DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੀ ਅਸੀਂ ਸੁਰੱਖਿਅਤ ਹਾਂ: ਯੂਕੇ ਵਿੱਚ ਸਿੱਖ ਔਰਤ ਨਾਲ ਆਪਣੇ ਹੀ ਘਰ ਵਿੱਚ ਬਲਾਤਕਾਰ ਤੋਂ ਬਾਅਦ ਭਾਈਚਾਰੇ ਨੇ ਪੁੱਛਿਆ

ਨਸਲੀ ਨਫ਼ਰਤ ਤਹਿਤ ਦਿੱਤਾ ਵਾਰਦਾਤ ਨੂੰ ਅੰਜਾਮ; ਅਦਾਲਤ ਨੇ 21 ਸਾਲ ਦੀ ਘੱਟੋ-ਘੱਟ ਸਜ਼ਾ ਸੁਣਾਈ

  • fb
  • twitter
  • whatsapp
  • whatsapp
featured-img featured-img
John Ashby has been jailed for life with a minimum term of 21 years after admitting the religiously aggravated rape, robbery, strangulation and assault of a Sikh woman in her home in Walsall. Image credit/Social media
Advertisement

ਪੱਛਮੀ ਮਿਡਲੈਂਡਜ਼ (West Midlands) ਦੀ ਇੱਕ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੇ ਜਿੱਥੇ ਇੱਕ ਅਪਰਾਧੀ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਹੈ, ਉੱਥੇ ਹੀ ਯੂਕੇ ਵਿੱਚ ਰਹਿ ਰਹੀ ਸਿੱਖ ਅਤੇ ਦੱਖਣੀ ਏਸ਼ੀਆਈ ਕਮਿਊਨਿਟੀ ਵਿੱਚ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪੈਦਾ ਕਰ ਦਿੱਤੀ ਹੈ। ਅਦਾਲਤ ਨੇ ਜੌਹਨ ਐਸ਼ਬੀ ਨੂੰ ਇੱਕ ਸਿੱਖ ਮਹਿਲਾ ਨਾਲ ਉਸ ਦੇ ਘਰ ਵਿੱਚ ਵੜ ਕੇ ਬਲਾਤਕਾਰ, ਲੁੱਟ-ਖੋਹ ਅਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਘੱਟੋ-ਘੱਟ 21 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬਰਮਿੰਘਮ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਇਹ ਹਮਲਾ ਸਿਰਫ਼ ਇੱਕ ਅਪਰਾਧ ਨਹੀਂ ਸੀ, ਸਗੋਂ ‘ਇਸਲਾਮੋਫੋਬੀਆ’ (ਨਸਲੀ ਨਫ਼ਰਤ) ਤੋਂ ਪ੍ਰੇਰਿਤ ਸੀ।

ਦੋਸ਼ੀ ਐਸ਼ਬੀ ਨੇ ਪੀੜਤ ਮਹਿਲਾ ਦੇ ਚਮੜੀ ਦੇ ਰੰਗ ਅਤੇ ਦਿੱਖ ਤੋਂ ਗਲਤ ਅੰਦਾਜ਼ਾ ਲਗਾਇਆ ਕਿ ਉਹ ਮੁਸਲਿਮ ਹੈ। ਹਮਲੇ ਦੌਰਾਨ ਉਸ ਨੇ ਮਹਿਲਾ ਵਿਰੁੱਧ ਅਪਸ਼ਬਦ ਬੋਲੇ। ਪੀੜਤਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ, “ ਉਸ ਨੇ ਮੈਨੂੰ ਗਾਲ੍ਹਾਂ ਕੱਢਦੇ ਹੋਏ ਮੁਸਲਿਮ ਕਿਹਾ, ਜਦੋਂਕਿ ਮੈਂ ਉਸ ਨੂੰ ਵਾਰ-ਵਾਰ ਕਿਹਾ ਕਿ ਮੈਂ ਮੁਸਲਿਮ ਨਹੀਂ, ਸਿੱਖ ਹਾਂ।”

Advertisement

ਕਮਿਊਨਿਟੀ ਵਿੱਚ ਸਹਿਮ ਦਾ ਮਾਹੌਲ

ਇਸ ਘਟਨਾ ਨੇ ਸਥਾਨਕ ਨਿਵਾਸੀਆਂ, ਖਾਸ ਕਰਕੇ ਸਿੱਖ ਕਮਿਊਨਿਟੀ ਵਿੱਚ ‘ਕੀ ਅਸੀਂ ਸੁਰੱਖਿਅਤ ਹਾਂ?’ ਵਰਗੇ ਸਵਾਲ ਖੜ੍ਹੇ ਕਰ ਦਿੱਤੇ ਹਨ। ‘ਸਿੱਖ ਵੂਮੈਨ ਏਡ’ (Sikh Women’s Aid) ਦੀ ਟਰੱਸਟੀ ਸੁਖਵਿੰਦਰ ਕੌਰ ਨੇ ਕਿਹਾ ਕਿ ਇਸ ਕੇਸ ਨੇ ਔਰਤਾਂ ਅਤੇ ਕੁੜੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਭਰ ਦਿੱਤੀ ਹੈ। ਲੋਕਾਂ ਵਿੱਚ ਗੁੱਸਾ ਇਸ ਗੱਲ ਦਾ ਵੀ ਹੈ ਕਿ ਮਹਿਲਾ ਆਪਣੀ ਰੋਜ਼ਾਨਾ ਦੀ ਰੂਟੀਨ (ਕੰਮ ਅਤੇ ਖਰੀਦਦਾਰੀ) ਕਰਕੇ ਘਰ ਪਰਤ ਰਹੀ ਸੀ, ਜਦੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ।

Advertisement

ਪੁਲੀਸ ਦੀ ਕਾਰਵਾਈ ਅਤੇ ਸਮਾਜਿਕ ਸਰੋਕਾਰ

ਵੈਸਟ ਮਿਡਲੈਂਡਜ਼ ਪੁਲੀਸ ਨੇ ਕਿਹਾ ਹੈ ਕਿ ਉਹ ਭਾਈਚਾਰਕ ਸਾਂਝ ਬਣਾਉਣ ਅਤੇ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਧਾਰਮਿਕ ਆਗੂਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇਸ ਦੇ ਨਾਲ ਹੀ ਸਤੰਬਰ ਵਿੱਚ ਓਲਡਬਰੀ (Oldbury) ਵਿੱਚ ਹੋਏ ਇੱਕ ਹੋਰ ਹਮਲੇ ਦੀ ਜਾਂਚ ਵੀ ਜਾਰੀ ਹੈ। ਭਾਈਚਾਰਕ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਫ਼ਰਤ ਫੈਲਾਉਣ ਵਾਲੇ ਪੱਖਪਾਤੀ ਬਿਰਤਾਂਤਾਂ ਅਤੇ ਰੂੜੀਵਾਦੀ ਸੋਚ ਦੇ ਖਿਲਾਫ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ।

Advertisement
×