DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Australia ’ਚ 51,000 ਗੈਰ-ਨਾਗਰਿਕਾਂ ਨੂੰ ਘਰ ਖਰੀਦਣ ਲਈ ਸਰਕਾਰੀ ਗਾਰੰਟੀ; ਹਾਊਸਿੰਗ ਸੰਕਟ ’ਤੇ ਛਿੜੀ ਨਵੀਂ ਬਹਿਸ

‘ਫਸਟ ਹੋਮ ਗਾਰੰਟੀ’ ਸਕੀਮ ’ਤੇ ਉੱਠੇ ਸਵਾਲ

  • fb
  • twitter
  • whatsapp
  • whatsapp
Advertisement

ਆਸਟਰੇਲੀਆ ਵਿੱਚ ਘਰਾਂ ਦੀ ਕਮੀ ਅਤੇ ਵਧਦੀਆਂ ਕੀਮਤਾਂ ਦਰਮਿਆਨ ਅਲਬਨੀਜ਼ੀ ਸਰਕਾਰ ਦੀ ‘ਫਸਟ ਹੋਮ ਗਾਰੰਟੀ’ ਸਕੀਮ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਸਕੀਮ ਤਹਿਤ ਪਹਿਲੀ ਵਾਰ ਘਰ ਖਰੀਦਣ ਵਾਲੇ ਲੋਕ ਸਿਰਫ਼ 5 ਫ਼ੀਸਦੀ ਡਿਪਾਜ਼ਿਟ (ਬਿਆਨਾ) ਦੇ ਕੇ ਮਕਾਨ ਖਰੀਦ ਸਕਦੇ ਹਨ, ਜਦੋਂ ਕਿ ਫੈਡਰਲ ਸਰਕਾਰ ਕਰਜ਼ੇ ਲਈ ਗਾਰੰਟਰ ਬਣਦੀ ਹੈ।ਤਾਜ਼ਾ ਜਾਣਕਾਰੀ ਮੁਤਾਬਕ, ਇਸ ਸਕੀਮ ਦਾ ਲਾਭ ਲੈਣ ਵਾਲਿਆਂ ਵਿੱਚ ਕਰੀਬ 51,000 ਅਜਿਹੇ ਲੋਕ ਵੀ ਸ਼ਾਮਲ ਹਨ ਜੋ ਆਸਟਰੇਲੀਆਈ ਨਾਗਰਿਕ ਨਹੀਂ ਹਨ।

ਇਹ ਅੰਕੜਾ ਸਾਹਮਣੇ ਆਉਣ ਤੋਂ ਬਾਅਦ ਹਾਊਸਿੰਗ ਨੀਤੀ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ। ਪ੍ਰਾਪਰਟੀ ਕੌਂਸਲ ਅਤੇ ਨੈਸ਼ਨਲ ਹਾਊਸਿੰਗ ਫਾਇਨੈਂਸ ਐਂਡ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਅਨੁਮਾਨਾਂ ਅਨੁਸਾਰ 2029 ਤੱਕ ਦੇਸ਼ ਵਿੱਚ ਲਗਭਗ 4 ਲੱਖ ਤੋਂ ਵੱਧ ਘਰਾਂ ਦੀ ਘਾਟ ਹੋ ਸਕਦੀ ਹੈ।ਇਹ ਚਰਚਾ ਉਸ ਸਮੇਂ ਹੋ ਰਹੀ ਹੈ ਜਦੋਂ ਆਸਟਰੇਲੀਆ ਗੰਭੀਰ ਹਾਊਸਿੰਗ ਘਾਟ ਦਾ ਸਾਹਮਣਾ ਕਰ ਰਿਹਾ ਹੈ। ਵਧਦੀ ਆਬਾਦੀ, ਪਰਵਾਸ ਅਤੇ ਘਰਾਂ ਦੀ ਉਸਾਰੀ ਦੀ ਹੌਲੀ ਰਫ਼ਤਾਰ ਇਸ ਸੰਕਟ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ।

Advertisement

ਸਰਕਾਰ ਦਾ ਕਹਿਣਾ ਹੈ ਕਿ ਸਥਾਈ ਨਿਵਾਸੀ (Permanent Residents) ਵੀ ਟੈਕਸ ਭਰਦੇ ਹਨ ਅਤੇ ਦੇਸ਼ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਘਰ ਖਰੀਦਣ ਦਾ ਮੌਕਾ ਮਿਲਣਾ ਚਾਹੀਦਾ ਹੈ।

Advertisement

ਵਿਰੋਧੀ ਧਿਰ ਅਤੇ ਕੁਝ ਹਾਊਸਿੰਗ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਪਹਿਲਾਂ ਹੀ ਲੱਖਾਂ ਆਸਟਰੇਲੀਆਈ ਨਾਗਰਿਕ ਸਸਤੇ ਘਰਾਂ ਲਈ ਸੰਘਰਸ਼ ਕਰ ਰਹੇ ਹਨ, ਤਾਂ ਸਰਕਾਰੀ ਮਦਦ ਦੀ ਤਰਜੀਹ ਸਿਰਫ਼ ਦੇਸ਼ ਦੇ ਨਾਗਰਿਕਾਂ ਨੂੰ ਮਿਲਣੀ ਚਾਹੀਦੀ ਹੈ।

Advertisement
×