DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ਿਲਮ ‘Ghooskhor Pandat’ ’ਤੇ ਵਧਿਆ ਵਿਵਾਦ: ਨੀਰਜ ਪਾਂਡੇ ਨੇ ਪ੍ਰਚਾਰ ਸਮੱਗਰੀ ਲਈ ਵਾਪਸ

ਮਨੋਜ ਬਾਜਪਾਈ ਦੀ ਆਉਣ ਵਾਲੀ ਫ਼ਿਲਮ ‘ਘੁਸਖ਼ੋਰ ਪੰਡਤ’ (Ghooskhor Pandat) ਆਪਣੇ ਸਿਰਲੇਖ ਕਾਰਨ ਵੱਡੇ ਵਿਵਾਦਾਂ ਵਿੱਚ ਘਿਰ ਗਈ ਹੈ। ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਇਸ ਫ਼ਿਲਮ ਦੇ ਨਾਮ ਨੂੰ ‘ਜਾਤੀਵਾਦੀ’ ਅਤੇ ਇੱਕ ਖ਼ਾਸ ਭਾਈਚਾਰੇ ਦਾ ਅਪਮਾਨ ਦੱਸਿਆ ਜਾ ਰਿਹਾ...

  • fb
  • twitter
  • whatsapp
  • whatsapp
featured-img featured-img
Photo: X
Advertisement

ਮਨੋਜ ਬਾਜਪਾਈ ਦੀ ਆਉਣ ਵਾਲੀ ਫ਼ਿਲਮ ‘ਘੁਸਖ਼ੋਰ ਪੰਡਤ’ (Ghooskhor Pandat) ਆਪਣੇ ਸਿਰਲੇਖ ਕਾਰਨ ਵੱਡੇ ਵਿਵਾਦਾਂ ਵਿੱਚ ਘਿਰ ਗਈ ਹੈ। ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਇਸ ਫ਼ਿਲਮ ਦੇ ਨਾਮ ਨੂੰ ‘ਜਾਤੀਵਾਦੀ’ ਅਤੇ ਇੱਕ ਖ਼ਾਸ ਭਾਈਚਾਰੇ ਦਾ ਅਪਮਾਨ ਦੱਸਿਆ ਜਾ ਰਿਹਾ ਹੈ। ਵਿਵਾਦ ਵਧਦਾ ਦੇਖ ਨਿਰਦੇਸ਼ਕ ਨੀਰਜ ਪਾਂਡੇ ਅਤੇ ਮੁੱਖ ਅਦਾਕਾਰ ਮਨੋਜ ਬਾਜਪਾਈ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਫ਼ਿਲਮ ਦੀ ਸਾਰੀ ਪ੍ਰਚਾਰ ਸਮੱਗਰੀ ਅਤੇ ਟੀਜ਼ਰ ਇੰਟਰਨੈੱਟ ਤੋਂ ਹਟਾ ਲਏ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਫ਼ਿਲਮ ਦੇ ਨਿਰਦੇਸ਼ਕ ਖ਼ਿਲਾਫ਼ ਸਮਾਜਿਕ ਨਫ਼ਰਤ ਫੈਲਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਐਫ.ਆਈ.ਆਰ. (FIR) ਵੀ ਦਰਜ ਕੀਤੀ ਗਈ ਹੈ।

Advertisement

ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਨੂੰ ਬ੍ਰਾਹਮਣ ਸਮਾਜ ਦਾ ਅਪਮਾਨ ਦੱਸਦਿਆਂ ਕੇਂਦਰ ਸਰਕਾਰ ਤੋਂ ਫ਼ਿਲਮ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਵਿਸ਼ਵ ਹਿੰਦੂ ਪਰਿਸ਼ਦ (VHP) ਨੇ ਵੀ ਚੇਤਾਵਨੀ ਦਿੱਤੀ ਹੈ ਕਿ ਸਮਾਜ ਦੇ ਸਤਿਕਾਰਯੋਗ ਵਰਗਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕੀਤਾ ਜਾਵੇ। ਹਾਲਾਂਕਿ, ਨੀਰਜ ਪਾਂਡੇ ਨੇ ਸਫ਼ਾਈ ਦਿੰਦਿਆਂ ਕਿਹਾ ਕਿ ‘ਪੰਡਤ’ ਸ਼ਬਦ ਸਿਰਫ਼ ਇੱਕ ਕਾਲਪਨਿਕ ਕਿਰਦਾਰ ਲਈ ਵਰਤਿਆ ਗਿਆ ਸੀ ਅਤੇ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।

Advertisement

ਮਨੋਜ ਬਾਜਪਾਈ ਨੇ ਵੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕਿਹਾ ਕਿ ਫ਼ਿਲਮ ਇੱਕ ਨੁਕਸਦਾਰ ਵਿਅਕਤੀ ਦੀ ਕਹਾਣੀ ਹੈ, ਨਾ ਕਿ ਕਿਸੇ ਭਾਈਚਾਰੇ ’ਤੇ ਟਿੱਪਣੀ।

Advertisement
×