DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

China News : 'ਤੁਸੀਂ ਮੇਰੀ ਦਿਲ ਦੀ ਧੜਕਣ ਵਧਾ ਰਹੇ ਹੋ': ਬਜ਼ੁਰਗ ਔਰਤ ਨੂੰ ਡਰਾਉਣ 'ਤੇ Robot 'ਗ੍ਰਿਫ਼ਤਾਰ'

ਪ੍ਰਚਾਰ ਅਤੇ ਵਿਦਿਅਕ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ ਯੂਨੀਟ੍ਰੀ ਜੀ1 (Unitree G1) ਰੋਬੋਟ

  • fb
  • twitter
  • whatsapp
  • whatsapp
featured-img featured-img
@CyberRobooo/X
Advertisement

China News :  ਚੀਨ ਦੇ ਮਕਾਊ ਵਿੱਚ ਇੱਕ 70 ਸਾਲਾਂ ਔਰਤ ਨੂੰ ਕਥਿਤ ਤੌਰ 'ਤੇ ਡਰਾਉਣ ਤੋਂ ਬਾਅਦ ਇੱਕ ਰੋਬੋਟ ਨੂੰ 'ਗ੍ਰਿਫ਼ਤਾਰ' ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬਤ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ।

ਸਾਊਥ ਚਾਈਨਾ ਮਾਰਨਿੰਗ ਪੋਸਟ (SCMP) ਦੇ ਅਨੁਸਾਰ, ਉਹ ਔਰਤ ਪਿਛਲੇ ਵੀਰਵਾਰ ਨੂੰ ਪਾਟਨੇ ਵਿੱਚ ਲੋਕ ਯੇਂਗ ਫਾ ਯੂਏਨ ਰਿਹਾਇਸ਼ੀ ਕੰਪਲੈਕਸ (Lok Yeung Fa Yuen residential complex) ਦੇ ਨੇੜੇ ਪੈਦਲ ਜਾ ਰਹੀ ਸੀ ਜਦੋਂ ਯੂਨੀਟ੍ਰੀ ਜੀ1 (Unitree G1) ਮਾਡਲ ਦਾ ਰੋਬੋਟ ਅਚਾਨਕ ਉਸ ਦੇ ਪਿੱਛੇ ਰੁਕ ਗਿਆ।

Advertisement

ਰੋਬੇਟ ਨੂੰ ਦੇਖ ਕੇ ਮਹਿਲਾ ਘਬਰਾ ਗਈ ਅਤੇ ਉਸ 'ਤੇ ਚੀਕਣ ਲੱਗੀ। ਉਸਨੇ ਕੈਂਟੋਨੀਜ਼ ਭਾਸ਼ਾ ਵਿੱਚ ਕਿਹਾ, "ਤੁਸੀਂ ਮੇਰੀ ਦਿਲ ਦੀ ਧੜਕਣ ਵਧਾ ਰਹੇ ਹੋ। ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਪਰ ਤੁਸੀਂ ਇਹ ਹੰਗਾਮਾ ਖੜ੍ਹਾ ਕਰਨਾ ਚਾਹੁੰਦੇ ਹੋ? ਤੁਸੀਂ ਪਾਗਲ ਹੋ।"

Advertisement

ਭਾਵੇਂ ਔਰਤ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਹੋਇਆ ਸੀ, ਫਿਰ ਵੀ ਉਸ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।

ਅਖੀਰ ਵਿੱਚ ਦੋ ਅਧਿਕਾਰੀਆਂ ਨੇ ਦਖਲ ਦਿੱਤਾ ਅਤੇ ਰੋਬੋਟ ਨੂੰ ਉੱਥੋਂ ਲੈ ਗਏ। ਉਨ੍ਹਾਂ ਨੇ ਰੋਬੋਟ ਦੇ ਆਪਰੇਟਰ ਇੱਕ 50 ਸਾਲਾਂ ਵਿਅਕਤੀ ਨੂੰ ਚੇਤਾਵਨੀ ਵੀ ਦਿੱਤੀ ਅਤੇ ਉਸ ਨੂੰ ਜਨਤਕ ਥਾਵਾਂ 'ਤੇ ਰੋਬੋਟ ਦੀ ਵਰਤੋਂ ਕਰਦੇ ਸਮੇਂ ਵਧੇਰੇ ਸਾਵਧਾਨ ਰਹਿਣ ਲਈ ਕਿਹਾ।

ਯੂਨੀਟ੍ਰੀ ਜੀ1 (Unitree G1)ਇੱਕ ਵਪਾਰਕ ਰੋਬੋਟ ਹੈ ਜਿਸ ਦਾ ਕੱਦ ਲਗਭਗ 4 ਫੁੱਟ ਹੈ ਅਤੇ ਇਸ ਨੂੰ ਪ੍ਰਚਾਰ ਅਤੇ ਵਿਦਿਅਕ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ।

Advertisement
×