DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਨੂੰ ਜ਼ੈਲੰਸਕੀ ਨੇ ਆਪਣੀ ਸਲਾਹਕਾਰ ਐਲਾਨਿਆ 

ਕ੍ਰਿਸਟੀਆ ਫ੍ਰੀਲੈਂਡ ਵਲੋਂ ਕੈਨੇਡਾ ਦੀ ਸੰਸਦ ਮੈਂਬਰੀ ਤੋਂ ਅਸਤੀਫੇ ਦਾ ਐਲਾਨ 

  • fb
  • twitter
  • whatsapp
  • whatsapp
Advertisement

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੰਸਕੀ ਨੇ ਅੱਜ ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਆਪਣੀ ਆਰਥਿਕ ਵਿਕਾਸ ਸਲਾਹਕਾਰ ਥਾਪਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਥੋੜੀ ਦੇਰ ਬਾਅਦ ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੀ ਸੰਸਦ ਮੈਬਰੀ ਤੋਂ ਅਸਤੀਫੇ ਦਾ ਐਲਾਨ ਕਰਕੇ ਜੈਲੰਸਕੀ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ। ਕ੍ਰਿਸਟੀਆ ਜਸਟਿਨ ਟਰੂਡੋ ਸਰਕਾਰ ਸਮੇਂ ਉਪ ਪ੍ਰਧਾਨ ਮੰਤਰੀ ਵਜੋਂ ਵਿੱਚ ਮੰਤਰਾਲਾ ਸੰਭਾਲਦੀ  ਸੀ।
ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਉਸ ਨੂੰ ਕੁੱਝ ਮਹੀਨੇ ਮੰਤਰੀ ਰੱਖਣ ਤੋਂ ਬਾਅਦ ਸਤੰਬਰ ਮਹੀਨੇ ਯੂਕਰੇਨ ਦੀ ਮੁੜ ਉਸਾਰੀ ਵਿਚ ਯੋਗਦਾਨ ਲਈ ਕੈਨੇਡਾ ਦੀ ਪ੍ਰਤੀਨਿੱਧੀ ਵਜੋਂ ਭੇਜਿਆ ਸੀ। ਟਰੂਡੋ ਸਰਕਾਰ ਵਿੱਚ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਦਿਆਂ ਯੂਕਰੇਨ ਨੂੰ ਮਦਦ ਦੇ ‘ਖੁੱਲੇ ਗੱਫਿਆਂ’ ਮੌਕੇ ਉਸ ਦੀ ਦਰਿਆ ਦਿਲੀ ਤੇ ਨੁਕਤਾਚੀਨੀ ਹੁੰਦੀ ਰਹੀ ਸੀ।
ਜ਼ੈਲੰਸਕੀ ਵੱਲੋਂ ਉਸ ਦੀ ਨਿਯੁਕਤੀ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਕ੍ਰਿਸਟੀਆ ਫਰੀਲੈਂਡ ਵਲੋਂ ਐਕਸ ਪੋਸਟ ਰਾਹੀਂ ਉਕਤ ਨਿਯੁਕਤੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਹ ਅਗਲੇ ਦਿਨਾਂ ’ਚ ਆਪਣੀ ਪਾਰਲੀਮੈਂਟ ਮੈਬਰੀ ਤੋਂ ਅਸਤੀਫ਼ਾ ਦੇਵੇਗੀ। ਬੀਤੇ ਸਾਲ 29 ਅਪਰੈਲ ਨੂੰ ਹੋਈਆਂ ਸੰਸਦੀ ਚੋਣਾਂ ਮੌਕੇ ਉਸ ਨੇ ਟਰਾਂਟੋ ਵਿਚਲੇ ਰੋਜ਼ਡੇਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਜਿੱਤੀ ਸੀ।
ਉਸ ਦੇ ਅਸਤੀਫੇ ਨਾਲ ਬਹੁਮਤ ਦੇ ਨੇੜੇ ਪਹੁੰਚੀ ਮਾਰਕ ਕਾਰਨੀ ਸਰਕਾਰ ਦੇ ਮੈਂਬਰਾਂ ਦਾ ਅੰਕੜਾ ਇੱਕ ਹੋਰ ਘਟ ਹੋ ਜਾਵੇਗਾ। 342 ਮੈਂਬਰੀ ਸੰਸਦ ਵਿੱਚ ਇਸ ਵੇਲੇ ਲਿਬਰਲ ਪਾਰਟੀ ਦੇ 171 ਮੈਂਬਰ ਹਨ ਤੇ ਬਹੁਮਤ ਲਈ ਉਸਨੂੰ ਇੱਕ ਮੈਂਬਰ ਦੀ ਲੋੜ ਹੈ।
Advertisement
×