DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਦੋਂ ChatGPT ਨੇ ਲੱਭੀ ਗੁਆਚੀ ਚੱਪਲ; ਮੰਦਰ ਬਾਹਰ ਚੱਪਲ ਲੱਭਣ ਲਈ ਨੌਜਵਾਨ ਦਾ ‘ਏ.ਆਈ. ਜੁਗਾੜ’

ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਰ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ/Instagram/@shubhangborkar
Advertisement

ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰੋਜ਼ਾਨਾ ਦੇ ਅਜੀਬੋ-ਗਰੀਬ ਮਸਲਿਆਂ ਨੂੰ ਵੀ ਹੱਲ ਕਰ ਸਕਦੀ ਹੈ, ਇਸ ਦੀ ਇੱਕ ਅਨੋਖੀ ਮਿਸਾਲ ਗੋਆ ਦੇ ਇੱਕ ਨੌਜਵਾਨ ਨੇ ਪੇਸ਼ ਕੀਤੀ ਹੈ। ਮੰਦਰਾਂ ਦੇ ਬਾਹਰੋਂ ਜੁੱਤੇ-ਚੱਪਲਾਂ ਗੁਆਚਣ ਜਾਂ ਲੱਭਣ ’ਚ ਹੁੰਦੀ ਪਰੇਸ਼ਾਨੀ ਤੋਂ ਨਿਪਟਣ ਲਈ ਇਸ ਨੌਜਵਾਨ ਨੇ ਚੈਟ-ਜੀ.ਪੀ.ਟੀ. (ChatGPT) ਦਾ ਸਹਾਰਾ ਲਿਆ ਅਤੇ ਸੈਂਕੜੇ ਜੁੱਤੀਆਂ ਦੇ ਢੇਰ ਵਿੱਚੋਂ ਆਪਣੀ ਗੁਆਚੀ ਚੱਪਲ ਲੱਭ ਲਈ।

ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਰ ਦੇ ਬਾਹਰ ਸ਼ੁਭੰਗ ਬੋਰਕਰ ਨਾਮ ਦੇ ਨੌਜਵਾਨ ਨੇ ਆਪਣੇ ਮੋਬਾਈਲ ਫੋਨ ਨੂੰ ਸਪੈਸ਼ਲ ਸਕੈਨਿੰਗ ਡਿਵਾਈਸ ’ਚ ਬਦਲ ਦਿੱਤਾ। ਉਸ ਨੇ ਰੈਕ ’ਤੇ ਰੱਖੀਆਂ ਜੁੱਤੀਆਂ ਦੀਆਂ ਤਸਵੀਰਾਂ ਲਗਾਤਾਰ ਚੈਟਬੋਟ ਨਾਲ ਸਾਂਝੀਆਂ ਕੀਤੀਆਂ, ਜਿਸ ਤੋਂ ਬਾਅਦ ਏ.ਆਈ. ਨੇ ਉਸ ਦੀ ਗੁਆਚੀ ਚੱਪਲ ਦੀ ਸਹੀ ਪਛਾਣ ਕਰ ਕੇ ਦੇ ਦਿੱਤੀ।

Advertisement

ਪੇਸ਼ੇ ਤੋਂ ਸਾਈਬਰ ਸੁਰੱਖਿਆ ਮਾਹਰ ਅਤੇ ਵੀਕੈਂਡ ’ਤੇ ਘੁੰਮਣ-ਫਿਰਨ ਦੇ ਸ਼ੌਕੀਨ ਸ਼ੁਭੰਗ ਨੇ ਚਾਰ ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਇਸ ਪ੍ਰਯੋਗ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਦਾ ਸਿਰਲੇਖ “ਮੈਂ ਗੁਆਚੀ ਚੱਪਲ ਲੱਭਣ ਲਈ ChatGPT ਦੀ ਵਰਤੋ ਕੀਤੀ ਸੀ। ਵੀਡੀਓ ’ਚ ਉਸ ਨੇ ਦਿਖਾਇਆ ਕਿ ਮੰਦਰ ਦੇ ਬਾਹਰ ਭੀੜ-ਭੜੱਕੇ ਵਾਲੇ ਰੈਕਾਂ ’ਚੋਂ ਇੱਕੋ ਜਿਹੀਆਂ ਜੁੱਤੀਆਂ 'ਚੋਂ ਆਪਣੀ ਜੋੜੀ ਪਛਾਣਨਾ ਕਿੰਨਾ ਔਖਾ ਸੀ।

Advertisement

ਇੰਝ ਲੱਭੀ ਗੁਆਚੀ ਚੱਪਲ

ਸ਼ੁਭੰਗ ਨੇ ਸਭ ਤੋਂ ਪਹਿਲਾਂ ਚੈਟ-ਜੀ.ਪੀ.ਟੀ. ’ਤੇ ਆਪਣੀ ਚੱਪਲ ਦੀ ਪੁਰਾਣੀ ਤਸਵੀਰ ਅੱਪਲੋਡ ਕੀਤੀ ਅਤੇ ਦੱਸਿਆ ਕਿ ਉਹ ਉਜੈਨ ਦੇ ਮਹਾਕਾਲ ਮੰਦਰ ਬਾਹਰ ਹੈ ਤੇ ਉਸ ਦੀ ਚੱਪਲ ਗੁਆਚ ਗਈ ਹੈ। ਇਸ ਤੋਂ ਬਾਅਦ ਉਸ ਨੇ ਮੰਦਰ ਦੇ ਬਾਹਰ ਰੈਕਾਂ ’ਚ ਪਈਆਂ ਜੁੱਤੀਆਂ ਦੇ ਵੱਖ-ਵੱਖ ਹਿੱਸਿਆਂ ਦੀਆਂ ਫੋਟੋਆਂ ਖਿੱਚ ਕੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ।ਚੈਟਬੋਟ ਨੇ ਤਸਵੀਰਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਅਤੇ ਆਖਰਕਾਰ ਉਸ ਨੂੰ ਇੱਕ ਖਾਸ ਹਿੱਸੇ ਵੱਲ ਇਸ਼ਾਰਾ ਕਰਦਿਆਂ ਉਸ ਦੀ ਚੱਪਲ ਦੀ ਲੋਕੇਸ਼ਨ ਦੱਸ ਦਿੱਤੀ। ਇਸ ਅਨੋਖੇ ਤਜਰਬੇ ਨੇ ਮੰਦਰਾਂ ਦੇ ਬਾਹਰ ਜੁੱਤੇ ਲੱਭਣ ਦੀ ਪਰੇਸ਼ਾਨੀ ਨੂੰ ਏ.ਆਈ. ਦੀ ਮਦਦ ਨਾਲ ਇੱਕ ਮਜ਼ੇਦਾਰ ਖੋਜ ’ਚ ਬਦਲ ਦਿੱਤਾ, ਜਿਸ ਦੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋ ਰਹੀ ਹੈ।

Advertisement
×