DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫ਼ਰਜ਼ੀ IAS ਅਧਿਕਾਰੀ ਬਣ 21 ਮਹਿਲਾਵਾਂ ਨਾਲ ਕੀਤਾ ਸੰਪਰਕ, ਪੰਜ ਤਾਰਾ ਹੋਟਲ ਨੂੰ ਵੀ ਲਗਾਇਆ ਚੂਨਾ

Fake IAS: ਘਰ ਦੇ ਬਾਹਰ ਲਗਾ ਰੱਖੀ ਸੀ ‘ਡਿਸਟ੍ਰਿਕਟ ਕਲੈਕਟਰ’ ਦੀ ਨੇਮ ਪਲੇਟ

  • fb
  • twitter
  • whatsapp
  • whatsapp
featured-img featured-img
Photo: @dcpindore_zone2/X
Advertisement

Fake IAS officer: ਲੋਕਾਂ ਨੂੰ ਧੋਖਾ ਦੇਣ ਲਈ ਠੱਗਾਂ ਵੱਲੋਂ ਨੋਵੇ-ਨਵੇਂ ਤੌਰ ਤਰੀਕੇ ਅਪਣਾਏ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਆਪਣੇ ਆਪ ਨੂੰ ਅਧਿਕਾਰੀ ਦੱਸ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਸੀ। ਅਧਿਕਾਰੀ ਬਣ ਕੇ ਰੋਹਬ ਝਾੜਨ ਵਾਲੇ ਅਤੇ ਪੰਜ ਤਾਰਾ ਹੋਟਲਾਂ ਵਿੱਚ ਮੁਫ਼ਤ ਪਾਰਟੀਆਂ ਉਡਾਉਣ ਵਾਲੇ ਇਸ ਨਕਲੀ ਆਈ.ਏ.ਐੱਸ. ਦੇ ਕਾਰਨਾਮਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ

ਸਹਾਇਕ ਪੁਲੀਸ ਕਮਿਸ਼ਨਰ (ਏ.ਸੀ.ਪੀ.) ਪਰਾਗ ਸੈਣੀ ਨੇ ਦੱਸਿਆ ਕਿ ਦੋਸ਼ੀ ਨੇ ਹਾਲ ਹੀ ਵਿੱਚ ਇੰਦੌਰ ਦੇ ਇੱਕ ਪੰਜ ਤਾਰਾ ਹੋਟਲ ਵਿੱਚ 16 ਲੋਕਾਂ ਨੂੰ ਪਾਰਟੀ ਦਿੱਤੀ ਸੀ। ਪਾਰਟੀ ਤੋਂ ਬਾਅਦ ਬਿਲ ਦੀ ਅਦਾਇਗੀ ਵੇਲੇ ਉਸ ਨੇ ਆਪਣੇ ਆਪ ਨੂੰ ਆਈ.ਏ.ਐੱਸ. ਅਧਿਕਾਰੀ ਦੱਸਦਿਆਂ ਹੋਟਲ ਕਰਮਚਾਰੀਆਂ 'ਤੇ ਰੋਹਬ ਝਾੜਿਆ ਅਤੇ ਉੱਥੋਂ ਨਿਕਲ ਗਿਆ। ਉਸ ਨੇ ਕਰਮਚਾਰੀਆਂ ਨੂੰ ਕਿਹਾ ਕਿ ਉਸ ਦਾ ਨਿੱਜੀ ਸਹਾਇਕ ਦੋ ਘੰਟਿਆਂ ਬਾਅਦ ਬਿਲ ਦੀ ਅਦਾਇਗੀ ਕਰ ਦੇਵੇਗਾ।

Advertisement

ਘਰ ਦੇ ਬਾਹਰ ਲੱਗੀ ਸੀ ਫ਼ਰਜ਼ੀ ਆਈ.ਏ.ਐੱਸ. ਨੇਮ ਪਲੇਟ

Advertisement

ਹੋਟਲ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਲਸੂੜੀਆ ਥਾਣਾ ਪੁਲੀਸ ਦੋਸ਼ੀ ਦੇ ਕਿਰਾਏ ਦੇ ਮਕਾਨ ਤੱਕ ਪਹੁੰਚੀ। ਪੁਲੀਸ ਨੂੰ ਮਕਾਨ ਦੇ ਬਾਹਰ ‘ਆਈ.ਏ.ਐੱਸ. ਰਾਜ ਸੋਨੀ’ ਅਤੇ ‘ਡਿਸਟ੍ਰਿਕਟ ਕਲੈਕਟਰ’ ਲਿਖੀ ਨੇਮ ਪਲੇਟ ਮਿਲੀ। ਪੁੱਛਗਿੱਛ ਦੌਰਾਨ ਦੋਸ਼ੀ ਆਪਣੇ ਆਈ.ਏ.ਐੱਸ. ਅਧਿਕਾਰੀ ਹੋਣ ਸੰਬੰਧੀ ਕੋਈ ਵੀ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।

ਪੁਲੀਸ ਅਨੁਸਾਰ, ਸਖ਼ਤੀ ਨਾਲ ਪੁੱਛਗਿੱਛ ਕੀਤੇ ਜਾਣ 'ਤੇ ਉਸ ਨੇ ਆਪਣੀ ਅਸਲ ਪਛਾਣ ਹਿਮਾਂਸ਼ੂ ਪਾਂਚਾਲ ਵਜੋਂ ਦੱਸੀ। ਮਕਾਨ ਦੀ ਤਲਾਸ਼ੀ ਦੌਰਾਨ ਕਥਿਤ ਤੌਰ 'ਤੇ ਫ਼ਰਜ਼ੀ ਆਈ.ਏ.ਐੱਸ. ਨੇਮ ਪਲੇਟ, ਫੋਟੋ ਫ੍ਰੇਮ ਅਤੇ ਕਲੈਕਟਰ ਅਹੁਦੇ ਨਾਲ ਜੁੜੀ ਹੋਰ ਭਰਮਾਊ ਸਮੱਗਰੀ ਵੀ ਮਿਲੀ।

ਮੈਟਰੀਮੋਨੀਅਲ ਸਾਈਟ 'ਤੇ ਵੀ ਬਣਾਇਆ ਆਈ.ਏ.ਐੱਸ. ਪ੍ਰੋਫਾਈਲ

ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ਵਿੱਚ ਪੁਲੀਸ ਨੂੰ ਦੋਸ਼ੀ ਦੀ ਫ਼ਰਜ਼ੀ ਪਛਾਣ ਨਾਲ ਜੁੜੀ ਇੱਕ ਹੋਰ ਜਾਣਕਾਰੀ ਮਿਲੀ। ਪੁਲੀਸ ਮੁਤਾਬਕ, ਹਿਮਾਂਸ਼ੂ ਨੇ ਕਈ ਮੈਟਰੀਮੋਨੀਅਲ ਸਾਈਟਾਂ 'ਤੇ ਆਪਣੇ ਆਪ ਨੂੰ ਆਈ.ਏ.ਐੱਸ. ਅਧਿਕਾਰੀ ਦੱਸਦੇ ਹੋਏ ਪ੍ਰੋਫਾਈਲ ਬਣਾ ਰੱਖੀ ਸੀ। ਹੁਣ ਤੱਕ ਕਰੀਬ 21 ਮਹਿਲਾਵਾਂ ਨਾਲ ਅਧਿਕਾਰੀ ਬਣ ਕੇ ਸੰਪਰਕ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲੀਸ ਇਨ੍ਹਾਂ ਪ੍ਰੋਫਾਈਲਾਂ ਅਤੇ ਮਹਿਲਾਵਾਂ ਨਾਲ ਦੋਸ਼ੀ ਦੀ ਗੱਲਬਾਤ ਦੀ ਵੀ ਜਾਂਚ ਕਰ ਰਹੀ ਹੈ।

ਹੋਟਲ ਦੇ ਪੱਤਰ ਤੋਂ ਵੀ ਹੋਇਆ ਸੀ ਸ਼ੱਕ

ਜਾਂਚ ਦੌਰਾਨ ਇੰਦੌਰ ਦੇ ਸ਼ੇਰਟਨ ਹੋਟਲ ਨਾਲ ਜੁੜੀ ਜਾਣਕਾਰੀ ਵੀ ਪੁਲੀਸ ਦੇ ਸਾਹਮਣੇ ਆਈ। ਦੱਸਿਆ ਗਿਆ ਕਿ ਦੋਸ਼ੀ ਨੇ ਹੋਟਲ ਪ੍ਰਬੰਧਨ ਨੂੰ ਇੱਕ ਅਧਿਕਾਰੀ ਦੇ ਤੌਰ 'ਤੇ ਪੱਤਰ ਦਿੱਤਾ ਸੀ, ਜਿਸ ਵਿੱਚ ਹੋਟਲ ਦੇ ਮੀਨੂ ਅਤੇ ਪ੍ਰਬੰਧਾਂ ਦੀ ਤਾਰੀਫ਼ ਕੀਤੀ ਗਈ ਸੀ। ਬਾਅਦ ਵਿੱਚ ਭੁਗਤਾਨ ਦੇ ਮਾਮਲੇ ਵਿੱਚ ਉਸ ਦੀ ਪਛਾਣ ਨੂੰ ਲੈ ਕੇ ਸ਼ੱਕ ਪੈਦਾ ਹੋਇਆ ਅਤੇ ਸ਼ਿਕਾਇਤ ਪੁਲੀਸ ਤੱਕ ਪਹੁੰਚੀ। ਇਸ ਤੋਂ ਬਾਅਦ ਜਾਂਚ ਅੱਗੇ ਵਧਣ 'ਤੇ ਫ਼ਰਜ਼ੀ ਆਈ.ਏ.ਐੱਸ. ਅਧਿਕਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ।

ਗੁਜਰਾਤ ਵਿੱਚ ਵੀ ਦਰਜ ਹੈ ਮਾਮਲਾ

ਪੁਲੀਸ ਅਧਿਕਾਰੀਆਂ ਅਨੁਸਾਰ ਦੋਸ਼ੀ ਦੇ ਖ਼ਿਲਾਫ਼ ਗੁਜਰਾਤ ਵਿੱਚ ਵੀ ਮਾਮਲਾ ਦਰਜ ਹੈ। ਮਈ 2026 ਵਿੱਚ ਗੁਜਰਾਤ ਦੇ ਅਡਾਲਜ ਥਾਣੇ ਵਿੱਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲੀਸ ਉਸ ਦੇ ਪੁਰਾਣੇ ਰਿਕਾਰਡ ਅਤੇ ਇਸ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਨੂੰ ਖੰਗਾਲ ਰਹੀ ਹੈ।

ਲਸੂੜੀਆ ਪੁਲੀਸ ਨੇ ਦੋਸ਼ੀ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 204 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿੀਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਦੋਸ਼ੀ ਨੇ ਫ਼ਰਜ਼ੀ ਆਈ.ਏ.ਐੱਸ. ਪਛਾਣ ਦੀ ਵਰਤੋਂ ਸਿਰਫ਼ ਰੋਹਬ ਝਾੜਨ ਲਈ ਕੀਤੀ ਜਾਂ ਇਸ ਦੇ ਪਿੱਛੇ ਕੋਈ ਹੋਰ ਉਦੇਸ਼ ਵੀ ਸੀ। ਮਾਮਲੇ ਦੀ ਜਾਂਚ ਜਾਰੀ ਹੈ।

(ਏਜੰਸੀ ਦੇ ਇਨਪੁਟ ਨਾਲ)

Advertisement
×