DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਤਿਹਾਸਿਕ ਪ੍ਰਾਪਤੀ: Karambir Singh ਬਣਿਆ ਸਾਬਤ-ਸੂਰਤ ਵਾਲਾ ਪਹਿਲਾ ਮਰੀਨ ਇੰਜੀਨੀਅਰ

ਨਿਯਮਾਂ ’ਚ ਸੋਧ ਮਗਰੋਂ ਗੁਰਪ੍ਰੀਤ ਸਿੰਘ ਬਾਜਵਾ ਬਣੇ ਪਹਿਲੇ ਦਸਤਾਰਧਾਰੀ ਕੈਪਟਨ

  • fb
  • twitter
  • whatsapp
  • whatsapp
featured-img featured-img
Credit: Social media
Advertisement

ਕੈਨੇਡਾ ਵਿੱਚ ਸਿੱਖ ਭਾਈਚਾਰੇ ਲਈ ਅੱਜ ਦਾ ਦਿਨ ਇਤਿਹਾਸਕ ਸਾਬਿਤ ਹੋਇਆ ਹੈ। ਲੰਮੇ ਸੰਘਰਸ਼ ਅਤੇ ਕਾਨੂੰਨੀ ਚਾਰਾਜੋਈ ਤੋਂ ਬਾਅਦ ਸਿੱਖ ਕਰਮਚਾਰੀਆਂ ਲਈ ਸਮੁੰਦਰੀ ਖੇਤਰ (ਮਰੀਨ ਸੈਕਟਰ) ਵਿੱਚ ਦਾੜ੍ਹੇ ਅਤੇ ਦਸਤਾਰ ਨਾਲ ਸਬੰਧਤ ਪੁਰਾਣੇ ਤੇ ਵਿਤਕਰੇ ਭਰੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਨੇੜਲੇ ਪਿੰਡ ਕਾਂਗ ਦੇ ਰਹਿਣ ਵਾਲੇ ਕਰਮਬੀਰ ਸਿੰਘ ਕਾਂਗ ਕੈਨੇਡਾ ਦੇ ਪਹਿਲੇ ਅਜਿਹੇ ਸਿੱਖ ਮਰੀਨ ਇੰਜੀਨੀਅਰ ਬਣ ਗਏ ਹਨ, ਜੋ ਪੂਰੇ ਪ੍ਰਕਾਸ਼ ਦਾੜ੍ਹੇ ਨਾਲ ‘ਬੀ.ਸੀ. ਫੈਰੀਜ਼’ (BC Ferries) ਵਿੱਚ ਸੇਵਾਵਾਂ ਨਿਭਾਉਣਗੇ।

4 ਸਾਲਾਂ ਦੇ ਸੰਘਰਸ਼ ਨੂੰ ਮਿਲੀ ਸਫ਼ਲਤਾ

ਜ਼ਿਕਰਯੋਗ ਹੈ ਕਿ ਸਾਲਾਂ ਤੋਂ ਸਮੁੰਦਰੀ ਜਹਾਜ਼ਾਂ ਵਿੱਚ ਸੁਰੱਖਿਆ ਨਿਯਮਾਂ ਦਾ ਹਵਾਲਾ ਦੇ ਕੇ ਦਾੜ੍ਹੇ ਅਤੇ ਦਸਤਾਰ ’ਤੇ ਪਾਬੰਦੀਆਂ ਲਗਾਈਆਂ ਗਈਆਂ ਸਨ, ਜੋ ਸਿੱਖਾਂ ਲਈ ਇਸ ਖੇਤਰ ਵਿੱਚ ਵੱਡੀ ਰੁਕਾਵਟ ਸਨ। ਕਰੀਬ ਚਾਰ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ’ (WSO) ਅਤੇ ‘ਬੀ.ਸੀ. ਫੈਰੀਜ਼ ਐਂਡ ਮਰੀਨ ਵਰਕਸ ਯੂਨੀਅਨ’ ਵਿਚਕਾਰ ਹੋਏ ਇੱਕ ਅਹਿਮ ਸਮਝੌਤੇ ਨੇ ਇਨ੍ਹਾਂ ਨਿਯਮਾਂ ਨੂੰ ਬਦਲਣ ਦਾ ਰਾਹ ਪੱਧਰਾ ਕੀਤਾ। ਇਸ ਫੈਸਲੇ ਨਾਲ ਨਾ ਸਿਰਫ਼ ਕਰਮਬੀਰ ਸਿੰਘ ਦੀ ਨਿਯੁਕਤੀ ਹੋਈ, ਸਗੋਂ ਗੁਰਪ੍ਰੀਤ ਸਿੰਘ ਬਾਜਵਾ ਵੀ ਸੰਸਥਾ ਦੇ ਪਹਿਲੇ ਦਸਤਾਰਧਾਰੀ ਡੈੱਕ ਅਫ਼ਸਰ ਅਤੇ ਕੈਪਟਨ ਬਣੇ ਹਨ।

Advertisement

ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡੈਨਿਸ਼ ਸਿੰਘ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਫੈਸਲਾ ਬ੍ਰਿਟਿਸ਼ ਕੋਲੰਬੀਆ ਵਿੱਚ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਸਾਰੇ ਸਿੱਖਾਂ ਦੀ ਹੈ ਜੋ ਆਪਣੇ ਧਰਮ ਅਤੇ ਕਿੱਤੇ ਵਿੱਚ ਤਾਲਮੇਲ ਬਿਠਾਉਣ ਲਈ ਸੰਘਰਸ਼ ਕਰ ਰਹੇ ਸਨ।

Advertisement

ਪਿੰਡ ਕਾਂਗ ’ਚ ਜਸ਼ਨ ਦਾ ਮਾਹੌਲ

ਕਰਮਬੀਰ ਸਿੰਘ ਕਾਂਗ ਦੀ ਇਸ ਵਿਲੱਖਣ ਪ੍ਰਾਪਤੀ ਦੀ ਖ਼ਬਰ ਜਿਵੇਂ ਹੀ ਗੁਰਦਾਸਪੁਰ ਦੇ ਪਿੰਡ ਕਾਂਗ ਪਹੁੰਚੀ, ਉੱਥੇ ਜਸ਼ਨ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਅਨੁਸਾਰ ਕਰਮਬੀਰ ਨੇ ਆਪਣੀ ਸਾਬਤ-ਸੂਰਤ ਦਿੱਖ ਨੂੰ ਕਾਇਮ ਰੱਖਦਿਆਂ ਵਿਦੇਸ਼ੀ ਧਰਤੀ ’ਤੇ ਪੰਜਾਬ ਅਤੇ ਸਿੱਖੀ ਦਾ ਮਾਣ ਵਧਾਇਆ ਹੈ। ਇਸ ਪ੍ਰਾਪਤੀ ਨੂੰ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਵਜੋਂ ਦੇਖਿਆ ਜਾ ਰਿਹਾ ਹੈ।

Advertisement
×