਰੈਨਾ ਨੂੰ ‘ਆਪਣੀ ਔਕਾਤ ਵਿੱਚ ਰਹਿਣ’ ਦੀ ਹਦਾਇਤ ਤੱਕ ਦੇ ਦਿੱਤੀ।

ਸ਼ੋਅ ਦੀ ਸ਼ੁਰੂਆਤ ’ਚ ਓਰੀ ਨੇ ਦੱਸਿਆ ਕਿ ਉਹ ਖਾਸ ਤੌਰ ’ਤੇ ਇਸ ਐਪੀਸੋਡ ਦੀ ਸ਼ੂਟਿੰਗ ਲਈ ਲੰਡਨ ਤੋਂ ਆਏ ਹਨ। ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਅਜਿਹੇ ਪੈਨਲ ਨਾਲ ਬੈਠੇ ਹਨ ਜਿਸ ਵਿੱਚ ਉਹ ਬਾਕੀ ਲੋਕਾਂ ਨੂੰ ਨਹੀਂ ਜਾਣਦੇ। ਦੂਜੇ ਪਾਸੇ, ਸਮੈ ਰੈਨਾ ਨੇ ਵੀ ਓਰੀ ਨਾਲ ਮਸਤੀ ਕਰਨ ਦਾ ਮੂਡ ਬਣਾਇਆ ਹੋਇਆ ਸੀ ਅਤੇ ਦਰਸ਼ਕਾਂ ਨੂੰ ਕਿਹਾ ਕਿ ਅੱਜ ਉਹ ਓਰੀ ਨੂੰ ਖੂਬ ਤੰਗ ਕਰਨ ਵਾਲੇ ਹਨ।

Advertisement

ਗੱਲਬਾਤ ਦੌਰਾਨ ਜਦੋਂ ਸਮੇਂ ਰੈਨਾ ਨੇ ਓਰੀ ਦੇ ਇੱਕ ਪੁਰਾਣੇ ਇੰਟਰਵਿਊ ਦਾ ਹਵਾਲਾ ਦਿੰਦਿਆਂ ਓਰੀ ਦੀ ਨਿੱਜੀ ਜ਼ਿੰਦਗੀ ’ਤੇ ਮਜ਼ਾਕੀਆ ਟਿੱਪਣੀ ਕੀਤੀ, ਤਾਂ ਓਰੀ ਦਾ ਪਾਰਾ ਚੜ੍ਹ ਗਿਆ। ਓਰੀ ਨੇ ਸਮੇਂ ਨੂੰ ਚਿਤਾਵਨੀ ਦਿੰਦਿਆਂ ਕਿਹਾ, “ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਹਾਂ, ਜੇਕਰ ਤੂੰ ਉਨ੍ਹਾਂ ਦੇ ਚੱਕਰ ਵਿੱਚ ਅੰਦਰ ਗਿਆ ਤਾਂ ਇਸ ਵਾਰ ਬਾਹਰ ਨਹੀਂ ਆ ਸਕੇਂਗਾ। ਸਾਵਧਾਨ ਰਹਿ ਅਤੇ ਆਪਣੀ ਔਕਾਤ ’ਚ ਰਹਿ।” ਇਸ ’ਤੇ ਸਮੇਂ ਨੇ ਵੀ ਤੁਰੰਤ ਚੁਟਕੀ ਲੈਂਦਿਆਂ ਪੁੱਛਿਆ, “ਕਿੱਥੇ ਸੁੱਟੇਂਗਾ? ਵੰਤਾਰਾ (Vantara) ਵਿੱਚ?” ਜਿਸ ’ਤੇ ਓਰੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਉੱਥੇ ਬਾਂਦਰਾਂ ਨੂੰ ਰੱਖਿਆ ਜਾਂਦਾ ਹੈ ਅਤੇ ਸਮੇਂ ਉੱਥੇ ਬਿਹਤਰ ਜ਼ਿੰਦਗੀ ਜੀਅ ਸਕੇਗਾ।

Advertisement

ਐਪੀਸੋਡ ਦੇ ਅੰਤ ਵਿੱਚ ਅਗਲੇ ਭਾਗ ਦੀ ਝਲਕ (ਪ੍ਰੋਮੋ) ਵੀ ਦਿਖਾਈ ਗਈ, ਜਿਸ ਵਿੱਚ ਡਰਾਮਾ ਕਵੀਨ ਰਾਖੀ ਸਾਵੰਤ ਦੀ ਧਮਾਕੇਦਾਰ ਐਂਟਰੀ ਹੁੰਦੀ ਨਜ਼ਰ ਆ ਰਹੀ ਹੈ। ਹੁਣ ਦਰਸ਼ਕਾਂ ਲਈ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਅਗਲੇ ਐਪੀਸੋਡ ਵਿੱਚ ਰਾਖੀ ਸਾਵੰਤ ਆਪਣੇ ਵੱਖਰੇ ਅੰਦਾਜ਼ ਨਾਲ ਸ਼ੋਅ ਵਿੱਚ ਕਿੰਨਾ ਮਨੋਰੰਜਨ ਅਤੇ ਡਰਾਮਾ ਲੈ ਕੇ ਆਉਂਦੀ ਹੈ।

Advertisement
×