DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘ਸਭ ਕੁਝ ਯਾਦ ਰੱਖਿਆ ਜਾਵੇਗਾ...’; ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰੇ Arijit Singh

ਜੰਤਰ-ਮੰਤਰ ’ਤੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ’ਤੇ ਗਾਇਕ ਨੇ ਜ਼ਾਹਰ ਕੀਤਾ ਰੋਸ

  • fb
  • twitter
  • whatsapp
  • whatsapp
Advertisement

ਮਸ਼ਹੂਰ ਪਲੇਅਬੈਕ ਗਾਇਕ ਅਰਿਜੀਤ ਸਿੰਘ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਸਮਰਥਨ ’ਚ ਨਿੱਤਰ ਆਏ ਹਨ। ਉਨ੍ਹਾਂ ਵਿਦਿਆਰਥੀਆਂ ਦੇ ‘ਚਲੋ ਸੰਸਦ’ ਮਾਰਚ ਦੌਰਾਨ ਦਿੱਲੀ ਪੁਲੀਸ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਅਤੇ ਲਾਠੀਚਾਰਜ ਦੀ ਤਿੱਖੀ ਨਿੰਦਾ ਕੀਤੀ ਹੈ।

ਦੱਸਣਯੋਗ ਹੈ ਕਿ ਸੋਮਵਾਰ ਨੂੰ ‘ਨੀਟ’ (NEET) ਪੇਪਰ ਲੀਕ ਮਾਮਲੇ ਅਤੇ ਪ੍ਰੀਖਿਆ ਪ੍ਰਣਾਲੀ ਦੀਆਂ ਗੜਬੜੀਆਂ ਦੇ ਰੋਸ ਵਿੱਚ ਹਜ਼ਾਰਾਂ ਵਿਦਿਆਰਥੀ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਵੱਲ ਮਾਰਚ ਕਰ ਰਹੇ ਸਨ। ਇਸ ਦੌਰਾਨ ਪੁਲੀਸ ਨੇ ਉੱਥੇ ਪਹੁੰਚਣ ਤੋਂ ਰੋਕਣ ਲਈ ਵਿਦਿਆਰਥੀਆਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਪਿਛਲੇ ਮਹੀਨੇ ਦੇ ਅਖ਼ੀਰ ਤੋਂ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਵਿਅੰਗਮਈ ਡਿਜੀਟਲ ਸੰਗਠਨ CJP ਨੇ ਦਿੱਲੀ ਪੁਲੀਸ ’ਤੇ ਬਿਨਾਂ ਵਜ੍ਹਾ ਅੰਨ੍ਹੇਵਾਹ ਤਾਕਤ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਹਨ, ਜਿਸ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।

Advertisement

ਅਰਿਜੀਤ ਸਿੰਘ ਨੇ 'ਐਕਸ' (ਟਵਿੱਟਰ) 'ਤੇ ਇੱਕ ਤੋਂ ਬਾਅਦ ਇੱਕ ਕਈ ਪੋਸਟਾਂ ਸਾਂਝੀਆਂ ਕਰਦਿਆਂ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਈ ਇਸ ਕਾਰਵਾਈ ਵਿਰੁੱਧ ਭਾਰੀ ਰੋਸ ਜ਼ਾਹਰ ਕੀਤਾ। ਉਨ੍ਹਾਂ ਲਿਖਿਆ, “ਯਾਰ ਅਬ ਤੋ ਸਟੂਡੈਂਟਸ ਕੋ ਮਾਰ ਰਹੇ ਹੈਂ ਯਹਾਂ ਆਪ ਲੋਗ... ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ!!?”

Advertisement

ਇੱਕ ਹੋਰ ਪੋਸਟ ਵਿੱਚ ਗਾਇਕ ਨੇ ਲੀਡਰਾਂ ’ਤੇ ਨਿਸ਼ਾਨਾ ਸਾਧਦਿਆਂ ਲਿਖਿਆ, “ਹੈਲੋ ਨੇਤਾ, ਮੰਤਰੀ!! ਕੀ ਚੱਲ ਰਿਹਾ ਹੈ ਭਾਈ!! ਆਪਣੇ ਆਪ ਨੂੰ ਭਗਵਾਨ ਸਮਝ ਲਿਆ ਹੈ ਕੀ?” ਇਸ ਦੇ ਨਾਲ ਹੀ ਉਨ੍ਹਾਂ ਤਾੜਨਾ ਕਰਦਿਆਂ ਲਿਖਿਆ, “ਹਰ ਚੀਜ਼ ਯਾਦ ਰੱਖੀ ਜਾਵੇਗੀ! ਯਾਦ ਰੱਖਣਾ। ਦੁਨੀਆ ਵਿੱਚ ਸਿਰਫ਼ ਤਬਦੀਲੀ ਹੀ ਅਟੱਲ ਹੈ।”

ਜ਼ਿਕਰਯੋਗ ਹੈ ਕਿ ਅਰਿਜੀਤ ਸਿੰਘ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਜਿੱਥੇ ਸ਼ਬਾਨਾ ਆਜ਼ਮੀ ਅਤੇ ਪ੍ਰਕਾਸ਼ ਰਾਜ ਵਰਗੀਆਂ ਹਸਤੀਆਂ ਨੇ ਵਿਦਿਆਰਥੀਆਂ ਦੇ ਮਾਰਚ ਵਿੱਚ ਖ਼ੁਦ ਸ਼ਿਰਕਤ ਕੀਤੀ, ਉੱਥੇ ਹੀ ਅਨੁਰਾਗ ਕਸ਼ਯਪ, ਜ਼ੀਨਤ ਅਮਾਨ, ਕਿਰਨ ਰਾਓ, ਭੂਮੀ ਪੇਡਨੇਕਰ, ਹੁਮਾ ਕੁਰੈਸ਼ੀ ਅਤੇ ਦਿਲਜੀਤ ਦੋਸਾਂਝ ਵਰਗੇ ਕਲਾਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।

Advertisement
×