DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਸਵੈ-ਰੱਖਿਆ ਲਈ ਏਅਰ ਪਿਸਤੌਲ ਰੱਖਣ ਕੁੜੀਆਂ..’; ਬਿਹਾਰ ਘਟਨਾ ਤੋਂ ਬਾਅਦ Disha Patani ਦੀ ਭੈਣ Khushboo Patani ਦਾ ਬਿਆਨ

ਛੇੜਛਾੜ ਤੇ ਜਿਸਮਾਨੀ ਸ਼ੋਸ਼ਣ ਦੀਆਂ ਵਧਦੀਆਂ ਘਟਨਾਵਾਂ ’ਤੇ ਜਤਾਈ ਚਿੰਤਾ

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ, ਇਸੰਟਾਗ੍ਰਾਮ @
Advertisement

ਮਹਿਲਾਵਾਂ ਨਾਲ ਹੁੰਦੀ ਛੇੜਛਾੜ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬੌਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੀ ਭੈਣ ਮੇਜਰ ਖ਼ੁਸ਼ਬੂ ਪਾਟਨੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਆਪਣੇ ਇੰਸਟਾਗ੍ਰਾਮ ’ਤੇ ਏਅਰ ਪਿਸਤੌਲ (CO2) ਨਾਲ ਨਜ਼ਰ ਆ ਰਹੀ ਖ਼ੁਸ਼ਬੂ ਪਾਟਨੀ ਨੇ ਦੇਸ਼ ਦੀਆਂ ਕੁੜੀਆਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਦਾ ਹੋਕਾ ਦਿੱਤਾ ਹੈ।

ਬਿਹਾਰ ਦੇ ਜਮੂਈ ਵਿੱਚ ਇੱਕ ਨਾਬਾਲਗ ਲੜਕੀ ਨਾਲ ਹੋਈ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ ਵਿੱਚ ਖ਼ੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਸਲਾਹ ਦਿੱਤੀ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਤਮ-ਰੱਖਿਆ ਵਾਸਤੇ ਏਅਰ ਪਿਸਤੌਲ ਕੋਲ ਰੱਖਣੀ ਚਾਹੀਦੀ ਹੈ।

Advertisement

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਅਸਲ ਹਥਿਆਰ ਨਹੀਂ ਹੈ, ਸਗੋਂ ਇਸ ਦੀ ਮੈਗਜ਼ੀਨ ਵਿੱਚ ਅਸਲ ਗੋਲੀਆਂ ਦੀ ਥਾਂ ਛੱਰ੍ਹੇ ਭਰੇ ਜਾਂਦੇ ਹਨ, ਜਿਸ ਨੂੰ ਵੀਡੀਓ ਵਿੱਚ ਉਨ੍ਹਾਂ ਖ਼ੁਦ ਚਲਾ ਕੇ ਵੀ ਦਿਖਾਇਆ। ਖ਼ੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਲੋੜ ਨਹੀਂ ਹੁੰਦੀ, ਪਰ ਸੰਕਟ ਦੇ ਸਮੇਂ ਬਚਾਅ ਲਈ ਇਹ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ ਲਗਭਗ 70 ਹਜ਼ਾਰ ਰੁਪਏ ਦੱਸੀ ਗਈ ਹੈ।

Advertisement

ਜ਼ਿਕਰਯੋਗ ਹੈ ਕਿ ਮੇਜਰ ਖ਼ੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇਹ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਅਤੇ ਆਤਮ-ਰੱਖਿਆ ਦੇ ਤੌਰ-ਤਰੀਕਿਆਂ ਬਾਰੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

Advertisement
×