DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

HP Board 10th Result out: ਕਾਂਗੜਾ ਦਾ ਅਨਮੋਲ 99.86% ਅੰਕਾਂ ਨਾਲ ਸੂਬੇ ਵਿੱਚ ਅੱਵਲ

ਪਾਸ ਫੀਸਦੀ 83.87 ਰਹੀ; ਮੈਰਿਟ ਸੂਚੀ ’ਚ ਧੀਆਂ ਦਾ ਦਬਦਬਾ, 107 ਵਿੱਚੋਂ 83 ਲੜਕੀਆਂ ਸ਼ਾਮਲ

  • fb
  • twitter
  • whatsapp
  • whatsapp
Advertisement

ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPBOSE) ਵੱਲੋਂ ਅੱਜ 10ਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਪ੍ਰੀਖਿਆ ਵਿੱਚ ਕੁੱਲ 83.87 ਫੀਸਦੀ ਵਿਦਿਆਰਥੀ ਸਫਲ ਰਹੇ ਹਨ। ਬੋਰਡ ਦੇ ਚੇਅਰਮੈਨ ਡਾ. ਰਾਜੇਸ਼ ਸ਼ਰਮਾ ਨੇ ਨਤੀਜੇ ਜਾਰੀ ਕਰਦਿਆਂ ਦੱਸਿਆ ਕਿ ਕਾਂਗੜਾ ਜ਼ਿਲ੍ਹੇ ਦੇ ਏ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ (ਪਹਿਰਾ) ਦੇ ਵਿਦਿਆਰਥੀ ਅਨਮੋਲ ਨੇ 700 ਵਿੱਚੋਂ 699 ਅੰਕ ਹਾਸਲ ਕਰਕੇ ਪੂਰੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਨਤੀਜਿਆਂ ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਵਾਰ ਵੀ ਮੈਰਿਟ ਸੂਚੀ ਵਿੱਚ ਲੜਕੀਆਂ ਦਾ ਦਬਦਬਾ ਰਿਹਾ ਹੈ। ਕੁੱਲ 107 ਵਿਦਿਆਰਥੀਆਂ ਨੇ ਮੈਰਿਟ ਵਿੱਚ ਥਾਂ ਬਣਾਈ ਹੈ, ਜਿਨ੍ਹਾਂ ਵਿੱਚੋਂ 83 ਲੜਕੀਆਂ ਹਨ। ਦੂਜੇ ਸਥਾਨ ’ਤੇ ਰੂਹਾਨੀ ਧੀਮਾਨ, ਪੂਰਨਿਮਾ ਸ਼ਰਮਾ ਅਤੇ ਅਭਿਨਵ ਮਹਿਤਾ ਨੇ ਸਾਂਝੇ ਤੌਰ ’ਤੇ ਕਬਜ਼ਾ ਕੀਤਾ, ਜਿਨ੍ਹਾਂ ਨੇ 99.71 ਫੀਸਦੀ ਅੰਕ ਪ੍ਰਾਪਤ ਕੀਤੇ। ਬੋਰਡ ਅਨੁਸਾਰ ਪ੍ਰੀਖਿਆ ਵਿੱਚ ਬੈਠੇ 93,661 ਵਿਦਿਆਰਥੀਆਂ ਵਿੱਚੋਂ 78,150 ਪਾਸ ਹੋਏ ਹਨ, ਜਦਕਿ 8,433 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ।

Advertisement

ਬੋਰਡ ਚੇਅਰਮੈਨ ਨੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਬੱਚੇ ਕਿਸੇ ਕਾਰਨ ਪ੍ਰੀਖਿਆ ਪਾਸ ਨਹੀਂ ਕਰ ਸਕੇ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਅਤੇ ਉਹ ਸਪਲੀਮੈਂਟਰੀ ਪ੍ਰੀਖਿਆਵਾਂ ਰਾਹੀਂ ਆਪਣਾ ਸਾਲ ਬਚਾ ਸਕਦੇ ਹਨ। ਵਿਦਿਆਰਥੀ ਆਪਣੇ ਨਤੀਜੇ ਦੀ ਮੁੜ-ਜਾਂਚ ਲਈ 25 ਮਈ ਤੱਕ ਔਨਲਾਈਨ ਅਪਲਾਈ ਕਰ ਸਕਦੇ ਹਨ।

Advertisement

Advertisement
×