2025 ਵਿੱਚ ਵੀ ਬਰਿਆਨੀ ਰਹੀ ਭਾਰਤੀਆਂ ਦੀ ਪਹਿਲੀ ਪਸੰਦ; ਬਰਗਰ, ਪੀਜ਼ਾ ਤੇ ਡੋਸੇ ਦੇ ਆਰਡਰਾਂ ਨੇ ਵੀ ਤੋੜੇ ਰਿਕਾਰਡ
ਫੂਡ ਡਿਲੀਵਰੀ ਪਲੇਟਫਾਰਮ ਸਵਿੱਗੀ (Swiggy) ਨੇ ਆਪਣੀ ਸਾਲਾਨਾ How India Swiggy’d ਰਿਪੋਰਟ ਦੇ 10ਵੇਂ ਐਡੀਸ਼ਨ ਵਿੱਚ ਖ਼ੁਲਾਸਾ ਕੀਤਾ ਹੈ ਕਿ ਸਾਲ 2025 ਵਿੱਚ ਭਾਰਤੀਆਂ ਨੇ ਬਰਿਆਨੀ, ਬਰਗਰ, ਪੀਜ਼ਾ ਅਤੇ ਡੋਸੇ ਦਾ ਰੱਜ ਕੇ ਆਨੰਦ ਮਾਣਿਆ। ਰਿਪੋਰਟ ਮੁਤਾਬਕ ਪੂਰੇ ਸਾਲ ਦੌਰਾਨ...
ਫੂਡ ਡਿਲੀਵਰੀ ਪਲੇਟਫਾਰਮ ਸਵਿੱਗੀ (Swiggy) ਨੇ ਆਪਣੀ ਸਾਲਾਨਾ How India Swiggy’d ਰਿਪੋਰਟ ਦੇ 10ਵੇਂ ਐਡੀਸ਼ਨ ਵਿੱਚ ਖ਼ੁਲਾਸਾ ਕੀਤਾ ਹੈ ਕਿ ਸਾਲ 2025 ਵਿੱਚ ਭਾਰਤੀਆਂ ਨੇ ਬਰਿਆਨੀ, ਬਰਗਰ, ਪੀਜ਼ਾ ਅਤੇ ਡੋਸੇ ਦਾ ਰੱਜ ਕੇ ਆਨੰਦ ਮਾਣਿਆ।
ਰਿਪੋਰਟ ਮੁਤਾਬਕ ਪੂਰੇ ਸਾਲ ਦੌਰਾਨ 9.3 ਕਰੋੜ (93 ਮਿਲੀਅਨ) ਬਿਰਯਾਨੀ ਦੇ ਆਰਡਰ ਦਿੱਤੇ ਗਏ, ਜਿਸ ਨਾਲ ਇਹ ਲਗਾਤਾਰ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਪਕਵਾਨ ਬਣਿਆ ਰਿਹਾ।
ਬਰਿਆਨੀ ਤੋਂ ਬਾਅਦ ਦੂਜੇ ਨੰਬਰ 'ਤੇ ਬਰਗਰ ਰਿਹਾ ਜਿਸ ਦੇ 4.42 ਕਰੋੜ ਆਰਡਰ ਦਿੱਤੇ ਗਏ। ਪੀਜ਼ਾ 4.01 ਕਰੋੜ ਆਰਡਰਾਂ ਨਾਲ ਤੀਜੇ ਅਤੇ ਡੋਸਾ 2.62 ਕਰੋੜ ਆਰਡਰਾਂ ਨਾਲ ਚੌਥੇ ਸਥਾਨ ’ਤੇ ਰਿਹਾ।
ਰਿਪੋਰਟ ਵਿੱਚ ਇੱਕ ਦਿਲਚਸਪ ਤੱਥ ਇਹ ਵੀ ਸਾਹਮਣੇ ਆਇਆ ਕਿ ਭਾਰਤੀਆਂ ਵਿੱਚ ਸਥਾਨਕ ਪਕਵਾਨਾਂ (Regional Cuisines) ਦਾ ਕ੍ਰੇਜ਼ ਵਧਿਆ ਹੈ। ਪਹਾੜੀ ਖਾਣਿਆਂ ਦੇ ਆਰਡਰਾਂ ਵਿੱਚ 9 ਗੁਣਾ ਵਾਧਾ ਦਰਜ ਕੀਤਾ ਗਿਆ, ਜਦਕਿ ਮਾਲਾਬਾਰੀ, ਰਾਜਸਥਾਨੀ ਅਤੇ ਮਾਲਵਾਨੀ ਪਕਵਾਨਾਂ ਦੇ ਆਰਡਰ ਵੀ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹੋ ਗਏ ਹਨ।
ਰਿਪੋਰਟ ਦੱਸਦੀ ਹੈ ਕਿ ਭਾਰਤੀਆਂ ਨੇ ਦੁਪਹਿਰ ਦੇ ਖਾਣੇ (Lunch) ਦੇ ਮੁਕਾਬਲੇ ਰਾਤ ਦੇ ਖਾਣੇ (Dinner) ਦੇ ਆਰਡਰ 32 ਫੀਸਦੀ ਜ਼ਿਆਦਾ ਦਿੱਤੇ। ਇਸ ਤੋਂ ਇਲਾਵਾ, ਵਿਦੇਸ਼ੀ ਪਕਵਾਨਾਂ (Global Cuisines) ਵਿੱਚ ਵੀ ਲੋਕਾਂ ਨੇ ਦਿਲਚਸਪੀ ਦਿਖਾਈ ਹੈ।
ਮੈਕਸੀਕਨ ਖਾਣੇ ਦੇ 1.6 ਕਰੋੜ, ਤਿੱਬਤੀ ਦੇ 1.2 ਕਰੋੜ ਤੋਂ ਵੱਧ ਅਤੇ ਕੋਰੀਅਨ ਪਕਵਾਨਾਂ ਦੇ 47 ਲੱਖ ਆਰਡਰ ਦਿੱਤੇ ਗਏ।

