German Vlogger ਪੰਜਾਬ ਦੀ ਮਹਿਮਾਨਨਿਵਾਜ਼ੀ ਦਾ ਹੋਇਆ ਮੁਰੀਦ; ਜਾਣੋਂ ਬਾਕੀ ਸੂਬਿਆਂ ਬਾਰੇ ਕੀ ਕਿਹਾ
ਜਰਮਨ ਟ੍ਰੈਵਲ ਵਲੌਗਰ ਕ੍ਰਿਸ਼ਚੀਅਨ ਬੈਟਜ਼ਮੈਨ (Christian Betzmann) ਆਪਣੀ ਭਾਰਤ ਯਾਤਰਾ ਦੇ ਤਜ਼ਰਬਿਆਂ ਦੇ ਅਧਾਰ 'ਤੇ ਭਾਰਤੀ ਸੂਬਿਆਂ ਦੀ ਇੱਕ 'ਬਹੁਤ ਜ਼ਿਆਦਾ ਇਮਾਨਦਾਰ' (brutally honest) ਰੈਂਕਿੰਗ ਸਾਂਝੀ ਕਰਨ ਤੋਂ ਬਾਅਦ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਕੇਰਲ ਤੋਂ ਲੈ...
ਜਰਮਨ ਟ੍ਰੈਵਲ ਵਲੌਗਰ ਕ੍ਰਿਸ਼ਚੀਅਨ ਬੈਟਜ਼ਮੈਨ (Christian Betzmann) ਆਪਣੀ ਭਾਰਤ ਯਾਤਰਾ ਦੇ ਤਜ਼ਰਬਿਆਂ ਦੇ ਅਧਾਰ 'ਤੇ ਭਾਰਤੀ ਸੂਬਿਆਂ ਦੀ ਇੱਕ 'ਬਹੁਤ ਜ਼ਿਆਦਾ ਇਮਾਨਦਾਰ' (brutally honest) ਰੈਂਕਿੰਗ ਸਾਂਝੀ ਕਰਨ ਤੋਂ ਬਾਅਦ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ।
ਕੇਰਲ ਤੋਂ ਲੈ ਕੇ ਰਾਜਸਥਾਨ ਦੇ ਪਕਵਾਨਾਂ ਤੱਕ, ਬੈਟਜ਼ਮੈਨ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਨ੍ਹਾਂ ਥਾਵਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੇ ਉਸ 'ਤੇ ਸਭ ਤੋਂ ਵੱਡਾ ਪ੍ਰਭਾਵ ਛੱਡਿਆ। ਟ੍ਰੈਵਲ ਕ੍ਰਿਏਟਰ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਨਿੱਜੀ ਤਜ਼ਰਬੇ ਦੇ ਅਧਾਰ 'ਤੇ ਹਰੇਕ ਸੂਬੇ ਨੂੰ ਇੱਕ ਸ਼੍ਰੇਣੀ (category) ਦਿੱਤੀ।
ਬੈਟਜ਼ਮੈਨ ਮੁਤਾਬਕ, ਭਾਰਤ ਯਾਤਰਾ ਦੌਰਾਨ ਪੰਜਾਬ ਉਨ੍ਹਾਂ ਨੂੰ "ਸਭ ਤੋਂ ਵਧੀਆ ਧਾਰਮਿਕ ਸਥਾਨ" ਅਤੇ "ਸਭ ਤੋਂ ਵਧੀਆ ਮਹਿਮਾਨਨਿਵਾਜ਼ੀ" ਵਾਲਾ ਸੂਬਾ ਲੱਗਿਆ। ਇਸੇ ਤਰ੍ਹਾਂ ਮੇਘਾਲਿਆ ਵਿੱਚ ਉਨ੍ਹਾਂ ਨੂੰ "ਸਭ ਤੋਂ ਵਧੀਆ ਸਾਹਸ" (best adventures) ਮਿਲਿਆ, ਕੇਰਲ ਦੇ ਲੋਕ ਉਨ੍ਹਾਂ ਨੂੰ "ਸਭ ਤੋਂ ਵਧੀਆ ਲੋਕ" ਲੱਗੇ, ਗੋਆ ਵਿੱਚ "ਸਭ ਤੋਂ ਵਧੀਆ ਭਾਈਚਾਰਾ" (best community) ਦੇਖਣ ਨੂੰ ਮਿਲਿਆ ਅਤੇ ਰਾਜਸਥਾਨ ਵਿੱਚ ਉਨ੍ਹਾਂ ਨੂੰ "ਸਭ ਤੋਂ ਵਧੀਆ ਭੋਜਨ" ਪਰੋਸਿਆ ਗਿਆ।
ਉਸ ਨੇ ਵੀਡੀਓ ਦੇ ਕੈਪਸ਼ਨ (ਵੇਰਵੇ) ਵਿੱਚ ਲਿਖਿਆ, "ਭਾਰਤ ਦੇ 20 ਤੋਂ ਵੱਧ ਸੂਬਿਆਂ ਦੀ ਯਾਤਰਾ ਕਰਨ ਤੋਂ ਬਾਅਦ, ਇਹ ਮੇਰੀ ਇਮਾਨਦਾਰ ਰੈਂਕਿੰਗ ਹੈ! ਹਾਲਾਂਕਿ, ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ ਜਿਨ੍ਹਾਂ ਦਾ ਮੈਂ ਵਾਰ-ਵਾਰ ਜ਼ਿਕਰ ਕਰ ਸਕਦਾ ਹਾਂ।

