DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cockroach Janta Party ਦੀ ਵਧਦੀ ਪ੍ਰਸਿੱਧੀ ਤੋਂ ਡਰੇ Abhijeet Dipke ਦੇ ਮਾਪੇ, ਗ੍ਰਿਫਤਾਰੀ ਦੇ ਖ਼ਦਸ਼ੇ ਕਾਰਨ ਉੱਡੀ ਰਾਤਾਂ ਦੀ ਨੀਂਦ

Abhijeet Dipke ਦੇ ਮਾਪਿਆਂ ਨੇ ਕਿਹਾ, ‘ਪੁੱਤਰ ਰਾਜਨੀਤੀ ਛੱਡ ਨੌਕਰੀ ਕਰੇ’

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਵਿਅੰਗਾਤਮਕ ਡਿਜੀਟਲ ਮੁਹਿੰਮ Cockroach Janta Party (ਸੀਜੇਪੀ) ਦੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਪ੍ਰਸਿੱਧ ਹੋਣ ਦੇ ਮੱਦੇਨਜ਼ਰ ਇਸਦੇ ਸੰਸਥਾਪਕ Abhijeet Dipke ਦੇ ਮਾਤਾ-ਪਿਤਾ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਦਾ ਪੁੱਤਰ ਮੁਸੀਬਤ ਵਿੱਚ ਪੈ ਸਕਦਾ ਹੈ ਜਾਂ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

ਸੀਜੇਪੀ (CJP) ਨੂੰ ਇੱਕ ਹਫ਼ਤਾ ਪਹਿਲਾਂ ਹੀ ਬੋਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਅਭਿਜੀਤ ਨੇ ਸ਼ੁਰੂ ਕੀਤਾ ਸੀ। ਇੰਸਟਾਗ੍ਰਾਮ 'ਤੇ ਇਸ ਸੰਗਠਨ ਦੇ ਹੁਣ ਤੱਕ ਇੱਕ ਕਰੋੜ 90 ਲੱਖ ਤੋਂ ਵੱਧ 'ਫਾਲੋਅਰ' ਹਨ। ਦਿਪਕੇ ਪਹਿਲਾਂ 'ਆਮ ਆਦਮੀ ਪਾਰਟੀ' (ਆਪ) ਨਾਲ ਜੁੜੇ ਰਹੇ ਸਨ।

Advertisement

ਛਤਰਪਤੀ ਸੰਭਾਜੀਨਗਰ ਵਿੱਚ ਰਹਿਣ ਵਾਲੇ ਦਿਪਕੇ ਦੇ ਮਾਤਾ-ਪਿਤਾ ਭਗਵਾਨ ਅਤੇ ਅਨੀਤਾ ਦਿਪਕੇ ਨੇ ਵੀਰਵਾਰ ਨੂੰ ਇੱਕ ਮਰਾਠੀ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਰਾਜਨੀਤੀ ਵਿੱਚ ਕਦਮ ਰੱਖੇ।

Advertisement

ਦਿਪਕੇ ਦੇ ਅਨੁਸਾਰ, ਸੀਜੇਪੀ ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਦੀ ਉਸ ਟਿੱਪਣੀ ਤੋਂ ਬਾਅਦ ਹੋਂਦ ਵਿੱਚ ਆਈ ਜਿਸ ਵਿੱਚ ਉਨ੍ਹਾਂ ਨੇ ਸੀਨੀਆਰਤਾ ਦੀ ਮੰਗ ਕਰ ਰਹੇ ਇੱਕ ਵਕੀਲ ਤੋਂ ਨਾਰਾਜ਼ਗੀ ਜਤਾਉਂਦੇ ਹੋਏ ''ਪਰਜੀਵੀ'' ਅਤੇ ''ਕਾਕਰੋਚ'' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ।

ਚੀਫ਼ ਜਸਟਿਸ ਨੇ ਬਾਅਦ ਵਿੱਚ ਸਪੱਸ਼ਟੀਕਰਨ ਦਿੱਤਾ ਸੀ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ ਅਤੇ ਉਨ੍ਹਾਂ ਦੀ ਟਿੱਪਣੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲੋਕਾਂ 'ਤੇ ਕੇਂਦਰਿਤ ਸੀ ਜੋ ''ਫ਼ਰਜ਼ੀ ਡਿਗਰੀਆਂ'' ਦੇ ਮਾਧਿਅਮ ਰਾਹੀਂ ਵਕਾਲਤ ਦੇ ਪੇਸ਼ੇ ਵਿੱਚ ਪ੍ਰਵੇਸ਼ ਕਰਦੇ ਹਨ।

ਇਹ ਵੀ ਪੜ੍ਹੋ: Cockroach Janta Party ਬਣਾਉਣ ਵਾਲੇ Abhijeet Dipke ਦਾ ਵੱਡਾ ਬਿਆਨ;‘ਦਿੱਲੀ ਉੱਤਰਦੇ ਹੀ ਮੈਨੂੰ ਤਿਹਾੜ ਜੇਲ੍ਹ ਲੈ ਜਾਇਆ ਜਾਵੇਗਾ’

ਅਭਿਜੀਤ ਦੇ ਪਿਤਾ ਭਗਵਾਨ ਨੇ ਕਿਹਾ, ''ਅੱਜਕੱਲ੍ਹ ਦੀ ਰਾਜਨੀਤੀ ਨੂੰ ਦੇਖੀਏ ਤਾਂ ਡਰਨਾ ਸੁਭਾਵਿਕ ਹੈ, ਚਾਹੇ ਉਸਦੇ ਕਿੰਨੇ ਵੀ ਸਮਰਥਕ ਹੋਣ। ਆਪਣੇ ਇੱਕ ਇੰਟਰਵਿਊ ਵਿੱਚ ਉਸ ਨੇ ਖ਼ੁਦ ਭਾਰਤ ਪਰਤਣ 'ਤੇ ਗ੍ਰਿਫਤਾਰੀ ਦਾ ਡਰ ਜਤਾਇਆ ਸੀ। ਅਸੀਂ ਅਖ਼ਬਾਰਾਂ ਵਿੱਚ ਅਜਿਹੀਆਂ ਘਟਨਾਵਾਂ ਬਾਰੇ ਪੜ੍ਹਦੇ ਹਾਂ।''

ਅਭਿਜੀਤ ਦੀ ਮਾਂ ਅਨੀਤਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸਦਾ ਪੁੱਤਰ ਰਾਜਨੀਤੀ ਤੋਂ ਦੂਰ ਰਹੇ ਅਤੇ ਨੌਕਰੀ ਪਾਉਣ 'ਤੇ ਧਿਆਨ ਦੇਵੇ।

ਉਨ੍ਹਾਂ ਨੇ ਦੱਸਿਆ ਕਿ ਅਭਿਜੀਤ ਨੇ ਪਹਿਲਾਂ ਛਤਰਪਤੀ ਸੰਭਾਜੀਨਗਰ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਅੱਗੇ ਦੀ ਪੜ੍ਹਾਈ ਲਈ ਪੁਣੇ ਚਲਾ ਗਿਆ। ਉਨ੍ਹਾਂ ਕਿਹਾ ਕਿ ਇੰਜੀਨੀਅਰਿੰਗ ਉਸ ਦੇ ਲਈ ਮੁਸ਼ਕਿਲ ਸੀ, ਇਸ ਲਈ ਉਸਨੇ ਮੀਡੀਆ ਖੇਤਰ ਵਿੱਚ ਆਉਣ ਦਾ ਫੈਸਲਾ ਕੀਤਾ।

ਭਗਵਾਨ ਅਤੇ ਅਨੀਤਾ ਨੇ ਦੱਸਿਆ ਕਿ ਉਨ੍ਹਾਂ ਨੂੰ Cockroach Janta Party ਬਾਰੇ ਸਭ ਤੋਂ ਪਹਿਲਾਂ ਇੱਕ ਗੁਆਂਢੀ ਤੋਂ ਪਤਾ ਲੱਗਾ।

ਭਗਵਾਨ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ Cockroach Janta Party ਦੇ ਵਧਦੇ ਪ੍ਰਭਾਵ ਨੇ ਉਨ੍ਹਾਂ ਨੂੰ ਚਿੰਤਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ''ਮੈਂ ਚਿੰਤਤ ਹਾਂ ਕਿਉਂਕਿ ਉਹ ਹੁਣ ਮਸ਼ਹੂਰ ਹੋ ਗਿਆ ਹੈ ਅਤੇ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਮੈਂ ਇਹ ਸੋਚ ਕੇ ਪਿਛਲੀਆਂ ਦੋ ਰਾਤਾਂ ਤੋਂ ਸੌਂ ਨਹੀਂ ਸਕਿਆ ਹਾਂ ਕਿ ਉਸਦੇ ਨਾਲ ਕੀ ਹੋ ਸਕਦਾ ਹੈ। ਮੈਨੂੰ ਰਾਜਨੀਤੀ ਤੋਂ ਨਫ਼ਰਤ ਹੈ ਅਤੇ ਇਸ ਵਿੱਚ ਮੇਰੀ ਕੋਈ ਰੁਚੀ ਨਹੀਂ ਹੈ।''

ਇਹ ਵੀ ਪੜ੍ਹੋ:

1) ‘Cockroach Janta Party’ ਦਾ X ਅਕਾਊਂਟ ਬੰਦ ਹੋਣ ਤੋਂ ਬਾਅਦ ਨਵਾਂ ਹੈਂਡਲ ਹੋਇਆ ਸ਼ੁਰੂ; ਲਿਖਿਆ- ‘ਕਾਕਰੋਚ ਕਦੇ ਮਰਦੇ ਨਹੀਂ’

2) ‘Cockroach Janta Party’ ਦੇ ਨਾਮ ‘ਤੇ ਅਧਿਕਾਰ ਲੈਣ ਦੀ ਲੜਾਈ ਹੋਈ ਸ਼ੁਰੂ; ਟਰੇਡਮਾਰਕ ਅਰਜ਼ੀਆਂ ਦਾਖਲ

3) ‘Cockroach Janta Party’ ਨੂੰ ਟੱਕਰ ਦੇਣ ਆਇਆ ‘National Parasitic Front’; ਇੰਟਰਨੈੱਟ ‘ਤੇ ਛਿੜੀ ਅਨੋਖੀ ਸਿਆਸੀ ਜੰਗ

Advertisement
×