‘ਤੇ ਇਨ੍ਹਾਂ ਨੂੰ ਕਸ਼ਮੀਰ ਚਾਹੀਦੈ’: ਪਾਕਿ ਰੱਖਿਆ ਮੰਤਰੀ ਦੀ ‘Pizza Hut’ ਖਲਾਰੇ ਨੇ ਇੰਟਰਨੈੱਟ ਯੂਜ਼ਰਜ਼ ਦੇ ਢਿੱਡੀਂ ਪੀੜਾਂ ਪਾਈਆਂ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਬਹੁਤ ਹੀ ਅਜੀਬੋ ਗਰੀਬ ਸਥਿਤੀ ਵਿਚ ਫਸ ਗਏ ਹਨ। ਉਨ੍ਹਾਂ ਦੀ ਸਿਆਲਕੋਟ ਫੇਰੀ ਤੋਂ ਪਹਿਲਾਂ ਸਭ ਕੁਝ ਠੀਕ ਸੀ। ਆਸਿਫ਼ ਨੇ ਸਿਆਲਕੋਟ ਵਿਚ ਇਕ ‘ਪਿਜ਼ਾ ਹੱਟ’ ਆਊਟਲੈੱਟ ਦਾ ਉਦਘਾਟਨ ਕੀਤਾ। ਉਨ੍ਹਾਂ ਰਿੱਬਨ ਕੱਟਿਆ, ਸਮਾਗਮ...
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਬਹੁਤ ਹੀ ਅਜੀਬੋ ਗਰੀਬ ਸਥਿਤੀ ਵਿਚ ਫਸ ਗਏ ਹਨ। ਉਨ੍ਹਾਂ ਦੀ ਸਿਆਲਕੋਟ ਫੇਰੀ ਤੋਂ ਪਹਿਲਾਂ ਸਭ ਕੁਝ ਠੀਕ ਸੀ। ਆਸਿਫ਼ ਨੇ ਸਿਆਲਕੋਟ ਵਿਚ ਇਕ ‘ਪਿਜ਼ਾ ਹੱਟ’ ਆਊਟਲੈੱਟ ਦਾ ਉਦਘਾਟਨ ਕੀਤਾ। ਉਨ੍ਹਾਂ ਰਿੱਬਨ ਕੱਟਿਆ, ਸਮਾਗਮ ਬਿਨਾਂ ਕਿਸੇ ਰੁਕਾਵਟ ਦੇ ਸਿਰੇ ਚੜ੍ਹਿਆ। ਕੈਮਰੇ ’ਤੇ ਤਸਵੀਰਾਂ ਖਿੱਚੀਆਂ ਗਈਆਂ। ਵੀਡੀਓਜ਼ ਵੀ ਬਣੇ। ਇਥੋਂ ਤੱਕ ਸਭ ਕੁਝ ਠੀਕ ਸੀ। ਪਰ ਫਿਰ ਆਇਆ ਇੰਟਰਨੈੱਟ। ਜਦੋਂ ਇਸ ਸਮਾਗਮ ਦੀਆਂ ਫੋਟੋਆਂ ਅਤੇ ਕਲਿੱਪਾਂ ਔਨਲਾਈਨ ਘੁੰਮਣ ਲੱਗੀਆਂ ਤਾਂ ਉਦੋਂ ਇਹ ਮਾਮਲਾ ਪੂਰੀ ਤਰ੍ਹਾਂ ਵਿਗੜ ਗਿਆ। ਕਿਉਂਕਿ ਪਤਾ ਲੱਗਾ ਕਿ 'ਪਿਜ਼ਾ ਹੱਟ' ਅਸਲ ਵਿਚ ਪਿਜ਼ਾ ਹੱਟ ਨਹੀਂ ਸੀ।
ਪਿਜ਼ਾ ਹੱਟ ਪਾਕਿਸਤਾਨ ਨੇ ਖੁਦ ਦਖਲ ਦਿੱਤਾ ਤੇ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਆਊਟਲੈੱਟ ਅਸਲ ਵਿੱਚ ‘ਅਣਅਧਿਕਾਰਤ’ ਸੀ। ‘ਪਿਜ਼ਾ ਹੱਟ’ ਨੇ ਕਿਹਾ ਕਿ ਉਹ ਆਪਣੇ ਕੀਮਤੀ ਗਾਹਕਾਂ ਨੂੰ ਸੂਚਿਤ ਕਰਦਾ ਹੈ ਕਿ ਸਿਆਲਕੋਟ ਛਾਉਣੀ ਵਿੱਚ ਹਾਲ ਹੀ ’ਚ ਪਿਜ਼ਾ ਹੱਟ ਦੇ ਨਾਮ ਅਤੇ ਬ੍ਰਾਂਡਿੰਗ ਦੀ ਗਲਤ ਵਰਤੋਂ ਕਰਕੇ ਇੱਕ ਅਣਅਧਿਕਾਰਤ ਆਊਟਲੈੱਟ ਖੋਲ੍ਹਿਆ ਗਿਆ ਹੈ।
ਕੰਪਨੀ ਨੇ ਕਿਹਾ, ‘‘ਅਸੀਂ ਆਪਣੇ ਟ੍ਰੇਡਮਾਰਕ ਦੀ ਦੁਰਵਰਤੋਂ ਨੂੰ ਰੋਕਣ ਅਤੇ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ।’’
ਹਾਲਾਂਕਿ ਉਦੋਂ ਤੱਕ ਪਾਕਿਸਤਾਨ ਦੇ ਰੱਖਿਆ ਮੰਤਰੀ ਲਈ ਨੁਕਸਾਨ ਹੋ ਚੁੱਕਾ ਸੀ। ਜਿਵੇਂ ਹੀ ਤਸਵੀਰਾਂ ਵਾਇਰਲ ਹੋਈਆਂ, ਬਹੁਤ ਸਾਰੇ ਪਾਕਿਸਤਾਨੀ ਸ਼ਰਮਿੰਦਾ ਹੋਏ ਜਦੋਂਕਿ ਭਾਰਤੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਹੱਸ ਹੱਸ ਕੇ ਢਿੱਡੀਂ ਪੀੜਾਂ ਪਾ ਲਈਆਂ। ਇਕ ਵਰਤੋਂਕਾਰ ਨੇ ਐਕਸ ’ਤੇ ਲਿਖਿਆ, ‘‘ਔਰ ਇਨਕੋ ਕਸ਼ਮੀਰ ਚਾਹੀਏ।’’ ਇਕ ਹੋਰ ਨੇ ਕਿਹਾ, ‘‘ਪਾਕਿਸਤਾਨ ਲਈ, ਜਿਸ ਦਿਨ ਬੇਇੱਜ਼ਤੀ ਨਾ ਹੋਵੇ, ਉਹ ਦਿਨ ਬੇਕਾਰ ਜਾਂਦਾ ਹੈ।’’
ਇੱਕ ਹੋਰ ਯੂਜ਼ਰ ਨੇ ਕਿਹਾ, ‘‘ਪਾਕਿਸਤਾਨ ਦੇ DM ਖਵਾਜਾ ਆਸਿਫ ਉਹੀ ਵਿਅਕਤੀ ਹਨ ਜਿਨ੍ਹਾਂ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਜਦੋਂ ਪਾਕਿਸਤਾਨੀ ਫੌਜ ਵੱਲੋਂ ਡੇਗੇ ਗਏ ਪੰਜ ਭਾਰਤੀ ਜਹਾਜ਼ਾਂ ਦੇ ਸਬੂਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ਇਹ ਸਾਰਾ ਸੋਸ਼ਲ ਮੀਡੀਆ 'ਤੇ ਹੈ, X ਚੈੱਕ ਕਰੋ !!"
ਇਕ ਹੋਰ ਵਰਤੋਂਕਾਰ ਨੇ ਕਿਹਾ, ‘‘ਉਹ ਹੈਪੀਨੈੱਸ ਇੰਡੈਕਸ (ਖੁਸ਼ੀ ਸੂਚਕਾਂਕ) ਚੰਗੇ ਸਥਾਨ ’ਤੇ ਹਨ, ਜਿਸ ਦੀ ਇਕ ਵਜ੍ਹਾ ਹੈ।’’ ਇਕ ਨੇ ਲਿਖਿਆ, ‘‘ਅਣਗਿਣਤ ਹੋਰ ਲੋਕ ਐਕਸਟਰਾ ਚੀਜ਼ ਨਾਲ ਮਨੋਰੰਜਨ ਦਾ ਪੂਰਾ ਮਜ਼ਾ ਲੈ ਰਹੇ ਸਨ।’’

