DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਰਹੂਮ ਗਾਇਕ Sidhu Moosewala ਦੇ ਘਰ ਪਹੁੰਚੇ ਗੁਰਦਾਸ ਮਾਨ

ਛੋਟੇ ਮੂਸੇਵਾਲਾ ਵਿੱਚ ਪੈਂਦੀ ਹੈ ਵੱਡੇ ਮੂਸੇਵਾਲਾ ਦੀ ਝਲਕ: ਗੁਰਦਾਸ ਮਾਨ

  • fb
  • twitter
  • whatsapp
  • whatsapp
featured-img featured-img
ਗੁਰਦਾਸ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਘਰ ਫੇਰੀ। ਫੋਟੋ: ਗੌਰਵ।
Advertisement

ਮਕਬੂਲ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਅੱਜ ਐਤਵਾਰ ਸਵੇਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੱਦੀ ਘਰ ਪਹੁੰਚ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਮਾਨ ਨੇ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਨਾਲ ਵੀ ਗੱਲਬਾਤ ਕੀਤੀ ਅਤੇ ਪਰਿਵਾਰ ਦਾ ਹਾਲ-ਚਾਲ ਜਾਣਿਆ।

ਇੱਕ ਵੀਡੀਓ ਵਿੱਚ, ਮਾਨ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਛੋਟਾ ਮੂਸੇਵਾਲਾ ਬਿਲਕੁੱਲ ਹੁਬਹੂ ਆਪਣੇ ਵੱਡੇ ਭਰਾ ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਵਰਗਾ ਲੱਗ ਰਿਹਾ ਹੈ। ਉਨ੍ਹਾਂ ਨੇ ਮੂਸੇਵਾਲਾ ਦੀ ਮਾਤਾ ਦੇ ਪੈਰੀ ਹੱਥ ਲਗਾਏ ਅਤੇ ਬੱਚੇ ਦੇ ਵੀ। ਬਦਲੇ ਵਿੱਚ ਬੱਚੇ ਨੇ ਵੀ ਉਨ੍ਹਾਂ ਦੇ ਪੈਰ ਛੂਹੇ। ਗੁਰਦਾਸ ਮਾਨ ਨੇ ਘਰ ਵਿੱਚ ਲੱਗੀ ਮੂਸੇਵਾਲਾ ਦੀ ਤਸਵੀਰ ਨੂੰ ਵੀ ਨਮਨ ਕੀਤਾ।

Advertisement

ਗੁਰਦਾਸ ਮਾਨ ਸ਼ਨਿੱਚਰਵਾਰ ਸ਼ਾਮ ਨੂੰ ਮਾਨਸਾ ਵਿੱਚ ਇੱਕ ਨਿੱਜੀ ਸਮਾਗਮ ਲਈ ਆਏ ਹੋਏ ਸਨ, ਜਿੱਥੇ ਉਨ੍ਹਾਂ ਨੇ ਮੂਸੇਵਾਲਾ ਲਈ ਇੱਕ ਕਵਿਤਾ ਪੜ੍ਹੀ ਅਤੇ ਕਿਹਾ ਕਿ ਉਹ ਭਲਕੇ ਸਵੇਰੇ ਉਨ੍ਹਾਂ ਦੇ ਘਰ ਜਾਣਗੇ।

Advertisement

ਦੱਸ ਦਈਏ ਕਿ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਮਾਰਚ 2024 ਵਿੱਚ ਗਾਇਕ ਦੇ ਕਤਲ ਦੇ ਲਗਭਗ ਦੋ ਸਾਲ ਬਾਅਦ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਗੁਰਦਾਸ ਮਾਨ ਨੇ ਉਸ ਸਮੇਂ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਨੂੰ "ਖੁਸ਼ੀਆਂ ਨਾਲ ਭਰਿਆ ਇੱਕ ਮਹੱਤਵਪੂਰਨ ਦਿਨ" ਦੱਸਿਆ ਸੀ।

Advertisement
×