DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਸਰਕਾਰੀ ਬੈਂਕ’ ਨੇ ਦਿੱਤੀ ਸਰਕਾਰੀ ਅਸਾਮੀ ਦੀ ਪ੍ਰੀਖਿਆ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲਈ ਪ੍ਰੀਖਿਆ ’ਚ ‘ਸਟੇਟ ਬੈਂਕ ਆਫ ਇੰਡੀਆ’ ਨਾਂ ਦਾ ਵਿਅਕਤੀ ਬੈਠਿਆ

  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਕੋਲ ਸਰਕਾਰੀ ਨੌਕਰੀ ਲੈਣ ਲਈ ‘ਸਰਕਾਰੀ ਬੈਂਕ’ ਵੀ ਪੁੱਜਿਆ ਹੈ। ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਲਿਖਤੀ ਪ੍ਰੀਖਿਆ ‘ਸਰਕਾਰੀ ਬੈਂਕ’ ਨੇ ਵੀ ਦਿੱਤੀ ਹੈ। ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲਈ ਲਿਖਤੀ ਪ੍ਰੀਖਿਆ ’ਚ ‘ਸਟੇਟ ਬੈਂਕ ਆਫ਼ ਇੰਡੀਆ’ ਨਾਂ ਦਾ ਵਿਅਕਤੀ ਵੀ ਅਪੀਅਰ ਹੋਇਆ।

ਬੁੱਧਵਾਰ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਨੇ ਲਿਖਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਹੈ, ਜਿਸ ’ਚ ਕਈ ਅਜੀਬੋ-ਗ਼ਰੀਬ ਨਾਮ ਸਾਹਮਣੇ ਆਏ ਹਨ। ਆਬਕਾਰੀ ਤੇ ਕਰ ਇੰਸਪੈਕਟਰਾਂ ਲਈ ਲਿਖਤੀ ਪ੍ਰੀਖਿਆ 31 ਮਈ ਨੂੰ ਹੋਈ ਸੀ ਅਤੇ ਜਦੋਂ ਚੰਡੀਗੜ੍ਹ ਦੇ ਇੱਕ ਪ੍ਰੀਖਿਆ ਕੇਂਦਰ ’ਚ ‘ਸਟੇਟ ਬੈਂਕ ਆਫ਼ ਇੰਡੀਆ’ ਨਾਮ ਦਾ ਵਿਅਕਤੀ ਪੇਪਰ ਦੇਣ ਪੁੱਜਿਆ ਤਾਂ ਪ੍ਰੀਖਿਆ ਕੇਂਦਰ ਦੇ ਗੇਟ ’ਤੇ ਰੋਕ ਲਿਆ ਗਿਆ। ਰਸਮੀ ਕਾਰਵਾਈ ਮਗਰੋਂ ਉਸ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਦੇ ਦਿੱਤੀ ਗਈ। ‘ਸਟੇਟ ਬੈਂਕ ਆਫ਼ ਇੰਡੀਆ’ ਦਾ ਰੋਲ ਨੰਬਰ 525154 ਹੈ।

Advertisement

ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਅਸਲ ’ਚ ਜ਼ਿਲ੍ਹਾ ਮਾਨਸਾ ਦੇ ਪਿੰਡ ਫ਼ਤਿਹਗੜ੍ਹ ਸਾਹਨਿਆਂ ਵਾਲੀ ਦਾ ਨੌਜਵਾਨ ਉਮੀਦਵਾਰ ਅਮਨਦੀਪ ਸਿੰਘ ਆਬਕਾਰੀ ਤੇ ਕਰ ਇੰਸਪੈਕਟਰ ਦੀ ਅਸਾਮੀ ਲਈ ਔਨਲਾਈਨ ਅਪਲਾਈ ਕਰਨ ਵੇਲੇ ਆਪਣੇ ਨਾਮ ਦੀ ਥਾਂ ਬੈਂਕ ਦਾ ਨਾਮ ਲਿਖਣ ਦੀ ਭੁੱਲ ਕਰ ਬੈਠਾ।,ਜਦੋਂ ਉਸ ਦੇ ਘਰ ਪ੍ਰੀਖਿਆ ਦਾ ਰੋਲ ਨੰਬਰ ਪੁੱਜਿਆ ਤਾਂ ਉਹ ਆਪਣਾ ਨਾਮ ‘ਸਟੇਟ ਬੈਂਕ ਆਫ਼ ਇੰਡੀਆ’ ਵੇਖ ਕੇ ਹੱਕਾ ਬੱਕਾ ਰਹਿ ਗਿਆ।

Advertisement

ਬਾਅਦ ’ਚ ਪਤਾ ਲੱਗਿਆ ਕਿ ਅਸਲ ਵਿੱਚ ਉਸ ਤੋਂ ਹੀ ਇਹ ਗਲਤੀ ਔਨਅਪਲਾਈ ਕਰਨ ਵੇਲੇ ਹੋਈ ਸੀ। ਜਦੋਂ ਉਹ ਚੰਡੀਗੜ੍ਹ ਦੇ ਕੇਂਦਰ ’ਚ ਪ੍ਰੀਖਿਆ ਦੇਣ ਪੁੱਜਿਆ ਤਾਂ ਉਸ ਤੋਂ ਪ੍ਰੀਖਿਆ ਅਮਲੇ ਨੇ ਅੰਡਰਟੇਕਿੰਗ ਲੈ ਕੇ ਪ੍ਰੀਖਿਆ ਦੇਣ ਦਾ ਮੌਕਾ ਦੇ ਦਿੱਤਾ। ਪੰਜਾਬ ਸਰਕਾਰ ਵੱਲੋਂ 197 ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਕੀਤੀ ਜਾਣੀ ਹੈ, ਜਿਨ੍ਹਾਂ ਲਈ 89,500 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ। ਲਿਖਤੀ ਪ੍ਰੀਖਿਆ ਦੇਣ ਵਾਲਿਆਂ ’ਚ ‘ਫ਼ੋਟੋ’ ਨਾਮ ਦਾ ਵਿਅਕਤੀ ਅਤੇ ‘ਗਿਫ਼ਟ ਪ੍ਰਿਆ’ ਵਰਗੇ ਨਾਮ ਵੀ ਸਾਹਮਣੇ ਆਏ ਹਨ।

Advertisement
×