DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

West Asia Conflict: ਇਰਾਨ 'ਸਮਝੌਤਾ ਕਰਨਾ ਚਾਹੁੰਦਾ ਹੈ' ਪਰ ਅਮਰੀਕਾ 'ਸੰਤੁਸ਼ਟ ਨਹੀਂ' : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ 'ਤੇ ਇੱਕ ਸਖ਼ਤ ਪਰ ਉਮੀਦ ਭਰਿਆ ਰੁਖ਼ ਦਿਖਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਤਹਿਰਾਨ (ਇਰਾਨ) ਵਾਸ਼ਿੰਗਟਨ ਨਾਲ ਇੱਕ ਕੂਟਨੀਤਕ ਸਮਝੌਤੇ ਲਈ ਗੱਲਬਾਤ ਕਰਨ ਦੇ ਬਹੁਤ ਜ਼ਿਆਦਾ ਦਬਾਅ ਹੇਠ ਹੈ।...

  • fb
  • twitter
  • whatsapp
  • whatsapp
featured-img featured-img
ANI
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ 'ਤੇ ਇੱਕ ਸਖ਼ਤ ਪਰ ਉਮੀਦ ਭਰਿਆ ਰੁਖ਼ ਦਿਖਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਤਹਿਰਾਨ (ਇਰਾਨ) ਵਾਸ਼ਿੰਗਟਨ ਨਾਲ ਇੱਕ ਕੂਟਨੀਤਕ ਸਮਝੌਤੇ ਲਈ ਗੱਲਬਾਤ ਕਰਨ ਦੇ ਬਹੁਤ ਜ਼ਿਆਦਾ ਦਬਾਅ ਹੇਠ ਹੈ।

ਇੱਕ ਕੈਬਨਿਟ ਮੀਟਿੰਗ ਦੌਰਾਨ ਬੋਲਦਿਆਂ, ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹ ਮੰਨਦੇ ਹਨ ਕਿ ਇਰਾਨੀ ਆਗੂ "ਇੱਕ ਸਮਝੌਤਾ ਕਰਨ ਲਈ ਬਹੁਤ ਉਤਸੁਕ ਹਨ।"

Advertisement

ਰਾਸ਼ਟਰਪਤੀ ਟਰੰਪ ਨੇ ਇਹ ਮੰਨਿਆ ਹੈ ਕਿ ਕੂਟਨੀਤਕ ਸਫਲਤਾ ਅਜੇ ਹਾਸਲ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹੁਣ ਤੱਕ ਦੀ ਗੱਲਬਾਤ ਅਧੂਰੀ ਹੈ, ਪਰ ਫਿਰ ਵੀ ਉਨ੍ਹਾਂ ਨੂੰ ਇਸ ਦਾ ਇੱਕ ਵਧੀਆ ਹੱਲ ਨਿਕਲਣ ਦੀ ਪੂਰੀ ਉਮੀਦ ਹੈ। ਟਰੰਪ ਦੇ ਸ਼ਬਦਾਂ ਮੁਤਾਬਕ, 'ਹੁਣ ਤੱਕ ਉਹ (ਇਰਾਨ) ਉਸ ਮੁਕਾਮ 'ਤੇ ਨਹੀਂ ਪਹੁੰਚੇ ਹਨ। ਅਸੀਂ ਇਸ (ਮੌਜੂਦਾ ਸਥਿਤੀ) ਤੋਂ ਸੰਤੁਸ਼ਟ ਨਹੀਂ ਹਾਂ, ਪਰ ਅਸੀਂ ਅੱਗੇ ਜਾ ਕੇ ਜ਼ਰੂਰ ਸੰਤੁਸ਼ਟ ਹੋਵਾਂਗੇ। ਅਸੀਂ ਸਫਲ ਹੋਵਾਂਗੇ।'

Advertisement

ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਨੇ ਸਮਝੌਤੇ ਦੀ ਉਮੀਦ ਜਤਾਉਣ ਦੇ ਨਾਲ-ਨਾਲ ਇੱਕ ਸਖ਼ਤ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਹ ਗੱਲਬਾਤ ਪੂਰੀ ਤਰ੍ਹਾਂ ਅਸਫਲ ਹੋ ਜਾਂਦੀ ਹੈ, ਤਾਂ ਅਮਰੀਕਾ ਆਪਣੇ ਪੱਧਰ 'ਤੇ ਅਗਲੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ, 'ਜਾਂ ਤਾਂ ਇਹ ਸਮਝੌਤਾ ਹੋਵੇਗਾ, ਨਹੀਂ ਤਾਂ ਫਿਰ ਸਾਨੂੰ ਖ਼ੁਦ ਇਹ ਕੰਮ ਖ਼ਤਮ ਕਰਨਾ ਪਵੇਗਾ।' ਇਰਾਨ ਸਰਕਾਰ ਦੀ ਪੁਰਾਣੀ ਰਣਨੀਤੀ ਬਾਰੇ ਗੱਲ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਇਰਾਨੀ ਸ਼ਾਸਨ ਪਹਿਲਾਂ ਇਹ ਸੋਚਦਾ ਸੀ ਕਿ ਉਹ ਸਮਝੌਤਾ ਕਰਨ ਦੀ ਬਜਾਏ ਮੇਰੇ (ਰਾਸ਼ਟਰਪਤੀ ਦੇ ਅਹੁਦੇ ਤੋਂ) ਜਾਣ ਦਾ ਇੰਤਜ਼ਾਰ ਕਰ ਲਵੇਗਾ।

ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਇਸ ਖਿੱਚੋਤਾਣ ਦੇ ਬਾਵਜੂਦ, ਅਮਰੀਕਾ ਦਾ ਮੰਨਣਾ ਹੈ ਕਿ ਮਾੜੇ ਆਰਥਿਕ ਹਾਲਾਤਾਂ ਕਰਕੇ ਇਰਾਨੀ ਲੀਡਰਸ਼ਿਪ ਕੋਲ ਹੁਣ ਰਸਤੇ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ। ਟਰੰਪ ਨੇ ਕਿਹਾ, 'ਉਹ ਹੁਣ ਬਸ ਇੱਕ ਸਮਝੌਤਾ ਕਰਨਾ ਚਾਹੁੰਦੇ ਹਨ ਅਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਾਹ (ਵਿਕਲਪ) ਬਚਿਆ ਹੈ।' ਇਸੇ ਦੌਰਾਨ, ਵ੍ਹਾਈਟ ਹਾਊਸ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ 'ਤੇ ਚੱਲੀ ਉਸ ਖ਼ਬਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਰਾਨ ਅਤੇ ਅਮਰੀਕਾ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਦੁਸ਼ਮਣੀ ਨੂੰ ਰੋਕਣ ਲਈ ਇੱਕ ਸ਼ੁਰੂਆਤੀ ਖਾਕੇ 'ਤੇ ਸਫਲਤਾਪੂਰਵਕ ਗੱਲਬਾਤ ਕਰ ਲਈ ਹੈ। ਅਮਰੀਕਾ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਮਨਘੜਤ ਦੱਸਿਆ ਹੈ।

Advertisement
×