DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਧੀ ਨਾਲ ਰੋਟੀ ਪਿੱਛੇ ਬਹਿਸ; ਪਿਓ ਦੀ ਖੱਡ ’ਚੋਂ ਮਿਲੀ ਲਾਸ਼

ਰੋਟੀ ਦੇ ਟੁਕੜੇ ’ਤੇ ਹੋਈ ਬਹਿਸ ਤੋਂ ਬਾਅਦ ਗੁੱਸੇ ’ਚ ਘਰੋਂ ਨਿਕਲੇ ਸੀ ਵਸੰਤ ਓਬਾਲੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇੱਕ ਪਾਸੇ ਜਿੱਥੇ ਸਮਾਜ ਤਰੱਕੀ ਦੀਆਂ ਵੱਡੀਆਂ-ਵੱਡੀਆਂ ਡੀਂਗਾਂ ਮਾਰ ਰਿਹਾ ਹੈ, ਉੱਥੇ ਹੀ ਸਾਡੇ ਸਮਾਜ ਦੇ ਬਜ਼ੁਰਗ ਅਤੇ ਸਾਡੇ ਮਾਂ- ਬਾਪ ਕਿੰਨੇ ਇਕੱਲੇ ਅਤੇ ਮਾਨਸਿਕ ਤੌਰ ’ਤੇ ਅਸੁਰੱਖਿਅਤ ਹੁੰਦੇ ਜਾ ਰਹੇ ਹਨ, ਇਸ ਦੀ ਇੱਕ ਰੂਹ ਕੰਬਾਊ ਅਤੇ ਹਿਰਦੇਵੇਧਕ ਮਿਸਾਲ ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਅੰਬਰਨਾਥ ਦੇ ਰਾਮਮੰਦਰ ਇਲਾਕੇ ਵਿੱਚ ਰਹਿਣ ਵਾਲੇ 90 ਸਾਲਾ ਵਸੰਤ ਓਬਾਲੇ ਨਾਮਕ ਇੱਕ ਬਜ਼ੁਰਗ ਪਿਓ ਦੀ ਪਾਣੀ ਨਾਲ ਭਰੀ ਖੱਡ ਵਿੱਚੋਂ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਮਿਲੀ ਜਾਣਕਾਰੀ ਅਨੁਸਾਰ, ਇਹ ਦੁਖਾਂਤ ਉਸ ਵੇਲੇ ਸ਼ੁਰੂ ਹੋਇਆ ਜਦੋਂ 90 ਸਾਲ ਦੀ ਉਮਰ ’ਚ, ਜਿੱਥੇ ਬਜ਼ੁਰਗ ਨੂੰ ਸਿਰਫ਼ ਪਿਆਰ ਅਤੇ ਇੱਜ਼ਤ ਦੀ ਲੋੜ ਹੁੰਦੀ ਹੈ, ਵਸੰਤ ਓਬਾਲੇ ਦਾ ਆਪਣੀ ਹੀ ਧੀ ਨਾਲ ਖਾਣੇ ਵਰਗੀ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਰੋਟੀ ਦੇ ਇੱਕ ਟੁਕੜੇ ’ਤੇ ਹੋਈ ਬਹਿਸ ਨੇ ਉਸ ਬਜ਼ੁਰਗ ਦੇ ਮਨ ’ਤੇ ਇੰਨਾ ਗਹਿਰਾ ਜ਼ਖ਼ਮ ਕੀਤਾ ਕਿ ਉਹ ਗੁੱਸੇ ਅਤੇ ਅਪਮਾਨ ਦੇ ਭਾਰ ਹੇਠ ਅੱਧੀ ਰਾਤ ਨੂੰ ਹੀ ਘਰ ਛੱਡ ਕੇ ਨਿਕਲ ਗਏ।

Advertisement

ਧੀ ਨਾਲ ਹੋਈ ਤਕਰਾਰ ਤੋਂ ਬਾਅਦ ਘਰੋਂ ਨਿਕਲੇ ਬਜ਼ੁਰਗ ਦੀ ਭਾਲ ਕੀਤੀ ਜਾ ਰਹੀ ਸੀ, ਪਰ ਰਾਤ ਦੇ ਲਗਭਗ 12:30 ਵਜੇ ਚਿੰਚਪਾੜਾ ਇਲਾਕੇ ’ਚ ਇੱਕ ਪਾਣੀ ਨਾਲ ਭਰੀ ਖੱਡ ’ਚੋਂ ਉਨ੍ਹਾਂ ਦੀ ਬੇਜਾਨ ਦੇਹ ਬਰਾਮਦ ਹੋਈ। ਪੁਲੀਸ ਨੂੰ ਖ਼ਦਸ਼ਾ ਹੈ ਕਿ ਬਜ਼ੁਰਗ ਨੇ ਮਾਨਸਿਕ ਪੀੜਾ ਅਤੇ ਗੁੱਸੇ ਦੀ ਹਾਲਤ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਖੱਡ ਵਿੱਚ ਛਾਲ ਮਾਰ ਦਿੱਤੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਅਤੇ ਅੰਬਰਨਾਥ ਵੈਸਟ ਪੁਲੀਸ ਸਟੇਸ਼ਨ ਵਿੱਚ ਹਾਦਸਾਗ੍ਰਸਤ ਮੌਤ (ADR) ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਇਹ ਘਟਨਾ ਸਿਰਫ਼ ਇੱਕ ਖ਼ਬਰ ਨਹੀਂ, ਸਗੋਂ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਸਮਾਜ ਲਈ ਇੱਕ ਗੰਭੀਰ ਚਿਤਾਵਨੀ ਹੈ। 90 ਸਾਲ ਦੀ ਉਮਰ ਵਿੱਚ, ਜਦੋਂ ਇੱਕ ਬਜ਼ੁਰਗ ਨੂੰ ਸਰੀਰਕ ਨਾਲੋਂ ਜ਼ਿਆਦਾ ਭਾਵਨਾਤਮਕ ਸਹਾਰੇ ਦੀ ਲੋੜ ਹੁੰਦੀ ਹੈ, ਉਦੋਂ ਪਰਿਵਾਰਕ ਕਲੇਸ਼ ਉਨ੍ਹਾਂ ਨੂੰ ਕਿਸ ਹੱਦ ਤੱਕ ਤੋੜ ਸਕਦਾ ਹੈ- ਇਹ ਦੁਖਾਂਤ ਉਸੇ ਕੌੜੀ ਹਕੀਕਤ ਦਾ ਸ਼ੀਸ਼ਾ ਹੈ। ਇਹ ਘਟਨਾ ਸਾਨੂੰ ਸਾਰਿਆਂ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਕਿੰਨੀ ਇੱਜ਼ਤ, ਧੀਰਜ ਅਤੇ ਸੰਵੇਦਨਸ਼ੀਲਤਾ ਦੇ ਰਹੇ ਹਾਂ।

Advertisement
×