DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

ਸੋਸ਼ਲ ਮੀਡੀਆ ’ਤੇ ਦਾਅਵਾ: ਕਈ ਸਰਜਰੀਆਂ ਕਰਵਾ ਕੇ ਬਦਲਿਆ ਰੂਪ

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ, ਸੋਸ਼ਲ ਮੀਡੀਆ।
Advertisement

ਸੋਸ਼ਲ ਮੀਡੀਆ ’ਤੇ ਇੱਕ ਅਜੀਬੋ-ਗਰੀਬ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾਪਾਨ ਦੇ ਇੱਕ 26 ਸਾਲਾ ਅਮੀਰ ਨੌਜਵਾਨ ਨੇ ਖ਼ੁਦ ਨੂੰ ਕੁੱਤੇ ਵਰਗਾ ਦਿਖਾਉਣ ਲਈ 2.2 ਅਰਬ ਰੁਪਏ (ਲਗਭਗ 220 ਕਰੋੜ ਰੁਪਏ) ਦੀ ਭਾਰੀ ਰਕਮ ਖ਼ਰਚ ਕਰ ਦਿੱਤੀ ਹੈ। ਵਾਇਰਲ ਪੋਸਟਾਂ ਮੁਤਾਬਕ ‘ਜਾਸੋ’ ਨਾਮ ਦੇ ਇਸ ਨੌਜਵਾਨ ਨੇ ਕਈ ਸਰਜਰੀਆਂ ਕਰਵਾਈਆਂ ਹਨ, ਜਿਸ ਤੋਂ ਬਾਅਦ ਉਸ ਦਾ ਚਿਹਰਾ, ਸਰੀਰ ਅਤੇ ਰਹਿਣ-ਸਹਿਣ ਦਾ ਢੰਗ ਪੂਰੀ ਤਰ੍ਹਾਂ ਕੁੱਤੇ ਵਰਗਾ ਹੋ ਗਿਆ ਹੈ।

ਵਾਇਰਲ ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਨੌਜਵਾਨ ਸਰਜਰੀ ਤੋਂ ਬਾਅਦ ਹੁਣ ਕੁੱਤਿਆਂ ਵਾਂਗ ਚੱਲਣ ਅਤੇ ਜਿਊਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਹ ਪੂਰੀ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ 'ਤੇ ਅਧਾਰਿਤ ਹੈ।

Advertisement

ਦੂਜੇ ਪਾਸੇ, ਕਈ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੋਈ ਸਰਜਰੀ ਨਹੀਂ, ਸਗੋਂ ਇੱਕ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਕੁੱਤੇ ਦਾ Costume (ਪੋਸ਼ਾਕ) ਹੈ, ਜਿਸ ਦੀ ਕੀਮਤ ਲਗਭਗ 20 ਲੱਖ ਜਾਪਾਨੀ ਯੇਨ ਹੈ। ਭਾਰਤੀ ਕਰੰਸੀ ਅਨੁਸਾਰ ਇਹ ਰਕਮ ਲਗਭਗ 11 ਤੋਂ 12 ਲੱਖ ਰੁਪਏ ਬਣਦੀ ਹੈ।

Advertisement

‘ਪੰਜਾਬੀ ਟ੍ਰਿਬਿਊਨ’ ਇਸ ਵਾਇਰਲ ਵੀਡੀਓ ਜਾਂ ਇਸ ਵਿੱਚ ਕੀਤੇ ਗਏ ਦਾਅਵਿਆਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ। ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਅਸਲ ਵੀਡੀਓ ਕਦੋਂ ਸ਼ੂਟ ਕੀਤੀ ਗਈ ਸੀ।

Advertisement
×