ਸੋਸ਼ਲ ਮੀਡੀਆ ’ਤੇ ਘਰ ਅਤੇ ਸਮਾਨ ਦਿਖਾਉਣਾ ਪਿਆ ਮਹਿੰਗਾ; YouTuber Rachna Gurjar ਦੇ ਘਰ ਲੱਖਾਂ ਦੀ ਚੋਰੀ
YouTuber Rachna Gurjar: ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਵਾਰਦਾਤ; ਚੋਰ ਨਕਦੀ, ਸੋਨੇ-ਚਾਂਦੀ ਦੇ ਗਹਿਣੇ, ਗੈਜੇਟਸ ਅਤੇ ਹੋਰ ਸਾਮਾਨ ਲੈ ਕੇ ਫਰਾਰ, ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ
YouTuber Rachna Gurjar: ਸੋਸ਼ਲ ਮੀਡੀਆ 'ਤੇ ਆਪਣੀ ਲਗਜ਼ਰੀ ਜੀਵਨ ਸ਼ੈਲੀ, ਮਹਿੰਗੇ ਗਹਿਣੇ ਅਤੇ ਘਰ ਦੇ ਅੰਦਰੂਨੀ ਹਿੱਸਿਆਂ ਨੂੰ ਦਿਖਾਉਣਾ ਇੱਕ ਯੂਟਿਊਬਰ ਲਈ ਬਹੁਤ ਮਹਿੰਗਾ ਸਾਬਤ ਹੋਇਆ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਰਹਿਣ ਵਾਲੀ ਰਚਨਾ ਗੁਰਜਰ, ਜੋ ਆਪਣੇ ਲਗਜ਼ਰੀ ਜੀਵਨ ਦੇ ਵੀਡੀਓਜ਼ ਲਈ ਮਸ਼ਹੂਰ ਹੈ, ਨੂੰ ਆਪਣੀ ਇਸੇ ਸ਼ੌਕ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ।
ਇੱਕ ਚਰਚਿਤ ਯੂਟਿਊਬਰ ਰਚਨਾ ਗੁਰਜਰ ਦੇ ਘਰ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ, ਸੋਨੇ-ਚਾਂਦੀ ਦੇ ਗਹਿਣੇ, ਕੀਮਤੀ ਗੈਜੇਟਸ ਅਤੇ ਹੋਰ ਸਾਮਾਨ 'ਤੇ ਹੱਥ ਸਾਫ਼ ਕਰ ਦਿੱਤਾ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ 7 ਤੋਂ 8 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਇਹ ਘਟਨਾ ਸ਼ਿਵਪੁਰੀ ਜ਼ਿਲ੍ਹੇ ਦੇ ਨਰਵਰ ਥਾਣਾ ਖੇਤਰ ਦੇ ਮੋਹਾਨੀ ਖਿਆਵਦਾ ਪਿੰਡ ਦੀ ਹੈ। ਜਾਣਕਾਰੀ ਅਨੁਸਾਰ, ਚੋਰ ਦੇਰ ਰਾਤ ਘਰ ਦੀ ਬਾਊਂਡਰੀ 'ਤੇ ਲੱਗੀ ਤਾਰ ਫੈਂਸਿੰਗ ਕੱਟ ਕੇ ਅੰਦਰ ਵੜੇ। ਇਸ ਤੋਂ ਬਾਅਦ ਉਨ੍ਹਾਂ ਨੇ ਰਚਨਾ ਗੁਰਜਰ ਅਤੇ ਉਨ੍ਹਾਂ ਦੇ ਪਤੀ ਊਦਲ ਸਿੰਘ ਗੁਰਜਰ ਦੇ ਕਮਰੇ ਦੀ ਕੁੰਡੀ ਬਾਹਰੋਂ ਬੰਦ ਕਰ ਦਿੱਤੀ, ਤਾਂ ਜੋ ਉਹ ਬਾਹਰ ਨਾ ਨਿਕਲ ਸਕਣ।
That is why one should never share personal information on social media! YouTuber Rachna Gurjar in Mohani Khyavda village, located within the jurisdiction of the Narwar police station in Shivpuri.
The police have registered a case and initiated an investigation. According to… pic.twitter.com/XYFfL2BBnK
— Dharm (@dhram00) June 7, 2026
ਸੀਸੀਟੀਵੀ ਕੈਮਰਿਆਂ ਨੂੰ ਨਕਾਰਾ ਕੀਤਾ
ਰਚਨਾ ਗੁਰਜਰ ਮੁਤਾਬਕ, ਚੋਰਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਰੁਖ ਉੱਪਰ ਵੱਲ ਮੋੜ ਦਿੱਤਾ, ਜਿਸ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਰਿਕਾਰਡ ਨਹੀਂ ਹੋ ਸਕੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਕਮਰਿਆਂ ਅਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਚੋਰ ਕਰੀਬ 1.91 ਲੱਖ ਰੁਪਏ ਦੀ ਨਕਦੀ, ਸੋਨੇ ਦਾ ਮੰਗਲਸੂਤਰ, ਚਾਰ ਸੋਨੇ ਦੀਆਂ ਅੰਗੂਠੀਆਂ ਅਤੇ ਚਾਂਦੀ ਆਪਣੇ ਨਾਲ ਲੈ ਗਏ। ਇਸ ਤੋਂ ਇਲਾਵਾ ਕੁਝ ਕੀਮਤੀ ਗੈਜੇਟਸ ਅਤੇ ਹੋਰ ਸਾਮਾਨ ਵੀ ਚੋਰੀ ਹੋਇਆ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰ ਜਾਂਦੇ-ਜਾਂਦੇ ਲਗਪਗ 8 ਹਜ਼ਾਰ ਰੁਪਏ ਕੀਮਤ ਦੀ ਐਨਰਜੀ ਡਰਿੰਕ ਦੀ ਇੱਕ ਪੇਟੀ ਵੀ ਨਾਲ ਲੈ ਗਏ।
ਸਵੇਰੇ ਖੁੱਲ੍ਹਿਆ ਚੋਰੀ ਦਾ ਰਾਜ਼
ਰਚਨਾ ਗੁਰਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਸਵੇਰੇ ਕਰੀਬ ਚਾਰ ਵਜੇ ਹੋਈ, ਜਦੋਂ ਉਹ ਪਾਣੀ ਪੀਣ ਲਈ ਉੱਠੀ ਅਤੇ ਪਾਇਆ ਕਿ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਚੋਰੀ ਦਾ ਪਤਾ ਚੱਲਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਪੁਲੀਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਸ਼ੱਕੀਆਂ ਦੀ ਭਾਲ ਵਿੱਚ ਜੁਟੀ ਹੈ।
ਜ਼ਿਕਰਯੋਗ ਹੈ ਕਿ ਰਚਨਾ ਗੁਰਜਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪੇਂਡੂ ਮਾਹੌਲ ਵਿੱਚ ਲਗਜ਼ਰੀ ਲਾਈਫਸਟਾਈਲ, ਮਹਿੰਗੇ ਗਹਿਣਿਆਂ ਅਤੇ ਘਰ ਦੀ ਸਜਾਵਟ ਨਾਲ ਜੁੜੇ ਵੀਡੀਓ ਸਾਂਝੇ ਕਰਨ ਲਈ ਜਾਣੀ ਜਾਂਦੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ।
