Giorgia Meloni ਦੇ ‘ਦੇਸੀ ਝੁਮਕਿਆਂ’ ਨੇ ਸੋਸ਼ਲ ਮੀਡੀਆ ’ਤੇ ਪਾਈ ਧੂਮ; ਬਾਲੀਵੁੱਡ ਅੰਦਾਜ਼ ’ਚ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ
ਰੂਸੀ ਪ੍ਰਚਾਰਕਾਂ ਅਤੇ ਟਰੰਪ ਦੀ ਆਲੋਚਨਾ ਦਰਮਿਆਨ ਮੇਲੋਨੀ ਨੇ ਸਾਂਝੀ ਕੀਤੀ ‘ਝੁਮਕਿਆਂ’ ਵਾਲੀ ਸੈਲਫੀ
ਇਟਲੀ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਅਜੀਬ ਪਰ ਦਿਲਚਸਪ ਬੌਲੀਵੁੱਡ ਮੋੜ ਦੇਖਣ ਨੂੰ ਮਿਲਿਆ ਜਦੋਂ ਉੱਥੋਂ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਖ਼ਾਸ ਸੈਲਫੀ ਸਾਂਝੀ ਕੀਤੀ। ਇਸ ਤਸਵੀਰ ਵਿੱਚ ਮੇਲੋਨੀ ਨੇ ਵੱਡੇ ਅਤੇ ਖ਼ੂਬਸੂਰਤ ਭਾਰਤੀ ਸਟਾਈਲ ਦੇ ‘ਝੁਮਕੇ’ ਪਾਏ ਹੋਏ ਸਨ, ਜਿਸ ਨੂੰ ਦੇਖ ਕੇ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਦੀ ਤੁਲਨਾ ਮਸ਼ਹੂਰ ਗਾਣੇ ‘ਝੁਮਕਾ ਗਿਰਾ ਰੇ...’ ਨਾਲ ਕਰਨੀ ਸ਼ੁਰੂ ਕਰ ਦਿੱਤੀ।
Per sua natura, un solerte propagandista di regime non può impartire lezioni né di coerenza né di libertà.
Ma non saranno certo queste caricature a farci cambiare strada.
Noi, diversamente da altri, non abbiamo fili, non abbiamo padroni e non prendiamo ordini.
La nostra bussola… pic.twitter.com/UPmr22zAwO
— Giorgia Meloni (@GiorgiaMeloni) April 21, 2026
ਗਹਿਣਿਆਂ ਪਿੱਛੇ ਲੁਕਿਆ ਤਿੱਖਾ ਸਿਆਸੀ ਵਾਰ ਹਾਲਾਂਕਿ ਇਹ ਸਿਰਫ਼ ਇੱਕ ਫੈਸ਼ਨ ਸਟੇਟਮੈਂਟ ਨਹੀਂ ਸੀ, ਸਗੋਂ ਇਸ ਪਿੱਛੇ ਇੱਕ ਡੂੰਘਾ ਸਿਆਸੀ ਸੁਨੇਹਾ ਲੁਕਿਆ ਹੋਇਆ ਸੀ। ਮੇਲੋਨੀ ਨੇ ਇਹ ਪੋਸਟ ਰੂਸੀ ਪ੍ਰਚਾਰਕ ਵਲਾਦੀਮੀਰ ਸੋਲੋਵਯੇਵ ਵੱਲੋਂ ਕੀਤੀ ਗਈ ਨਿੱਜੀ ਬਿਆਨਬਾਜ਼ੀ ਦੇ ਜਵਾਬ ਵਿੱਚ ਪਾਈ ਸੀ। ਸੋਲੋਵਯੇਵ ਨੇ ਮੇਲੋਨੀ ਨੂੰ “ਇਨਸਾਨੀਅਤ ਲਈ ਕਲੰਕ”, “ਜੰਗਲੀ ਜਾਨਵਰ” ਅਤੇ “ਪ੍ਰਮਾਣਿਤ ਮੂਰਖ” ਵਰਗੇ ਅਪਮਾਨਜਨਕ ਸ਼ਬਦਾਂ ਨਾਲ ਨਿਵਾਜਿਆ ਸੀ। ਇਸ ਦੇ ਜਵਾਬ ਵਿੱਚ ਮੇਲੋਨੀ ਨੇ ਲਿਖਿਆ, “ਇੱਕ ਪ੍ਰਚਾਰਕ ਸਾਨੂੰ ਆਜ਼ਾਦੀ ਦਾ ਪਾਠ ਨਹੀਂ ਪੜ੍ਹਾ ਸਕਦਾ। ਅਜਿਹੀਆਂ ਟਿੱਪਣੀਆਂ ਸਾਡਾ ਰਸਤਾ ਨਹੀਂ ਬਦਲ ਸਕਦੀਆਂ।”
झुमका गिरा रे इटली के बाज़ार में #meloni #giorgiameloni pic.twitter.com/X7OdBUGDW8
— Ravi Dhingra (@ravidhingra_) April 24, 2026
ਟਰੰਪ ਦੀ ਨਾਰਾਜ਼ਗੀ ਅਤੇ ‘ਨੋ ਮਾਸਟਰ’ ਨੀਤੀ ਇਹ ਵਿਵਾਦ ਉਸ ਵੇਲੇ ਵਧਿਆ ਜਦੋਂ ਇਟਲੀ ਨੇ ਹਾਰਮੁਜ਼ ਜਲਡਮਰੂ (Strait of Hormuz) ਵਿੱਚ ਅਮਰੀਕਾ ਦੀ ਅਗਵਾਈ ਵਾਲੇ ਜਲ ਸੈਨਾ ਗੱਠਜੋੜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੇਲੋਨੀ ਦੇ ਇਸ ਫੈਸਲੇ ’ਤੇ ਹੈਰਾਨੀ ਜਤਾਉਂਦਿਆਂ ਉਨ੍ਹਾਂ ਦੀ “ਹਿੰਮਤ ਦੀ ਕਮੀ” ’ਤੇ ਸਵਾਲ ਚੁੱਕੇ ਸਨ। ਟਰੰਪ ਦੀ ਇਸ ਆਲੋਚਨਾ ਦਾ ਜਵਾਬ ਦਿੰਦਿਆਂ ਮੇਲੋਨੀ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ, “ਸਾਡਾ ਕੋਈ ਮਾਲਕ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਦੇ ਹੁਕਮਾਂ ’ਤੇ ਚੱਲਦੇ ਹਾਂ। ਸਾਡਾ ਇੱਕੋ ਇੱਕ ਮਕਸਦ ਇਟਲੀ ਦਾ ਹਿੱਤ ਹੈ।”
ਭਾਰਤੀ ਯੂਜ਼ਰਸ ਹੋਏ ਦੀਵਾਨੇ ਜਿੱਥੇ ਦੁਨੀਆ ਭਰ ਵਿੱਚ ਜੀਓ-ਪੋਲੀਟਿਕਸ (ਭੂ-ਸਿਆਸਤ) ਗਰਮ ਸੀ, ਉੱਥੇ ਹੀ ਭਾਰਤੀ ਪ੍ਰਸ਼ੰਸਕਾਂ ਦਾ ਪੂਰਾ ਧਿਆਨ ਮੇਲੋਨੀ ਦੇ ਲਟਕਣ ਵਾਲੇ ‘ਝੁਮਕਿਆਂ’ ਅਤੇ ਛੋਟੇ-ਛੋਟੇ ‘ਘੁੰਗਰੂਆਂ’ ’ਤੇ ਸੀ। ਸੋਸ਼ਲ ਮੀਡੀਆ ’ਤੇ “Bohot Sundar!” ਅਤੇ “You Slay!” ਵਰਗੇ ਕਮੈਂਟਸ ਦੀ ਹੜ੍ਹ ਆ ਗਈ। ਭਾਰਤੀ ਯੂਜ਼ਰਸ ਨੇ ਜਿੱਥੇ ਉਨ੍ਹਾਂ ਦੇ ਇਸ ਦੇਸੀ ਅੰਦਾਜ਼ ਦੀ ਤਾਰੀਫ਼ ਕੀਤੀ, ਉੱਥੇ ਹੀ ਮੇਲੋਨੀ ਨੇ ਇਹ ਸਾਬਤ ਕਰ ਦਿੱਤਾ ਕਿ ਕੌਮਾਂਤਰੀ ਦਬਾਅ ਦੇ ਵਿਚਕਾਰ ਵੀ ਉਹ ਆਪਣੀ ਸ਼ੈਲੀ ਅਤੇ ਸਟੈਂਡ ’ਤੇ ਕਾਇਮ ਹਨ।

