DIG ਭੁੱਲਰ ਮਾਮਲਾ: ਆਪ’ ਦੇ ਜ਼ਿਲ੍ਹਾ ਪ੍ਰਧਾਨ ਦੇ ਦਫ਼ਤਰ ’ਚ ED ਵਲੋਂ ਮਾਛੀਵਾੜਾ ਵਿਖੇ ਛਾਪੇਮਾਰੀ
ਰਿਸ਼ਵਤ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਵਿਚ ਅੱਜ ਈਡੀ ਦੀ ਐਂਟਰੀ ਹੋ ਗਈ ਹੈ ਜਿਸ ਸਬੰਧੀ ਟੀਮ ਵੱਲੋਂ ਅੱਜ ਤੜਕੇ ਮਾਛੀਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਬੀਸੀ ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ...
ਰਿਸ਼ਵਤ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਵਿਚ ਅੱਜ ਈਡੀ ਦੀ ਐਂਟਰੀ ਹੋ ਗਈ ਹੈ ਜਿਸ ਸਬੰਧੀ ਟੀਮ ਵੱਲੋਂ ਅੱਜ ਤੜਕੇ ਮਾਛੀਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਬੀਸੀ ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਰਾਠੌਰ ਦੇ ਦਫ਼ਤਰ ਵਿਖੇ ਛਾਪੇਮਾਰੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵਿਭਾਗ ਦੀ ਟੀਮ 3 ਗੱਡੀਆਂ ’ਚ ਸਵਾਰ ਹੋ ਕੇ ਸਵੇਰੇ 7 ਵਜੇ ਭੁਪਿੰਦਰ ਸਿੰਘ ਦੇ ਮਾਛੀਵਾੜਾ ਵਿਖੇ ਸਥਿਤ ਦਫ਼ਤਰ ਪੁੱਜੀ।
ਟੀਮ ਵਲੋਂ ਉੱਥੇ ਪੁੱਛਗਿੱਛ ਕੀਤੀ ਗਈ ਅਤੇ ਭੁਪਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਗਿਆ। ਭੁਪਿੰਦਰ ਸਿਘ ਤੁਰੰਤ ਈਡੀ ਵਿਭਾਗ ਕੋਲ ਪਹੁੰਚ ਗਏ ਅਤੇ ਜਾਂਚ ਵਿਚ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਈਡੀ ਵਿਭਾਗ ਦੀਆਂ ਟੀਮਾਂ ਭੁਪਿੰਦਰ ਸਿੰਘ ਕੋਲ ਪੁੱਛਗਿੱਛ ਕਰ ਰਹੀਆਂ ਹਨ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਉਨ੍ਹਾਂ ਨਾਲ ਪ੍ਰਾਪਰਟੀ ਸਬੰਧੀ ਕੀ ਸਬੰਧ ਹਨ। ਪੂਰੇ ਵੇਰਵੇ ਤਾਂ ਅਜੇ ਨਹੀਂ ਮਿਲ ਸਕੇ ਕਿਉਂਕਿ 4 ਘੰਟੇ ਤੋਂ ਵੱਧ ਸਮਾਂ ਹੋ ਗਿਆ, ਟੀਮਾਂ ਵਲੋਂ ਪੁੱਛਗਿੱਛ ਜਾਰੀ ਹੈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਭਾਗ ਦੀਆਂ ਟੀਮਾਂ ਵਲੋਂ ਹਲਕਾ ਸਾਹਨੇਵਾਲ ਵਿਖੇ ਪੈਂਦੇ ਪਿੰਡ ਬੌਂਕੜਾਂ ’ਚ ਇੱਕ ਵਿਅਕਤੀ ਦੇ ਘਰ ਅਤੇ ਮਾਛੀਵਾੜਾ ਵਿਖੇ ਇੱਕ ਵਿਅਕਤੀ ਰੇਸ਼ਮ ਵਲੋਂ ਡੀਆਈਜੀ ਨਾਲ ਪ੍ਰਾਪਰਟੀ ਦਾ ਲੈਣ-ਦੇਣ ਕੀਤਾ ਗਿਆ ਸੀ ਜਿਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਮਾਮਲੇ ਚ ਈਡੀ ਦੀ ਇੱਕ ਟੀਮ ਨਾਭਾ ਨਿਵਾਸੀ ਕ੍ਰਿਸ਼ਨੂੰ ਦੇ ਘਰ ਵੀ ਸਵੇਰੇ 4 ਬਜੇ ਤੋਂ ਪੜਤਾਲ ਵਿੱਚ ਜੁਟੀ ਹੋਈ ਹੈ। ਡੀ ਆਈ ਜੀ ਭੁੱਲਰ ਦੇ ਰਿਸ਼ਵਤ ਦੇ ਮਾਮਲੇ ਵਿੱਚ ਨੌਜਵਾਨ ਕ੍ਰਿਸ਼ਨੂੰ ਦਾ ਨਾਮ ਕਥਿਤ ਤੌਰ ਤੇ ਇੱਕ ਦਲਾਲ ਵਜੋਂ ਸਾਹਮਣੇ ਆਇਆ ਸੀ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸੋਸ਼ਲ ਮੀਡੀਆ ਇੰਚਾਰਜ ਰਿਹਾ ਕ੍ਰਿਸ਼ਨੂੰ ਬਹੁਤ ਹੀ ਸਧਾਰਨ ਪਰਿਵਾਰ ਨਾਲ ਸਬੰਧਤ ਹੈ। ਹਾਲਾਂਕਿ ਉਸਨੇ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਉੱਪਰ ਨਵਜੋਤ ਸਿੱਧੂ ਦੇ ਪਰਿਵਾਰ ਤੋਂ ਇਲਾਵਾ ਸੀਨੀਅਰ ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਹਨ। ਕ੍ਰਿਸ਼ਨੂੰ ਨੈਸ਼ਨਲ ਪੱਧਰ ਦਾ ਹਾਕੀ ਦਾ ਖਿਡਾਰੀ ਵੀ ਰਿਹਾ ਹੈ।

