DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘ਕੀ ਦੇਸ਼ ਵਿੱਚ ਦੋ ਕਾਨੂੰਨ ਚੱਲ ਰਹੇ ਹਨ’; ਪ੍ਰਧਾਨ ਮੰਤਰੀ ਬਾਰੇ ਟਿੱਪਣੀ ’ਤੇ ਮਹਿਲਾ ’ਤੇ FIR ਦਰਜ ਹੋਣ ਤੋਂ ਬਾਅਦ ਭੜਕੇ ਅਭਿਜੀਤ ਦੀਪਕੇ

ਕਿਹਾ– ਔਰਤਾਂ ਨੂੰ ਗ਼ਲਤ ਸ਼ਬਦ ਬੋਲਣ ਵਾਲੇ ਭਾਜਪਾ ਆਗੂਆਂ ਤੇ ਆਈਟੀ ਸੈੱਲ ’ਤੇ ਕਾਰਵਾਈ ਕਦੋਂ ਹੋਵੇਗੀ?

  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਤੌਰ ’ਤੇ ਗ਼ਲਤ ਭਾਸ਼ਾ ਵਰਤਣ ਦੇ ਦੋਸ਼ ’ਚ ਇੱਕ ਮਹਿਲਾ ’ਤੇ ਦਰਜ ਹੋਈ ਐੱਫ.ਆਈ.ਆਰ. (FIR) ਤੋਂ ਬਾਅਦ CJP ਦੇ ਮੁਖੀ ਅਭਿਜੀਤ ਦੀਪਕੇ ਨੇ ਦੇਸ਼ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਦੀਪਕੇ ਨੇ ਪੁੱਛਿਆ ਕਿ ਕੀ ਦੇਸ਼ ਵਿੱਚ ਦੋ ਵੱਖ-ਵੱਖ ਕਾਨੂੰਨ ਚੱਲ ਰਹੇ ਹਨ? ਉਨ੍ਹਾਂ ਸਵਾਲ ਕੀਤਾ ਕਿ ਮਹਿਲਾਵਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਨੇਤਾਵਾਂ ਅਤੇ ਆਈਟੀ ਸੈੱਲ ਦੇ ਮੈਂਬਰਾਂ ਵਿਰੁੱਧ ਅਜਿਹੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ?

ਸੰਸਥਾ ਵੱਲੋਂ ਸੋਸ਼ਲ ਮੀਡੀਆ ਮੰਚ ਐਕਸ ’ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੀਪਕੇ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਗਾਲੀ-ਗਲੋਚ ਕਰਨ ਦੇ ਦੋਸ਼ ਵਿੱਚ ਇੱਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਜੇਕਰ ਤੁਸੀਂ ਗਾਲ੍ਹਾਂ ਕੱਢਣ ’ਤੇ ਕੇਸ ਦਰਜ ਕਰ ਰਹੇ ਹੋ, ਤਾਂ ਭਾਜਪਾ ਆਈਟੀ ਸੈੱਲ ਦੇ ਉਨ੍ਹਾਂ ਲੋਕਾਂ ’ਤੇ ਕੇਸ ਕਦੋਂ ਦਰਜ ਹੋਣਗੇ ਜੋ ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਔਰਤਾਂ ਲਈ ਗੰਦੀ ਭਾਸ਼ਾ ਵਰਤ ਰਹੇ ਹਨ?”

Advertisement

Advertisement

ਦੀਪਕੇ ਨੇ ਦੋਸ਼ ਲਾਇਆ ਕਿ ਕਈ ਅਜਿਹੇ ਯੂਜ਼ਰਸ ਨੇ ਆਪਣੇ ਪ੍ਰੋਫਾਈਲ ਬਾਇਓ ਵਿੱਚ ‘ਫਾਲੋਡ ਬਾਏ ਪੀਐੱਮ ਮੋਦੀ’ (Followed by PM Modi) ਲਿਖਿਆ ਹੋਇਆ ਹੈ ਅਤੇ ਉਹ ਸ਼ਰੇਆਮ ਕੁੜੀਆਂ ਤੇ ਔਰਤਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਦੇ ਹਨ। ਉਨ੍ਹਾਂ ਪੁੱਛਿਆ ਕਿ ਅਜਿਹੇ ਲੋਕਾਂ ’ਤੇ ਹੁਣ ਤੱਕ ਪੁਲੀਸ ਕਾਰਵਾਈ ਕਿਉਂ ਨਹੀਂ ਹੋਈ?

ਭਾਜਪਾ ਆਗੂਆਂ ਦੇ ਪੁਰਾਣੇ ਬਿਆਨਾਂ ਦਾ ਦਿੱਤਾ ਹਵਾਲਾ

ਆਪਣੇ ਬਿਆਨ ਵਿੱਚ ਦੀਪਕੇ ਨੇ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਵੱਲੋਂ ਸੰਸਦ ਦੇ ਅੰਦਰ ਇੱਕ ਹੋਰ ਸੰਸਦ ਮੈਂਬਰ ਲਈ ਵਰਤੀ ਗਈ ਭਾਸ਼ਾ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਇੱਕ ਵਾਇਰਲ ਵੀਡੀਓ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਉਹ ਕੈਮਰਾਮੈਨ ਖ਼ਿਲਾਫ਼ ਕਥਿਤ ਤੌਰ ’ਤੇ ਗਲਤ ਸ਼ਬਦ ਵਰਤਦੇ ਦਿਖਾਈ ਦਿੱਤੇ ਸਨ। ਦੀਪਕੇ ਨੇ ਕਿਹਾ, “ਦੇਸ਼ ਵਿੱਚ ਕੀ ਚੱਲ ਰਿਹਾ ਹੈ? ਕੀ ਨੌਜਵਾਨਾਂ ਲਈ ਵੱਖਰਾ ਕਾਨੂੰਨ ਹੈ ਅਤੇ ਭਾਜਪਾ ਆਗੂਆਂ ਲਈ ਵੱਖਰਾ?”

ਸੀਜੇਪੀ ਆਗੂ ਨੇ ਦਾਅਵਾ ਕੀਤਾ ਕਿ ਸਿਰਫ਼ ਅਭੱਦਰ ਭਾਸ਼ਾ ਵਰਤਣਾ ਕੋਈ ਅਪਰਾਧਿਕ ਜੁਰਮ ਨਹੀਂ ਹੈ ਅਤੇ ਇਸ ਲਈ ਕੇਸ ਦਰਜ ਨਹੀਂ ਹੋਣਾ ਚਾਹੀਦਾ, ਸਗੋਂ ਵਿਅਕਤੀ ਨੂੰ ਸਮਝਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਾਲੀ-ਗਲੋਚ ’ਤੇ ਹੀ ਕੇਸ ਦਰਜ ਕਰਨੇ ਹਨ, ਤਾਂ ਸਭ ਤੋਂ ਵੱਧ ਕੇਸ ਭਾਜਪਾ ਆਈਟੀ ਸੈੱਲ ਅਤੇ ਉਨ੍ਹਾਂ ਦੇ ਨੇਤਾਵਾਂ 'ਤੇ ਹੋਣੇ ਚਾਹੀਦੇ ਹਨ।

ਕੀ ਸੀ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ 23 ਜੁਲਾਈ ਨੂੰ ਜੰਤਰ-ਮੰਤਰ ’ਤੇ ਹੋਏ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਦੋਸ਼ ਹੇਠ ਰੁਚਿਕਾ ਸਿੰਘ ਖ਼ਿਲਾਫ਼ ਨੋਇਡਾ ਦੇ ਐਕਸਪ੍ਰੈਸਵੇਅ ਥਾਣੇ ’ਚ ‘ਜ਼ੀਰੋ ਐੱਫ.ਆਈ.ਆਰ.’ (Zero FIR) ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਗਾਜ਼ੀਆਬਾਦ ਨਿਵਾਸੀ ਸਮ੍ਰਿਤੀ ਸਿੰਘ ਦੀ ਸ਼ਿਕਾਇਤ ’ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 352, 353(1) ਅਤੇ 356(1) ਤਹਿਤ ਦਰਜ ਕੀਤੀ ਗਈ ਹੈ, ਜਿਸ ਨੂੰ ਅੱਗੇ ਦੀ ਜਾਂਚ ਲਈ ਨਵੀਂ ਦਿੱਲੀ ਟਰਾਂਸਫਰ ਕੀਤਾ ਜਾ ਰਿਹਾ ਹੈ।

Advertisement
×