DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘ਤੇਰੀ ਉਮਰ ’ਚ ਮੈਂ 2 ਨੈਸ਼ਨਲ ਐਵਾਰਡ ਜਿੱਤ ਚੁੱਕੀ ਸੀ..’; ਕੰਗਨਾ ਰਣੌਤ ਨੇ CJP ਆਗੂ ਸੌਰਵ ਦਾਸ ਨੂੰ ਦੱਸਿਆ ‘ਬੇਰੁਜ਼ਗਾਰ ਅਤੇ ਨਿਕੰਮਾ’

‘ਜਨਰੇਸ਼ਨ ਗੱਟਰ’ ਬਿਆਨ ਤੋਂ ਬਾਅਦ ਵਿਵਾਦ ਤੇਜ਼

  • fb
  • twitter
  • whatsapp
  • whatsapp
Advertisement

ਜਨਰੇਸ਼ਨ ਜ਼ੈੱਡ (Gen Z) ਬਾਰੇ ‘ਜਨਰੇਸ਼ਨ ਗੱਟਰ’ ਵਾਲੇ ਆਪਣੇ ਵਿਵਾਦਿਤ ਬਿਆਨ ਤੋਂ ਅਗਲੇ ਹੀ ਦਿਨ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਕੌਕਰੋਚ ਜਨਤਾ ਪਾਰਟੀ (CJP) ਦੇ ਆਗੂ ਸੌਰਵ ਦਾਸ ’ਤੇ ਨਿਸ਼ਾਨਾ ਸੇਧਿਆ ਹੈ। ਕੰਗਨਾ ਨੇ ਸੌਰਵ ਦਾਸ ਦੇ ਵਿਦਿਆਰਥੀ ਹੋਣ ਦੀ ਪਛਾਣ ’ਤੇ ਸਵਾਲ ਚੁੱਕਦਿਆਂ ਉਸ ਨੂੰ ‘ਨਿਕੰਮਾ’ ਅਤੇ ‘ਬੇਰੁਜ਼ਗਾਰ’ ਕਰਾਰ ਦਿੱਤਾ ਹੈ।

ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਸੌਰਵ ਦਾਸ ਦੇ ਏਐੱਨਆਈ (ANI) ਇੰਟਰਵਿਊ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਕੰਗਨਾ ਨੇ ਲਿਖਿਆ, ‘‘ਮੈਂ ਇਸ ਵਿਅਕਤੀ ਬਾਰੇ ਗੂਗਲ ਕੀਤਾ ਤਾਂ ਪਤਾ ਲੱਗਾ ਕਿ ਇਹ 28 ਸਾਲ ਦਾ ਹੈ, ਇਹ ਖੁਦ ਨੂੰ ਵਿਦਿਆਰਥੀ ਕਿਵੇਂ ਦੱਸ ਰਿਹਾ ਹੈ, ਮੈਨੂੰ ਨਹੀਂ ਸਮਝ ਆ ਰਹੀ! ਮੈਂ ਪਿਛਲੇ 2 ਸਾਲਾਂ ਤੋਂ ਰਾਜਨੀਤੀ ਵਿੱਚ ਹਾਂ ਪਰ ਮੈਂ ਪਿਛਲੇ 20 ਸਾਲਾਂ ਤੋਂ ਜਨਤਕ ਜੀਵਨ ਵਿੱਚ ਹਾਂ। ਉਸ ਦੀ ਉਮਰ ’ਚ ਮੇਰੇ ਕੋਲ 2 ਨੈਸ਼ਨਲ ਅਵਾਰਡ ਸਨ।’’

Advertisement

ਆਪਣੇ ਫਿਲਮੀ ਅਤੇ ਸਿਆਸੀ ਕਰੀਅਰ ਦਾ ਬਚਾਅ ਕਰਦਿਆਂ ਕੰਗਨਾ ਨੇ ਅੱਗੇ ਕਿਹਾ, ‘‘ਇੱਕ ਨਵੀਂ ਸੰਸਦ ਮੈਂਬਰ ਵਜੋਂ ਮੈਂ ਕੰਮ ਦੇ ਬੋਝ ਕਾਰਨ ਪਰੇਸ਼ਾਨ ਸੀ ਕਿਉਂਕਿ ਮੈਂ ਇੱਕ ਫਿਲਮ ਨਿਰਮਾਤਾ, ਅਦਾਕਾਰਾ, ਪ੍ਰੋਡਿਊਸਰ, ਸਕ੍ਰੀਨ ਰਾਈਟਰ ਅਤੇ ਕਾਰੋਬਾਰੀ ਵੀ ਹਾਂ। ਪਰ ਉਸ ਵਰਗਾ ਵਿਅਕਤੀ, ਜੋ ਪੂਰੀ ਤਰ੍ਹਾਂ ਨਿਕੰਮਾ ਅਤੇ ਬੇਰੁਜ਼ਗਾਰ ਹੈ, ਉਹ ਕਦੇ ਨਹੀਂ ਸਮਝ ਸਕਦਾ ਕਿ ਹਰ ਉਮਰ ਵਿੱਚ ਮੰਗ ਵਿੱਚ ਹੋਣ ਦਾ ਕੀ ਮਤਲਬ ਹੁੰਦਾ ਹੈ।’’

Advertisement

ਸੌਰਵ ਦਾਸ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕਰਦਿਆਂ ਉਸ ਨੇ ਲਿਖਿਆ, ‘‘ਸੌਰਵ, ਤੁਹਾਡੇ ਮੁੱਦੇ ਨਿੱਜੀ ਹਨ। ਤੁਸੀਂ ਵਿਦਿਆਰਥੀ ਨਹੀਂ ਹੋ, ਤੁਸੀਂ ਸਿਰਫ਼ ਨਿਕੰਮੇ ਹੋ, ਚੰਗਾ ਹੋਵੇਗਾ ਕਿ ਕੋਈ ਹੁਨਰ (Skill) ਸਿੱਖਣਾ ਸ਼ੁਰੂ ਕਰੋ।’’ ਜ਼ਿਕਰਯੋਗ ਹੈ ਕਿ ਇਹ ਵਿਵਾਦ ਉਸ ਸਮੇਂ ਵਧਿਆ ਜਦੋਂ ਸੌਰਵ ਦਾਸ ਨੇ ਕੰਗਨਾ ਦੇ ‘ਜਨਰੇਸ਼ਨ ਗੱਟਰ’ ਵਾਲੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਸ ਨੂੰ ਉਸ ਦੀ ਆਪਣੀ ਪਾਰਟੀ ਜਾਂ ਨਵੀਂ ਪੀੜ੍ਹੀ ਗੰਭੀਰਤਾ ਨਾਲ ਨਹੀਂ ਲੈਂਦੀ।

Advertisement
×