DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰੇਮੀ ਦੀ ਹੋਣ ਵਾਲੀ ਲਾੜੀ 'ਤੇ ਸੁੱਟਿਆ ਤੇਜ਼ਾਬ

ਇੱਕ 26 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਦੇ ਹੋਣ ਵਾਲੇ ਵਿਆਹ ਤੋਂ ਦੁਖੀ ਹੋ ਕੇ ਲਾੜੀ 'ਤੇ ਤੇਜ਼ਾਬ ਸੁੱਟ ਦਿੱਤਾ ਹੈ। ਪੁਲੀਸ ਮੁਤਾਬਕ 21 ਸਾਲਾ ਪੀੜਤਾ ਦੇ ਵਿਆਹ ਵਿੱਚ ਸਿਰਫ਼ ਕੁਝ ਹੀ ਦਿਨ ਬਾਕੀ ਸਨ, ਜਦੋਂ ਇੰਦਰਾ ਵਿਹਾਰ ਇਲਾਕੇ ਵਿੱਚ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇੱਕ 26 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਦੇ ਹੋਣ ਵਾਲੇ ਵਿਆਹ ਤੋਂ ਦੁਖੀ ਹੋ ਕੇ ਲਾੜੀ 'ਤੇ ਤੇਜ਼ਾਬ ਸੁੱਟ ਦਿੱਤਾ ਹੈ। ਪੁਲੀਸ ਮੁਤਾਬਕ 21 ਸਾਲਾ ਪੀੜਤਾ ਦੇ ਵਿਆਹ ਵਿੱਚ ਸਿਰਫ਼ ਕੁਝ ਹੀ ਦਿਨ ਬਾਕੀ ਸਨ, ਜਦੋਂ ਇੰਦਰਾ ਵਿਹਾਰ ਇਲਾਕੇ ਵਿੱਚ ਉਸ 'ਤੇ ਇਹ ਹਮਲਾ ਹੋਇਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਔਰਤ ਦੇ ਹੋਣ ਵਾਲੇ ਲਾੜੇ ਨਾਲ ਪਹਿਲਾਂ ਤੋਂ ਸਬੰਧ ਸਨ ਅਤੇ ਉਹ ਇਸ ਵਿਆਹ ਦੇ ਖ਼ਿਲਾਫ਼ ਸੀ, ਜਿਸ ਕਾਰਨ ਉਸ ਨੇ ਹੈਰਾਨ ਕਰਨ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ।

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਹਮਲਾ ਹੋਣ ਵਾਲੇ ਵਿਆਹ ਨੂੰ ਲੈ ਕੇ ਪੈਦਾ ਹੋਈ ਨਿੱਜੀ ਦੁਸ਼ਮਣੀ ਕਾਰਨ ਕੀਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਤੱਕ ਪੁਲੀਸ ਮੌਕੇ 'ਤੇ ਪਹੁੰਚੀ ਪਰਿਵਾਰਕ ਮੈਂਬਰਾਂ ਵੱਲੋਂ ਪੀੜਤਾ ਨੂੰ ਜੀ ਟੀ ਬੀ (GTB) ਹਸਪਤਾਲ ਲਿਜਾਇਆ ਜਾ ਚੁੱਕਾ ਸੀ। ਪੁਲੀਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਗੋਕਲਪੁਰੀ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਤਾਇਨਾਤ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਘਟਨਾ ਦੇ ਵੇਰਵਿਆਂ ਨੂੰ ਜੋੜਨ ਲਈ ਅਗਲੇਰੀ ਜਾਂਚ ਜਾਰੀ ਹੈ।

Advertisement

Advertisement
Advertisement
×