DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Click, Order and Die: 17 ਸਾਲਾ ਨਾਬਾਲਗ ਨੇ (Meesho) ਤੋਂ ਜ਼ਹਿਰ ਮੰਗਵਾ ਕੇ ਕੀਤੀ ਖੁਦਕੁਸ਼ੀ

ਮਹੀਨਿਆਂ ਬਾਅਦ ਕੰਪਨੀ ਖਿਲਾਫ਼ ਮਾਮਲਾ ਦਰਜ: ਬੈਨ ਹੋਏ ‘ਸਲਫਾਸ’ ਦੀ ਹੋਮ ਡਿਲੀਵਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਮੋਬਾਈਲ ’ਤੇ ਕੁਝ ਕਲਿੱਕ, ਘਰ ਦੇ ਦਰਵਾਜ਼ੇ ’ਤੇ ਪਾਬੰਦੀਸ਼ੁਦਾ ਜ਼ਹਿਰ ਦੀ ਡਿਲੀਵਰੀ ਅਤੇ ਬਿਨਾਂ ਕਿਸੇ ਪੁੱਛਗਿੱਛ ਦੇ ਖਰੀਦਦਾਰੀ, ਇਸੇ ਆਸਾਨ ਤਰੀਕੇ ਨਾਲ ਗੁਰੂਗ੍ਰਾਮ ਦੇ ਟਿਕਲੀ ਪਿੰਡ ਦੇ 17 ਸਾਲਾ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੀ ਜਾਨ ਲੈ ਲਈ। ਮਾਸੂਮ ਨੇ ਈ-ਕੋਮਰਸ ਪਲੇਟਫਾਰਮ ਮੀਸ਼ੋ (Meesho) ਤੋਂ ਬੈਨ ਕੀਤੇ ਕੀਟਨਾਸ਼ਕ ‘ਸਲਫਾਸ’ ਨੂੰ ਉਵੇਂ ਹੀ ਮੰਗਵਾਇਆ ਜਿਵੇਂ ਕੋਈ ਫੋਨ ਦਾ ਕਵਰ ਮੰਗਵਾਉਂਦਾ ਹੈ। 28 ਅਪਰੈਲ ਨੂੰ ਉਸ ਨੇ ਇਹ ਖਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।

ਘਟਨਾ ਦੇ ਲਗਭਗ ਚਾਰ ਮਹੀਨਿਆਂ ਬਾਅਦ, ਬਾਦਸ਼ਾਹਪੁਰ ਪੁਲੀਸ ਨੇ ਆਖਰਕਾਰ ਮੀਸ਼ੋ ਅਤੇ ਗੁਜਰਾਤ ਦੇ ਇੱਕ ਵਿਕਰੇਤਾ ਵਿਰੁੱਧ ਐਫ.ਆਈ.ਆਰ. (FIR) ਦਰਜ ਕੀਤੀ ਹੈ। ਇਹ ਕਾਰਵਾਈ ਮੌਤ ਲਈ ਨਹੀਂ, ਸਗੋਂ ਉਸ ਲਾਪਰਵਾਹੀ ਲਈ ਕੀਤੀ ਗਈ ਹੈ ਜਿਸ ਨੇ ਇਸ ਨੂੰ ਸੰਭਵ ਬਣਾਇਆ, ਇੱਕ ਨਾਬਾਲਗ ਨੂੰ ਬਿਨਾਂ ਕਿਸੇ ਜਾਂਚ-ਪੜਤਾਲ ਦੇ ਔਨਲਾਈਨ ਖ਼ਤਰਨਾਕ ਅਤੇ ਪਾਬੰਦੀਸ਼ੁਦਾ ਜ਼ਹਿਰ ਵੇਚਣਾ।

Advertisement

ਮ੍ਰਿਤਕ ਨਾਬਾਲਗ ਨੇ ਹਾਲ ਹੀ ਵਿੱਚ ਆਪਣੀਆਂ ਬੋਰਡ ਪ੍ਰੀਖਿਆਵਾਂ ਦਿੱਤੀਆਂ ਸਨ। ਉਸ ਦੀ ਮਾਂ ਅਨੁਰਾਧਾ ਮਹਿਰਾ ਨੂੰ ਆਪਣੇ ਪੁੱਤ ਦੀ ਮੌਤ ਦੇ ਕਾਰਨਾਂ ਦਾ ਪਤਾ ਤਦ ਲੱਗਿਆ ਜਦੋਂ ਉਸ ਨੇ ਬੱਚੇ ਦਾ ਫੋਨ ਚੈੱਕ ਕੀਤਾ ਅਤੇ ਉਸ ਦੀ ਆਰਡਰ ਹਿਸਟਰੀ ਦੇਖੀ। ਕੁੜੀ ਨੇ 28 ਅਪਰੈਲ ਨੂੰ ਜ਼ਹਿਰ ਖਾਣ ਤੋਂ ਦੋ ਹਫ਼ਤੇ ਪਹਿਲਾਂ, 11 ਅਪਰੈਲ ਨੂੰ ਮੀਸ਼ੋ ਐਪ ਰਾਹੀਂ ਸੂਰਤ ਸਥਿਤ ਫਰਮ ‘ਪਰਮਾਰ ਪੰਕਜ ਭਾਈ ਐਵਰਗ੍ਰੀਨ ਐਗਰੋ ਐਂਡ ਗਾਰਡਨਿੰਗ ਮਾਲ’ ਤੋਂ ਇਹ ਖਰੀਦਿਆ ਸੀ।

Advertisement

ਇੱਕ ਪੀੜਤ ਮਾਂ ਦੀ ਆਪਣੀ ਜਾਂਚ ਅਤੇ ਅਦਾਲਤੀ ਆਦੇਸ਼ ਤੋਂ ਬਾਅਦ ਹੀ ਘਟਨਾ ਦੇ ਚਾਰ ਮਹੀਨਿਆਂ ਬਾਅਦ ਪੁਲੀਸ ਨੇ ਪਲੇਟਫਾਰਮ ਅਤੇ ਵਿਕਰੇਤਾ ਖਿਲਾਫ਼ ਮਾਮਲਾ ਦਰਜ ਕੀਤਾ। ਮਾਮਲਾ ਸ਼ੁਰੂ ਵਿੱਚ 28 ਅਪਰੈਲ ਨੂੰ ਪਿਤਾ ਸਤੀਸ਼ ਦੀ ਸ਼ਿਕਾਇਤ ’ਤੇ ਬੀ.ਐਨ.ਐਸ.ਐਸ. ਦੀ ਧਾਰਾ 194 ਤਹਿਤ ਦਰਜ ਕੀਤਾ ਗਿਆ ਸੀ। ਪਰ ਮਾਂ ਅਨੁਰਾਧਾ ਦੀ ਅਦਾਲਤ ’ਚ ਪਾਈ ਪਟੀਸ਼ਨ ਨੇ ਫੋਨ ਅਤੇ ਬਿਲਿੰਗ ਰਿਕਾਰਡਾਂ ਦੀ ਡੂੰਘੀ ਜਾਂਚ ਲਈ ਮਜਬੂਰ ਕੀਤਾ, ਜਿਸ ਨਾਲ ਮੀਸ਼ੋ ਆਰਡਰ ਤੋਂ ਲੈ ਕੇ ਮੌਤ ਤੱਕ ਦਾ ਸਿੱਧਾ ਲਿੰਕ ਸਥਾਪਿਤ ਹੋਇਆ। ਪੁਲੀਸ ਦਾ ਕਹਿਣਾ ਹੈ ਕਿ ਹੁਣ ਮੀਸ਼ੋ ਅਤੇ ਵਿਕਰੇਤਾ ਫਰਮ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਦਕਿ ਮੀਸ਼ੋ ਵੱਲੋਂ ਅਜੇ ਤੱਕ ਇਸ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

Advertisement
×