DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਆਗੂ ਰਾਘਵ ਚੱਢਾ ਇਕ ਦਿਨ ਲਈ ਡਲਿਵਰੀ ਏਜੰਟ ਬਣਿਆ

ਐਕਸ ’ਤੇ ਵੀਡੀਓ ਸਾਂਝੀ ਕਰਕੇ ਡਲਿਵਰੀ ਏਜੰਟਾਂ ਨੂੰ ਦਰਪੇਸ਼ ਮੁਸ਼ਕਲਾਂ ਉਭਾਰਨ ਦੀ ਕੋਸ਼ਿਸ਼

  • fb
  • twitter
  • whatsapp
  • whatsapp
Advertisement

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਇਕ ਦਿਨ ਲਈ ਬਲਿੰਕਇਟ ਦੇ ਡਲਿਵਰੀ ਏਜੰਟ ਵਜੋਂ ਕੰਮ ਕਰਦਿਆਂ ਆਡਰ ਡਲਵਿਰ ਕੀਤੇ। ਆਪ ਆਗੂ ਨੇ ਐਕਸ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਹ ਬਲਿੰਕਇਟ ਡਲਿਵਰੀ ਏਜੰਟ ਦੀ ਪੁਸ਼ਾਕ ਵਿਚ ਨਜ਼ਰ ਆ ਰਿਹਾ ਹੈ। ਚੱਢਾ ਨੇ ਇਸ ਪਹਿਲਕਦਮੀ ਜ਼ਰੀਏ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਵਲ ਧਿਆਨ ਦਿਵਾਉਂਦਿਆਂ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਵਣਜ ਸੈਕਟਰ ਵਿਚ ਬਿਹਤਰ ਕੰਮਕਾਜੀ ਹਾਲਾਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ।

Advertisement

Advertisement

ਚੱਢਾ ਨੇ ਐਕਸ ’ਤੇ ਪੋਸਟ ਕੀਤੀ ਵੀਡੀਓ ਹੇਠ ਕੈਪਸ਼ਨ ਲਿਖੀ, ‘‘ਬੋਰਡਰੂਮ ਤੋਂ ਪਰੇ, ਗਰਾਸਰੂਟ (ਜ਼ਮੀਨੀ ਪੱਧਰ ’ਤੇ)। ਅੱਜ ਉਨ੍ਹਾਂ ਦਾ ਦਿਨ ਜਿਉਂ ਕੇ ਦੇਖਿਆ।’’ ‘ਆਪ’ ਆਗੂ ਨੇ ਕਿਹਾ ਕਿ ਉਹ ਨੀਤੀਗਤ ਵਾਦ ਵਿਵਾਦ ਤੋਂ ਦੂਰ ਜਾ ਕੇ ਜ਼ਮੀਨੀ ਪੱਧਰ ’ਤੇ ਜ਼ਿੰਦਗੀ ਨੂੰ ਦੇਖਣਾ ਚਾਹੁੰਦਾ ਹੈ। ਵੀਡੀਓ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਬਲਿੰਕਇਟ ਦੀ ਪੀਲੀ ਵਰਦੀ ਅਤੇ ਹੈਲਮੇਟ ਪਹਿਨੇ ਹੋਏ ਦਿਸ ਰਿਹਾ ਹੈ। ਮਗਰੋਂ ਉਹ ਇੱਕ ਡਲਿਵਰੀ ਪਾਰਟਨਰ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਹਿਰ ਭਰ ਵਿੱਚ ਕਈ ਆਰਡਰ ਪੂਰੇ ਕਰਦਾ ਹੈ।

ਕਾਬਿਲੇਗੌਰ ਹੈ ਕਿ ਚੱਢਾ ਕੁਝ ਵਪਾਰਕ ਪਲੈਟਫਾਰਮਾਂ ਵੱਲੋਂ 10-ਮਿੰਟ ਵਿਚ ਡਲਿਵਰੀ ਦੇ ਵਾਅਦਿਆਂ ਦਾ ਵੱਡਾ ਆਲੋਚਕ ਰਿਹਾ ਹੈ। ਆਪ ਆਗੂ ਦੀ ਦਲੀਲ ਹੈ ਕਿ ਅਜਿਹੀਆਂ ਸਮਾਂ-ਸੀਮਾਵਾਂ ਕਰਮਚਾਰੀਆਂ ਨੂੰ ਟੀਚਿਆਂ ਦੀ ਪੂਰਤੀ ਲਈ ਸੜਕ ’ਤੇ ਜੋਖਮ ਲੈਣ ਲਈ ਮਜਬੂਰ ਕਰਦੀਆਂ ਹਨ। ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਰਾਘਵ ਚੱਢਾ ਨੇ ਸਦਨ ਨੂੰ ਸਹੂਲਤ ਤੋਂ ਪਰੇ ਦੇਖਣ ਅਤੇ ਮਨੁੱਖੀ ਕੀਮਤ ’ਤੇ ਅਤਿ-ਤੇਜ਼ ਡਲਿਵਰੀ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ।

ਚੱਢਾ ਨੇ ਉਦੋਂ ਕਿਹਾ ਸੀ, ‘‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਲੋਕ ਰੋਬੋਟ ਨਹੀਂ ਹਨ। ਉਹ ਕਿਸੇ ਦੇ ਪਿਤਾ, ਪਤੀ, ਭਰਾ ਜਾਂ ਪੁੱਤਰ ਵੀ ਹਨ। ਸਦਨ ਨੂੰ ਉਨ੍ਹਾਂ ਬਾਰੇ ਸੋਚਣਾ ਚਾਹੀਦਾ ਹੈ। ਅਤੇ ਇਸ 10-ਮਿੰਟ ਦੀ ਡਲਿਵਰੀ ਦੀ ਬੇਰਹਿਮੀ ਖਤਮ ਹੋਣੀ ਚਾਹੀਦੀ ਹੈ।’’ ਆਪਣੀ ਤਾਜ਼ਾ ਪੋਸਟ ਰਾਹੀਂ ਚੱਢਾ ਨੇ ਡਲਿਵਰੀ ਕਰਮਚਾਰੀਆਂ ਅਤੇ ਉਨ੍ਹਾਂ ਦੀ ਸੁਰੱਖਿਆ ’ਤੇ ਜ਼ੋਰ ਦਿੰਦੇ ਹੋਏ ਜੀਵੰਤ ਤਜਰਬੇ ਨਾਲ ਉਸ ਬਹਿਸ ’ਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਹੈ।

Advertisement
×