DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੀਵਾਲੀ ਦੀ ਸਫਾਈ ਦੌਰਾਨ ਕਬਾੜ ’ਚ ਵੇਚਿਆ ਲੱਖਾਂ ਦਾ ਸੋਨਾ, ਚਾਰ ਮਹੀਨੇ ਬਾਅਦ ਮਿਲਿਆ

ਇੱਕ ਪਰਿਵਾਰ ਨੂੰ ਦੀਵਾਲੀ ਦੀ ਸਫਾਈ ਐਨੀ ਮਹਿਗੀ ਪਵੇਗੀ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਹ ਘਟਨਾ ਫਰੀਦਾਬਾਦ ਦੇ ਇੱਕ ਪਰਿਵਾਰ ਨਾਲ ਵਾਪਰੀ ਜਿਨ੍ਹਾਂ ਨੇ ਚੋਰੀ ਤੋਂ ਬਚਣ ਲਈ ਆਪਣੇ ਸੋਨੇ ਦੇ ਗਹਿਣੇ ਇੱਕ ਡੱਬੇ ਵਿੱਚ ਰੱਖੇ ਸਨ, ਜਿਸ ਨੂੰ ਪਿਛਲੇ...

  • fb
  • twitter
  • whatsapp
  • whatsapp
featured-img featured-img
ਕਬਾੜ ਵਿੱਚੋਂ ਮਿਲੇ ਗਹਿਣੇ ਪਰਿਵਾਰ ਨੂੰ ਵਾਪਸ ਕਰਦੇ ਹੋਏ।
Advertisement

ਇੱਕ ਪਰਿਵਾਰ ਨੂੰ ਦੀਵਾਲੀ ਦੀ ਸਫਾਈ ਐਨੀ ਮਹਿਗੀ ਪਵੇਗੀ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਹ ਘਟਨਾ ਫਰੀਦਾਬਾਦ ਦੇ ਇੱਕ ਪਰਿਵਾਰ ਨਾਲ ਵਾਪਰੀ ਜਿਨ੍ਹਾਂ ਨੇ ਚੋਰੀ ਤੋਂ ਬਚਣ ਲਈ ਆਪਣੇ ਸੋਨੇ ਦੇ ਗਹਿਣੇ ਇੱਕ ਡੱਬੇ ਵਿੱਚ ਰੱਖੇ ਸਨ, ਜਿਸ ਨੂੰ ਪਿਛਲੇ ਸਾਲ ਜਨਵਰੀ ਵਿੱਚ ਕੁੰਭ ਮੇਲੇ ਜਾਣ ਤੋਂ ਪਹਿਲਾਂ ਘਰ ਵਿੱਚ ਇੱਕ ਬੋਰੀ ਦੇ ਅੰਦਰ ਰੱਖ ਦਿੱਤਾ ਅਤੇ ਬਾਅਦ ਵਿੱਚ ਕਬਾੜ ਵਿੱਚ ਵੇਚ ਦਿੱਤਾ।

ਅਸ਼ੋਕ ਸ਼ਰਮਾ ਦੇ ਅਨੁਸਾਰ, ਉਨ੍ਹਾਂ ਦੇ ਪਰਿਵਾਰ ਨੇ ਚੋਰੀ ਤੋਂ ਬਚਣ ਲਈ ਆਪਣੇ ਸੋਨੇ ਦੇ ਗਹਿਣੇ ਇੱਕ ਡੱਬੇ ਵਿੱਚ ਰੱਖੇ ਸਨ, ਜਿਸ ਨੂੰ ਪਿਛਲੇ ਸਾਲ ਜਨਵਰੀ ਵਿੱਚ ਕੁੰਭ ਮੇਲੇ ਜਾਣ ਤੋਂ ਪਹਿਲਾਂ ਘਰ ਵਿੱਚ ਇੱਕ ਬੋਰੀ ਦੇ ਅੰਦਰ ਰੱਖ ਦਿੱਤਾ ਗਿਆ ਸੀ। ਦੀਵਾਲੀ ਦੀ ਸਫਾਈ ਦੌਰਾਨ, ਬੋਰੀ ਨੂੰ ਗਲਤੀ ਨਾਲ ਕਬਾੜ ਸਮਝ ਕੇ ਇੱਕ ਕਬਾੜੀਏ ਨੂੰ ਵੇਚ ਦਿੱਤਾ ਗਿਆ, ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਗਹਿਣਿਆਂ ਦਾ ਡੱਬਾ ਗਲਤੀ ਨਾਲ ਕਬਾੜ ਦੇ ਨਾਲ ਵਿਕ ਗਿਆ ਸੀ। ਜਦੋਂ ਪਰਿਵਾਰ ਨੇ ਕਬਾੜੀਏ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੂੰ ਤੁਰੰਤ ਗਹਿਣੇ ਨਹੀਂ ਮਿਲੇ ਅਤੇ ਉਹ ਨਿਰਾਸ਼ ਹੋ ਕੇ ਘਰ ਪਰਤ ਆਏ।

Advertisement

ਕਰੀਬ ਚਾਰ ਮਹੀਨਿਆਂ ਬਾਅਦ ਕਬਾੜੀਏ ਹਾਜੀ ਅਖਤਰ ਖਾਨ, ਜਿਨ੍ਹਾਂ ਨੂੰ 'ਖਾਨ ਸਾਹਿਬ' ਵਜੋਂ ਜਾਣਿਆ ਜਾਂਦਾ ਹੈ, ਨੇ ਕਬਾੜ ਦੀ ਛਾਂਟੀ ਕਰਦੇ ਸਮੇਂ ਕਾਗਜ਼ ਵਿੱਚ ਲਪੇਟਿਆ ਸੋਨਾ ਲੱਭਿਆ। ਬਿਨਾਂ ਕਿਸੇ ਦੇਰੀ ਦੇ, ਉਨ੍ਹਾਂ ਨੇ ਪੁਲੀਸ ਤੱਕ ਪਹੁੰਚ ਕੀਤੀ ਅਤੇ ਗਹਿਣਿਆਂ ਨੂੰ ਏਸੀਪੀ ਮਲਹੋਤਰਾ ਦੇ ਦਫ਼ਤਰ ਲਿਆਂਦਾ, ਜਿੱਥੇ ਇਹ ਅਸ਼ੋਕ ਸ਼ਰਮਾ ਨੂੰ ਵਾਪਸ ਕਰ ਦਿੱਤੇ ਗਏ।

Advertisement

ਫਰੀਦਾਬਾਦ ਦੇ ਇੱਕ ਕਬਾੜੀਏ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਲਗਪਗ 15 ਲੱਖ ਰੁਪਏ ਦੀ ਕੀਮਤ ਦੇ 100 ਗ੍ਰਾਮ ਸੋਨੇ ਦੇ ਗਹਿਣੇ ਉਸ ਦੇ ਅਸਲ ਮਾਲਕ ਨੂੰ ਵਾਪਸ ਕਰ ਦਿੱਤੇ ਹਨ। ਵੀਰਵਾਰ ਨੂੰ ਏਸੀਪੀ ਬੱਲਬਗੜ੍ਹ, ਜਿਤੇਸ਼ ਮਲਹੋਤਰਾ ਦੇ ਦਫ਼ਤਰ ਵਿੱਚ ਸੋਨਾ ਰਸਮੀ ਤੌਰ 'ਤੇ ਵਾਪਸ ਸੌਂਪਿਆ ਗਿਆ।

ਖਾਨ ਨੇ ਕਿਹਾ, “ਸੋਨਾ ਮਿਲਣ ਤੋਂ ਬਾਅਦ, ਮੈਂ ਇਸ ਨੂੰ ਸੁਨਿਆਰੇ ਤੋਂ ਚੈੱਕ ਕਰਵਾਇਆ। ਕਿਉਂਕਿ ਅਸ਼ੋਕ ਸ਼ਰਮਾ ਨੇ ਗਹਿਣਿਆਂ ਬਾਰੇ ਪੁੱਛਣ ਲਈ ਪਹਿਲਾਂ ਮੇਰੇ ਕੋਲ ਪਹੁੰਚ ਕੀਤੀ ਸੀ, ਇਸ ਲਈ ਮੈਂ ਮਹਿਸੂਸ ਕੀਤਾ ਕਿ ਇਹ ਸ਼ਰਮਾ ਜੀ ਨੂੰ ਵਾਪਸ ਕਰਨਾ ਮੇਰੀ ਜ਼ਿੰਮੇਵਾਰੀ ਹੈ। ਮੇਰੇ ਪੂਰੇ ਪਰਿਵਾਰ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਅਤੇ ਮੈਂ ਪੁਲੀਸ ਨੂੰ ਸੂਚਿਤ ਕੀਤਾ।”

ਏਸੀਪੀ ਜਿਤੇਸ਼ ਮਲਹੋਤਰਾ ਨੇ ਖਾਨ ਦੀ ਇਸ ਇਮਾਨਦਾਰੀ ਦੀ ਸ਼ਲਾਘਾ ਕੀਤੀ। ਏਸੀਪੀ ਮਲਹੋਤਰਾ ਨੇ  ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕੀਮਤੀ ਚੀਜ਼ਾਂ ਪ੍ਰਤੀ ਸਾਵਧਾਨ ਰਹਿਣ।

Advertisement
×