DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bangladesh: ਸਰਕਾਰ ਨੇ 'Donald Trump' ਮੱਝ ਨੂੰ ਈਦ ਦੀ ਕੁਰਬਾਨੀ ਤੋਂ ਬਚਾਇਆ; ਚਿੜੀਆਘਰ ਵਿੱਚ ਮਿਲੇਗਾ VIP ਟਰੀਟਮੈਂਟ

ਬੰਗਲਾਦੇਸ਼ ਦੀ ਸਰਕਾਰ ਨੇ "ਡੋਨਲਡ ਟਰੰਪ" ਨਾਮ ਦੀ ਇੱਕ ਦੁਰਲੱਭ ਚਿੱਟੀ (ਐਲਬੀਨੋ) ਮੱਝ ਦੀ ਕੁਰਬਾਨੀ 'ਤੇ ਰੋਕ ਲਗਾ ਦਿੱਤੀ ਹੈ। ਇਸ ਪਸ਼ੂ ਦੇ ਸੁਨਹਿਰੀ (ਬਲੌਂਡ) ਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਲਾਂ ਵਰਗੇ ਦਿਖਦੇ ਹਨ। ਸਰਕਾਰ ਨੇ ਹੁਣ ਇਸ...

  • fb
  • twitter
  • whatsapp
  • whatsapp
featured-img featured-img
ਡੋਨਲਡ ਟਰੰਪ ਨਾਮ ਦੀ ਚਿੱਟੀ (ਐਲਬੀਨੋ) ਮੱਝ। ਫੋਟੋ; ANI ਫਾਈਲ
Advertisement

ਬੰਗਲਾਦੇਸ਼ ਦੀ ਸਰਕਾਰ ਨੇ "ਡੋਨਲਡ ਟਰੰਪ" ਨਾਮ ਦੀ ਇੱਕ ਦੁਰਲੱਭ ਚਿੱਟੀ (ਐਲਬੀਨੋ) ਮੱਝ ਦੀ ਕੁਰਬਾਨੀ 'ਤੇ ਰੋਕ ਲਗਾ ਦਿੱਤੀ ਹੈ। ਇਸ ਪਸ਼ੂ ਦੇ ਸੁਨਹਿਰੀ (ਬਲੌਂਡ) ਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਲਾਂ ਵਰਗੇ ਦਿਖਦੇ ਹਨ। ਸਰਕਾਰ ਨੇ ਹੁਣ ਇਸ ਨੂੰ ਰਾਜਧਾਨੀ ਢਾਕਾ ਦੇ ਰਾਸ਼ਟਰੀ ਚਿੜੀਆਘਰ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ।

ਪੁਲੀਸ ਮੁਤਾਬਕ, 700 ਕਿੱਲੋ ਦੇ ਇਸ ਪਸ਼ੂ ਨੂੰ ਵੀਰਵਾਰ ਨੂੰ ਈਦ ਦੇ ਤਿਉਹਾਰ 'ਤੇ ਕੁਰਬਾਨ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਸਰਕਾਰੀ ਹੁਕਮਾਂ ਤੋਂ ਬਾਅਦ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਪਸ਼ੂ ਦੇ ਮਾਲਕ ਮੁਨੀਰੁਜ਼ ਜ਼ਮਾਨ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਇਸ ਨੂੰ ਸੰਭਾਲ ਕੇ ਰੱਖਣਾ ਚਾਹੁੰਦੀ ਹੈ, ਇਸ ਲਈ ਉਨ੍ਹਾਂ ਨੇ ਬਿਨਾਂ ਕਿਸੇ ਵਿਵਾਦ ਦੇ ਪਸ਼ੂ ਸਰਕਾਰ ਨੂੰ ਸੌਂਪ ਦਿੱਤਾ। ਸਰਕਾਰ ਨੇ ਇਸ ਦੇ ਬਦਲੇ ਮੁਨੀਰੁਜ਼ ਨੂੰ ਮੁਆਵਜ਼ਾ ਜਾਂ ਕੋਈ ਹੋਰ ਪਸ਼ੂ ਦੇਣ ਦਾ ਵਾਅਦਾ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਹੀ ਕੁਰਬਾਨੀ ਲਈ ਖਰੀਦਿਆ ਸੀ।

Advertisement

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪਸ਼ੂ ਅਜੇ ਛੋਟੀ ਉਮਰ ਦਾ ਹੈ ਅਤੇ ਇਸ ਨੂੰ ਕਈ ਸਾਲਾਂ ਤੱਕ ਪਾਲਿਆ ਜਾ ਸਕਦਾ ਹੈ। ਚਿੜੀਆਘਰ ਦੇ ਪ੍ਰਬੰਧਕਾਂ ਨੇ ਇਸ ਦੁਰਲੱਭ ਪਸ਼ੂ ਲਈ ਇੱਕ ਵੱਖਰਾ ਸ਼ੈੱਡ ਅਤੇ ਇੱਕ ਖਾਸ ਦੇਖਭਾਲ ਕਰਨ ਵਾਲਾ (ਕੇਅਰਟੇਕਰ) ਤਾਇਨਾਤ ਕਰ ਦਿੱਤਾ ਹੈ। ਇਸ ਪਸ਼ੂ ਦੇ ਪੁਰਾਣੇ ਮਾਲਕ ਨੇ ਦੱਸਿਆ ਕਿ ਇਸ ਦੇ ਸੁਨਹਿਰੀ ਵਾਲਾਂ ਕਰਕੇ ਉਨ੍ਹਾਂ ਦੇ ਭਰਾ ਨੇ ਇਸ ਦਾ ਨਾਮ "ਡੋਨਲਡ ਟਰੰਪ" ਰੱਖਿਆ ਸੀ। ਇਹ ਪਸ਼ੂ ਸੋਸ਼ਲ ਮੀਡੀਆ 'ਤੇ ਵੀ ਕਾਫੀ ਮਸ਼ਹੂਰ ਸੀ, ਜਿੱਥੇ ਇਸ ਨੂੰ ਦਿਨ ਵਿੱਚ ਚਾਰ ਵਾਰ ਸਾਫ ਕੀਤਾ ਜਾਂਦਾ ਅਤੇ ਚਾਰ ਵਾਰ ਖਾਣਾ ਦਿੱਤਾ ਜਾਂਦਾ ਸੀ। ਬੰਗਲਾਦੇਸ਼ ਵਿੱਚ ਆਮ ਤੌਰ 'ਤੇ ਕਾਲੇ ਰੰਗ ਦੇ ਮੱਝ-ਝੋਟੇ ਹੁੰਦੇ ਹਨ, ਇਸ ਲਈ ਇਹ ਚਿੱਟੇ ਰੰਗ ਦਾ ਪਸ਼ੂ ਸਭ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

Advertisement

Advertisement
×