DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਹਿੰਦੂਤਵ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਕਾਮੇਡੀਅਨ Kunal Kamra ਨੇ ਬੈਂਗਲੁਰੂ ’ਚ ਰੱਦ ਕੀਤੇ ਆਪਣੇ ਸ਼ੋਅ

ਸ਼ਰਧਾ ਅਤੇ ਕਾਨੂੰਨ-ਵਿਵਸਥਾ ਦਾ ਹਵਾਲਾ ਦੇ ਕੇ ਪੁਲੀਸ ਕੋਲ ਪਹੁੰਚੇ ਸਨ ਵਿਰੋਧ ਕਰਨ ਵਾਲੇ

  • fb
  • twitter
  • whatsapp
  • whatsapp
featured-img featured-img
ਕਾਮੇਡੀਅਨ Kunal Kamra
Advertisement

ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਨੇ ਹਿੰਦੂਤਵ ਸੰਗਠਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਬੈਂਗਲੁਰੂ ਦੇ ਵਾਈਟਫ਼ੀਲਡ (Whitefield) ਵਿੱਚ ਹੋਣ ਵਾਲੇ ਆਪਣੇ ਨਿਰਧਾਰਿਤ ਸ਼ੋਅ ਰੱਦ ਕਰ ਦਿੱਤੇ ਹਨ। ਪੁਲੀਸ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਾਮਰਾ ਐਤਵਾਰ ਨੂੰ ਖ਼ੁਦ ਵਾਈਟਫ਼ੀਲਡ ਪੁਲੀਸ ਥਾਣੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਉਹ ਵਿਰੋਧ ਦੇ ਮੱਦੇਨਜ਼ਰ ਇੱਥੇ ਆਪਣੇ ਸ਼ੋਅ ਨਹੀਂ ਕਰਨਗੇ।

ਇਹ ਘਟਨਾਕ੍ਰਮ “ਹਿੰਦੂ ਰਾਸ਼ਟਰ ਸਮਨਵੈ ਸਮਿਤੀ” ਵੱਲੋਂ ਬੈਂਗਲੁਰੂ ਪੁਲੀਸ ਨੂੰ ਦਿੱਤੀ ਗਈ ਇੱਕ ਦਰਖ਼ਾਸਤ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ 3 ਅਗਸਤ ਨੂੰ ਵਾਈਟਫ਼ੀਲਡ ਦੇ ‘ਉਰੂ’ (URU) ਵਿਖੇ ਹੋਣ ਵਾਲੇ ਕਾਮਰਾ ਦੇ ਸ਼ੋਅ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਸੰਗਠਨ ਦਾ ਦੋਸ਼ ਸੀ ਕਿ ਕਾਮਰਾ ਨੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਹੈ, ਜਿਸ ਨਾਲ ਧਾਰਮਿਕ ਭਾਵਨਾਵਾਂ ਠੇਸ ਪਹੁੰਚ ਸਕਦੀਆਂ ਹਨ ਅਤੇ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।

Advertisement

ਦੂਜੇ ਪਾਸੇ, ਕੁਨਾਲ ਕਾਮਰਾ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ (X) ’ਤੇ ਇੱਕ ਪੋਸਟ ਪਾ ਕੇ ਦੱਸਿਆ ਕਿ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਵਾਲੇ ਉਸ ਦੇ ਸ਼ੋਅ ਹੁਣ ਕੋਰਮੰਗਲਾ (Koramangala) ਦੇ ਇੱਕ ਨਵੇਂ ਸਥਾਨ ’ਤੇ ਸ਼ਿਫ਼ਟ ਕਰ ਦਿੱਤੇ ਗਏ ਹਨ।

Advertisement

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ BookMyShow ਪਲੇਟਫ਼ਾਰਮ ਰਾਹੀਂ ਵਾਈਟਫ਼ੀਲਡ ਸ਼ੋਅ ਲਈ ਟਿਕਟਾਂ ਖ਼ਰੀਦਣ ਵਾਲੇ ਲੋਕਾਂ ਦੇ ਪੈਸੇ ਵਾਪਸ (Refund) ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ੰਸਕਾਂ ਨੂੰ ਕੋਰਮੰਗਲਾ ਵਾਲੇ ਸ਼ੋਅ ਲਈ ਦੁਬਾਰਾ ਟਿਕਟਾਂ ਬੁੱਕ ਕਰਨ ਦੀ ਅਪੀਲ ਕੀਤੀ ਹੈ।

Advertisement
×