Cinema ਦੀ ਐਂਟਰੀ ਸ਼ਾਨਦਾਰ, ਪਰ ਐਗਜ਼ਿਟ ਸੁੰਨਸਾਨ ! ਸਮਝੋ ਥੀਏਟਰ ਮਾਲਕਾਂ ਦੀ ਗੁਪਤ ਚਾਲ !
ਅਸੀਂ ਸਿਨੇਮਾਘਰ ਯਾਨੀ ਮੂਵੀ ਥੀਏਟਰ ਵਿੱਚ ਐਂਟਰੀ ਕਰਦੇ ਹਾਂ ਤਾਂ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ! ਚਮਕਦੀਆਂ ਲਾਈਟਾਂ, ਪੌਪਕਾਰਨ ਦੀ ਖੁਸ਼ਬੂ, ਵੱਡੇ-ਵੱਡੇ ਪੋਸਟਰ, ਪਰ ਜਿਵੇਂ ਹੀ ਫਿਲਮ ਖਤਮ ਹੁੰਦੀ ਹੈ ਤੇ ਅਸੀਂ ਬਾਹਰ ਨਿਕਲਦੇ ਹਾਂ ਤਾਂ EXIT ਗੇਟ ਇੰਨਾ ਸੁੰਨਸਾਨ ਕਿਉਂ...
ਅਸੀਂ ਸਿਨੇਮਾਘਰ ਯਾਨੀ ਮੂਵੀ ਥੀਏਟਰ ਵਿੱਚ ਐਂਟਰੀ ਕਰਦੇ ਹਾਂ ਤਾਂ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ! ਚਮਕਦੀਆਂ ਲਾਈਟਾਂ, ਪੌਪਕਾਰਨ ਦੀ ਖੁਸ਼ਬੂ, ਵੱਡੇ-ਵੱਡੇ ਪੋਸਟਰ, ਪਰ ਜਿਵੇਂ ਹੀ ਫਿਲਮ ਖਤਮ ਹੁੰਦੀ ਹੈ ਤੇ ਅਸੀਂ ਬਾਹਰ ਨਿਕਲਦੇ ਹਾਂ ਤਾਂ EXIT ਗੇਟ ਇੰਨਾ ਸੁੰਨਸਾਨ ਕਿਉਂ ਹੁੰਦਾ ਹੈ ? ਨਾ ਕੋਈ ਲਾਈਟ, ਨਾ ਸੈਲਫੀ ਪੁਆਇੰਟ, ਬੱਸ ਇੱਕ ਚੁੱਪ-ਚਾਪ ਨਿਕਲਦੀ ਭੀੜ! ਕੀ ਤੁਸੀਂ ਕਦੇ ਸੋਚਿਆ ਹੈ ਕਿ ਫਿਲਮ ਦੇਖਣ ਦਾ ਉਹ ਸਾਰਾ ਜਾਦੂ ਬਾਹਰ ਨਿਕਲਦੇ ਹੀ ਕਿੱਥੇ ਗਾਇਬ ਹੋ ਜਾਂਦਾ ਹੈ?
ਤੁਹਾਨੂੰ ਲੱਗਦਾ ਹੋਵੇਗਾ ਕਿ ਸ਼ਾਇਦ ਉਹ ਬਾਹਰਲੇ ਪਾਸੇ ਸਜਾਵਟ ਕਰਨਾ ਭੁੱਲ ਗਏ ਪਰ ਇਹ ਥੀਏਟਰ ਮਾਲਕਾਂ ਦਾ ਇੱਕ ਬਹੁਤ ਵੱਡਾ ਲੁਕਿਆ ਹੋਇਆ ਬਿਜ਼ਨਸ ਮਾਈਂਡਸੈੱਟ ਹੈ। ਅਸਲ ਵਿੱਚ, ਜਿਹੜਾ ਵੀ ਬੰਦਾ ਟਿਕਟ ਖਰੀਦਦਾ ਹੈ, ਉਹ ਥੀਏਟਰ ਲਈ ਇੱਕ 'ਇਨਵੈਂਟਰੀ' (Inventory) ਹੈ। ਜਿੰਨੀ ਜਲਦੀ ਤੁਸੀਂ ਬਾਹਰ ਨਿਕਲੋਗੇ, ਥੀਏਟਰ ਵਾਲਿਆਂ ਨੂੰ ਓਨਾ ਹੀ ਜ਼ਿਆਦਾ ਮੁਨਾਫਾ ਹੋਵੇਗਾ!"
ਕਲਪਨਾ ਕਰੋ, ਜੇਕਰ EXIT ਗੇਟ ਵੀ ਐਂਟਰੀ ਵਾਂਗ ਸ਼ਾਨਦਾਰ ਹੁੰਦਾ, ਤਾਂ ਤੁਸੀਂ ਉੱਥੇ ਖੜ੍ਹੇ ਹੋ ਕੇ ਫੋਟੋਆਂ ਖਿੱਚਦੇ, ਦੋਸਤਾਂ ਨਾਲ ਫਿਲਮ ਦੀਆਂ ਗੱਲਾਂ ਕਰਦੇ। ਜਿਸ ਕਾਰਨ ਉੱਥੇ ਬਹੁਤ ਵੱਡੀ ਭੀੜ ਜਮ੍ਹਾਂ ਹੋ ਜਾਂਦੀ। ਇਸ ਨਾਲ ਅਗਲਾ ਸ਼ੋਅ ਲੇਟ ਹੋ ਸਕਦਾ ਹੈ, ਜੋ ਕਿ ਥੀਏਟਰ ਮਾਲਕ ਕਦੇ ਨਹੀਂ ਚਾਹੁੰਦੇ।
ਇਸ ਦੇ ਕਈ ਹੋਰ ਕਾਰਨ ਵੀ ਹਨ ਜਿਨ੍ਹਾਂ ਵਿੱਚੋਂ ਪਹਿਲਾ ਹੈ ਸੁਰੱਖਿਆ ਯਾਨੀ (Safety): ਐਗਜ਼ਿਟ ਗੇਟ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਕਿਸੇ ਵੀ ਐਮਰਜੈਂਸੀ ਵੇਲੇ ਲੋਕ ਬਿਨਾਂ ਰੁਕਾਵਟ ਦੇ ਤੁਰੰਤ ਬਾਹਰ ਨਿਕਲ ਸਕਣ।
ਦੂਜਾ ਕਾਰਨ- ਵਧੇਰੇ ਕਮਾਈ (More Shows = More Money): ਜਿੰਨੀ ਜਲਦੀ ਤੁਸੀਂ ਹਾਲ ਖਾਲੀ ਕਰੋਗੇ, ਓਨੀ ਹੀ ਜਲਦੀ ਸਫਾਈ ਹੋਵੇਗੀ ਅਤੇ ਅਗਲਾ ਸ਼ੋਅ ਸ਼ੁਰੂ ਹੋਵੇਗਾ। ਜਿੰਨੇ ਜ਼ਿਆਦਾ ਸ਼ੋਅ, ਉੱਨੀ ਜ਼ਿਆਦਾ ਕਮਾਈ!
ਤੀਜਾ ਕਾਰਨ ਹੈ No Business Return: ਯਾਨੀ ਬਾਹਰ ਜਾਣ ਵਾਲੇ ਰਸਤੇ 'ਤੇ ਕੋਈ ਪੌਪਕਾਰਨ ਨਹੀਂ ਵਿਕਦਾ, ਕੋਈ ਇਸ਼ਤਿਹਾਰ ਕੰਮ ਨਹੀਂ ਕਰਦਾ ਕਿਉਂਕਿ ਲੋਕ ਫੋਨਾਂ 'ਚ ਰੁੱਝੇ ਹੁੰਦੇ ਹਨ। ਤਾਂ ਫਿਰ ਮਾਲਕ ਉੱਥੇ ਫਾਲਤੂ ਪੈਸਾ ਕਿਉਂ ਖਰਚ ਕਰਨਗੇ ਜਿੱਥੋਂ ਕੋਈ ਕਮਾਈ ਹੀ ਨਹੀਂ ਹੋਣੀ।
ਇਸ ਤੋਂ ਇਲਾਵਾ, ਉਹ ਚਾਹੁੰਦੇ ਹਨ ਕਿ ਫਿਲਮ ਦਾ ਸਾਰਾ ਜਾਦੂ ਸਿਰਫ਼ ਉਸ ਵੱਡੀ ਸਕ੍ਰੀਨ 'ਤੇ ਹੀ ਰਹੇ। ਇਸ ਤੋਂ ਸਪੱਸ਼ਟ ਹੈ ਮਨੋਰੰਜਨ ਦੀ ਦੁਨੀਆ ਵਿੱਚ ਹਰ ਚੀਜ਼ ਮਨੋਰੰਜਨ ਲਈ ਨਹੀਂ, ਬਲਕਿ ਕਾਰੋਬਾਰ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ। ਅਗਲੀ ਵਾਰ ਜਦੋਂ ਤੁਸੀਂ ਫਿਲਮ ਦੇਖ ਕੇ ਬਾਹਰ ਨਿਕਲੋ ਅਤੇ ਉਹ ਰਸਤਾ ਬੋਰਿੰਗ ਲੱਗੇ ਤਾਂ ਸਮਝ ਜਾਣਾ ਕਿ ਇਹ ਕੋਈ ਗਲਤੀ ਨਹੀਂ, ਥੀਏਟਰ ਵਾਲਿਆਂ ਦੀ ਇੱਕ ਬਹੁਤ ਵੱਡੀ ਚਾਲ ਹੈ।
